Loading Now

ਭਾਰਤ ‘ਚ ਸ਼ੁਰੂ ਹੋਇਆ Tesla ਦਾ ਪਹਿਲਾ Supercharger

ਭਾਰਤ ‘ਚ ਸ਼ੁਰੂ ਹੋਇਆ Tesla ਦਾ ਪਹਿਲਾ Supercharger

ਨਵੀਂ ਦਿੱਲੀ, 4 ਅਗਸਤ – ਅਮਰੀਕਾ ਦੀ ਇਲੈਕਟ੍ਰਿਕ ਵਾਹਨ ਨਿਰਮਾਤਾ Tesla ਨੇ ਭਾਰਤ ‘ਚ 15 ਜੁਲਾਈ ਨੂੰ ਆਪਣੀ ਪਹਿਲੀ ਗੱਡੀ ਲਾਂਚ ਕੀਤੀ ਹੈ। ਇਸ ਤੋਂ ਬਾਅਦ, ਹੁਣ ਅਗਸਤ ਦੇ ਸ਼ੁਰੂ ‘ਚ ਨਿਰਮਾਤਾ ਵੱਲੋਂ ਪਹਿਲਾ ਸੁਪਰਚਾਰਜਰ ਵੀ ਲਗਾਇਆ ਗਿਆ ਹੈ। ਇਸ ਚਾਰਜਰ ਨੂੰ ਕਿਸ ਸ਼ਹਿਰ ‘ਚ ਸਭ ਤੋਂ ਪਹਿਲਾਂ ਲਗਾਇਆ ਗਿਆ ਹੈ? ਟੈਸਲਾ ਦੇ ਸੁਪਰਚਾਰਜਰ ਦੀਆਂ ਕੀ ਖਾਸੀਅਤਾਂ ਹਨ? ਇਸ ਨਾਲ ਗੱਡੀ ਨੂੰ ਚਾਰਜ ਕਰਨ ਲਈ ਕੀ ਕੀਮਤ ਦੇਣੀ ਪਵੇਗੀ? ਅਸੀਂ ਤੁਹਾਨੂੰ ਇਸ ਖਬਰ ‘ਚ ਸਾਰੀ ਜਾਣਕਾਰੀ ਦੇ ਰਹੇ ਹਾਂ।

ਟੈਸਲਾ ਨੇ ਲਾਇਆ ਸੁਪਰਚਾਰਜਰ

ਐਲਨ ਮਸਕ ਦੀ ਮਲਕੀਅਤ ਵਾਲੀ ਅਮਰੀਕੀ ਇਲੈਕਟ੍ਰਿਕ ਵਾਹਨ ਨਿਰਮਾਤਾ Tesla ਨੇ ਭਾਰਤ ‘ਚ ਆਪਣੀ ਪਹਿਲੀ ਗੱਡੀ ਲਾਂਚ ਕਰਨ ਦੇ ਬਾਅਦ ਹੁਣ ਪਹਿਲਾ ਸੁਪਰਚਾਰਜਰ ਵੀ ਲਗਾ ਦਿੱਤਾ ਹੈ।

ਕਿਸ ਸ਼ਹਿਰ ‘ਚ ਲਗਾਇਆ ਚਾਰਜਰ

ਟੈਸਲਾ ਵੱਲੋਂ ਮੁੰਬਈ ‘ਚ ਪਹਿਲਾ ਸੁਪਰਚਾਰਜਰ ਲਗਾਇਆ ਗਿਆ ਹੈ। ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ‘ਚ ਟੈਸਲਾ ਦੇ ਸ਼ੋਅਰੂਮ ‘ਤੇ ਇਸ ਸੁਪਰਚਾਰਜਰ ਨੂੰ ਲਗਾਇਆ ਗਿਆ ਹੈ। ਬੀਕੇਸੀ ‘ਚ ਟੈਸਲਾ ਨੇ ਕੁੱਲ ਚਾਰ ਸੁਪਰਚਾਰਜਰ ਲਗਾਏ ਹਨ।

ਕਿਸ ਕੀਮਤ ‘ਤੇ ਹੋਵੇਗੀ ਚਾਰਜਿੰਗ

ਸੋਸ਼ਲ ਮੀਡੀਆ ‘ਤੇ ਟੈਸਲਾ ਕਲੱਬ ਇੰਡੀਆ ਅਕਾਊਂਟ ‘ਤੇ ਕੀਤੀ ਗਈ ਪੋਸਟ ਅਨੁਸਾਰ, ਟੈਸਲਾ ਦੇ ਸੁਪਰਚਾਰਜਰ ਨਾਲ ਇਲੈਕਟ੍ਰਿਕ ਵਾਹਨ ਨੂੰ ਚਾਰਜ ਕਰਨ ਲਈ 24 ਰੁਪਏ ਪ੍ਰਤੀ ਕਿਲੋਵਾਟ ਆਵਰ ਦੀ ਦਰ ਨਾਲ ਭੁਗਤਾਨ ਕਰਨਾ ਪਵੇਗਾ। 4 V4 ਸਟਾਲ ਚਾਰਜਰ ਲਈ ਇਹ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ, 11 ਕਿਲੋਵਾਟ ਆਵਰ ਚਾਰਜਰ ਲਈ 14 ਰੁਪਏ ਕਾਪੀ ਕਿਲੋਵਾਟ ਘੰਟਾ ਦੀ ਦਰ ਨਾਲ ਭੁਗਤਾਨ ਕੀਤਾ ਜਾ ਸਕੇਗਾ।

ਕਿਵੇਂ ਹੋਵੇਗੀ ਚਾਰਜਿੰਗ

ਟੈਸਲਾ ਦੇ ਸੁਪਰਚਾਰਜਰ ਦੀ ਵਰਤੋਂ ਕਰਨ ਲਈ ਟੈਸਲਾ ਇਲੈਕਟ੍ਰਿਕ ਵਾਹਨਾਂ ਦੇ ਮਾਲਕਾਂ ਨੂੰ ਟੈਸਲਾ ਐਪ ਦੀ ਵਰਤੋਂ ਕਰਨੀ ਹੋਵੇਗੀ। ਐਪ ‘ਚ ਪਹਿਲਾਂ ਉਪਲਬਧਤਾ ਨੂੰ ਦੇਖਿਆ ਜਾਵੇਗਾ ਤੇ ਫਿਰ ਆਪਣੇ ਲਈ ਸਲਾਟ ਬੁੱਕ ਕਰਨ ਤੋਂ ਬਾਅਦ ਈਵੀ ਨੂੰ ਪਲੱਗਇਨ ਕਰਨਾ ਹੋਵੇਗਾ। ਇਸ ਐਪਲੀਕੇਸ਼ਨ ਦੀ ਵਰਤੋਂ ਚਾਰਜਿੰਗ ਦੀ ਪ੍ਰਗਤੀ ਦੀ ਨਿਗਰਾਨੀ ਕਰਨ, ਚਾਰਜ ਕਰਦੇ ਸਮੇਂ ਜਾਣਕਾਰੀਆਂ ਹਾਸਲ ਕਰਨ ਅਤੇ ਚਾਰਜਿੰਗ ਲਈ ਭੁਗਤਾਨ ਕਰਨ ਲਈ ਵੀ ਕੀਤਾ ਜਾ ਸਕਦਾ ਹੈ।

Share this content:

Post Comment