Loading Now

ਭਾਰਤ ਦੇ ਸਟੇਡੀਅਮ ‘ਚੋਂ ਹਟਾਈਆਂ ਗਈਆਂ ਪਾਕਿਸਤਾਨੀ ਕ੍ਰਿਕਟਰਾਂ ਦੀਆਂ ਤਸਵੀਰਾਂ

ਭਾਰਤ ਦੇ ਸਟੇਡੀਅਮ ‘ਚੋਂ ਹਟਾਈਆਂ ਗਈਆਂ ਪਾਕਿਸਤਾਨੀ ਕ੍ਰਿਕਟਰਾਂ ਦੀਆਂ ਤਸਵੀਰਾਂ

ਨਵੀਂ ਦਿੱਲੀ, 20 ਮਈ – ਭਾਰਤ ਅਤੇ ਪਾਕਿਸਤਾਨ ਦੇ ਤਣਾਅ ਚੱਲ ਰਿਹਾ ਹੈ ਅਤੇ ਇਸ ਤਣਾਅ
ਵਿਚਾਲੇ ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਨੇ ਪਾਕਿਸਤਾਨੀ ਕ੍ਰਿਕੇਟਰਾਂ ਦੇ ਖਿਲਾਫ ਵੱਡੀ
ਕਾਰਵਾਈ ਕੀਤੀ ਹੈ। ਦਰਅਸਲ ਜੈਪੂਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਦੇ ਵੱਲੋਂ ਵਾਲ ਆਫ
ਗੈਲਰੀ ਤੋਂ ਪਾਕਿਸਤਾਨੀ ਕ੍ਰਿਕਟੇਰਾਂ ਦੀ ਤਸਵੀਰ ਨੂੰ ਹਟਾ ਦਿੱਤਾ ਹੈ। ਇਸ ਸਟੇਡੀਅਮ ਦੀ
ਸਥਾਪਨਾ 1960 ਵਿੱਚ ਹੋਈ ਸੀ ਇਸ ਦੇ ਸ਼ਾਨਦਾਰ ਇਤਿਹਾਸ ਨੂੰ ਦੇਖਦਿਆਂ ਹੋਇਆਂ Wall of
Gallery ‘ਤੇ ਤਸਵੀਰ ਹੋਣਾ ਕਿਸੇ ਵੀ ਕ੍ਰਿਕਟਰ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ।
ਤੁਹਾਨੂੰ ਦੱਸ ਦਈਏ ਕਿ ਇੱਥੇ ਖੇਡਣ ਵਾਲੇ ਹਰ ਕ੍ਰਿਕੇਟਰ ਦੀ ਮੈਦਾਨ ਵਿੱਚ ਤਸਵੀਰ ਲਾਈ
ਜਾਂਦੀ ਹੈ, ਭਾਰਤ-ਪਾਕਿਸਤਾਨ ਤਣਾਅ ਤੋਂ ਬਾਅਦ ਸਾਰੇ ਪਾਕਿਸਤਾਨੀ ਕ੍ਰਿਕਟੇਰਾਂ ਦੀ ਤਸਵੀਰ
ਹਟਾ ਦਿੱਤੀ ਗਈ ਹੈ।ਜਿਕਰਯੋਗ ਹੈ ਕਿ ਪਾਕਿਸਤਾਨ ਟੀਮ ਨੇ ਇਸ ਮੈਦਾਨ ‘ਚ ਇੱਕ ਟੈਸਟ ਅਤੇ 4
ਵਨਡੇਅ ਮੈਚ ਖੇਡੇ ਹਨ ਜਿਸ ਵਿੱਚ ਕੁੱਲ 25 ਪਾਕਿਸਤਾਨੀ ਕ੍ਰਿਕਟਰ ਖੇਡੇ ਸਨ।ਇਸ ਵਿੱਚ ਪਾਕਿਸਤਾਨ ਲਈ ਖੇਡਣ ਵਾਲੇ ਆਖਰੀ ਹਿੰਦੂ ਕ੍ਰਿਕਟਰ ਦਾਨਿਸ਼ ਕਨੇਰੀਆ ਦਾ ਨਾਮ
ਵੀ ਸ਼ਾਮਲ ਹੈ। ਇਹ ਫੈਸਲਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦ ‘ਤੇ ਵਧਦੇ ਤਣਾਅ ਕਾਰਨ
ਲਿਆ ਗਿਆ ਹੈ। ਦਰਅਸਲ ਭਾਰਤ ਸਰਕਾਰ ਨੇ ਕਈ ਪਾਕਿਸਤਾਨੀ ਮਸ਼ਹੂਰ ਹਸਤੀਆਂ ਦੇ ਸੋਸ਼ਲ
ਮੀਡੀਆ ਅਕਾਊਂਟਸ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ, ਜਿਨ੍ਹਾਂ ਵਿੱਚ ਕਈ ਮੌਜੂਦਾ ਅਤੇ
ਸਾਬਕਾ ਕ੍ਰਿਕਟਰ ਵੀ ਸ਼ਾਮਲ ਹਨ।ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਦਾਨਿਸ਼ ਕਨੇਰੀਆ ਦੀ
ਫੋਟੋ ਹਟਾਉਣਾ ਇੱਕ ਹੈਰਾਨ ਕਰਨ ਵਾਲਾ ਫੈਸਲਾ ਲੱਗ ਸਕਦਾ ਹੈ ਕਿਉਂਕਿ ਉਹ ਲਗਾਤਾਰ
ਪਾਕਿਸਤਾਨੀ ਸਰਕਾਰ ਅਤੇ ਵੱਡੇ ਨੇਤਾਵਾਂ ਵਿਰੁੱਧ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਅਕਸਰ
ਸੋਸ਼ਲ ਮੀਡੀਆ ‘ਤੇ, ਲੋਕ ਉਸਨੂੰ ਪਾਕਿਸਤਾਨ ਵਿਰੋਧੀ ਅਤੇ ਭਾਰਤ ਦਾ ਸ਼ੁਭਚਿੰਤਕ ਕਹਿੰਦੇ
ਹਨ।

Share this content:

Post Comment