Loading Now

ਭਾਰਤੀ ਮੂਲ ਦੇ ਸ੍ਰੀ ਨਿਖਿਲ ਰਵੀਸ਼ੰਕਰ ਬਣੇ ਏਅਰ ਨਿਊਜ਼ੀਲੈਂਡ ਦੇ ਮੁੱਖ ਕਾਰਜਕਾਰੀ ਅਧਿਕਾਰੀ (35O)

ਭਾਰਤੀ ਮੂਲ ਦੇ ਸ੍ਰੀ ਨਿਖਿਲ ਰਵੀਸ਼ੰਕਰ ਬਣੇ ਏਅਰ ਨਿਊਜ਼ੀਲੈਂਡ ਦੇ ਮੁੱਖ ਕਾਰਜਕਾਰੀ ਅਧਿਕਾਰੀ (35O)

ਬੋਲਦੀ ਪੜ੍ਹਾਈ-ਸੁਣਦੀ ਦੁਨੀਆ

-ਪਹਿਲੀ ਵਾਰ ਕਿਸੀ ਭਾਰਤੀ ਨੂੰ ਮਿਲੀ ਇਹ ਥਾਂ
-11,600 ਟੀਮ ਮੈਂਬਰਾਂ ਦੀ ਅਗਵਾਈ ਕਰਨਗੇ।
ਔਕਲੈਂਡ, 20 ਅਕਤੂਬਰ 2025 (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ  ਦੇ ਇਤਿਹਾਸ ਵਿਚ ਅੱਜ 20 ਅਕਤੂਬਰ 2025 ਸੁਨਹਿਰੀ ਅੱਖਰਾਂ ਦੀ ਲਿਖ ਕੇ ਅਸਮਾਨੀ ਉਡਾਰੀ ਲਾਏਗਾ ਕਿਉਂਕਿ ਇਥੇ ਪਹਿਲੀ ਵਾਰ ਦੇਸ਼ ਦਾ ਮਾਣ ‘ਏਅਰ ਨਿਊਜ਼ੀਲੈਂਡ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਰੂਪ ਵਿਚ ਪਹਿਲੀ ਵਾਰ ਕੋਈ ਭਾਰਤੀ ਸ੍ਰੀ ਨਿਖਿਲ ਰਵੀਸ਼ੰਕਰ ਬਣੇ ਗਏ ਹਨ। ਅੱਜ ਉਨ੍ਹਾਂ ਨੂੰ ਰਸਮੀ ਤੌਰ ਉਤੇ ਇਸ ਅਹੁਦੇ ਉਤੇ ਬਿਰਾਜਮਾਨ ਕਰ ਦਿੱਤਾ ਗਿਆ। ਉਹ ਦੁਨੀਆ ਭਰ ਵਿੱਚ ਏਅਰਲਾਈਨ ਦੇ 11,600 ਟੀਮ ਮੈਂਬਰਾਂ ਦੀ ਅਗਵਾਈ ਕਰਨਗੇ। ਇਸ ਤੋਂ ਪਹਿਲਾਂ ਉਹ ਮੁੱਖ ਡਿਜ਼ੀਟਲ ਆਫੀਸਰ ਚਲੇ ਆ ਰਹੇ ਸਨ ਅਤੇ ਹੁਣ ਸ੍ਰੀ ਗ੍ਰੈਗ ਫੋਰਨ ਦੀ ਥਾਂ ਲੈਣਗੇ। ਸ੍ਰੀ ਨਿਖਲਿ ਨੇ ਯੂਨੀਵਰਸਿਟੀ ਆਫ ਔਕਲੈਂਡ ਤੋਂ ‘ਕੰਪਿਊਟਰ ਸਾਇੰਸ ਵਿੱਚ ਬੈਚਲਰ ਆਫ਼ ਸਾਇੰਸ’ ਅਤੇ ‘ਬੈਚਲਰ ਆਫ਼ ਕਾਮਰਸ (ਆਨਰਜ਼)’ ਦੇ ਵਿਚ ਡਿਗਰੀ ਕੀਤੀ ਹੋਈ ਹੈ। ਉਹ 2021 ਤੋਂ ਏਅਰ ਨਿਊਜ਼ੀਲੈਂਡ ਦੇ ਵਿਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਡਿਜ਼ੀਟਲ ਮੁਖੀ ਹੁੰਦਿਆ ਕਈ ਵੱਡੇ ਬਦਲਾਅ ਕੀਤੇ।

ਏਅਰਲਾਈਨ ਦੇ ਕੋਵਿਡ ਰੀਸਟਾਰਟ ਪ੍ਰੋਗਰਾਮ, ਏਅਰਲਾਈਨ ਦੇ ਤਕਨਾਲੋਜੀ ਬੈਕਬੋਨ, ਵਫ਼ਾਦਾਰੀ ਪ੍ਰੋਗਰਾਮ ਅਤੇ ਗਾਹਕ ਪਲੇਟਫਾਰਮਾਂ ਵਿੱਚ ਮੁੱਖ ਤਰੱਕੀਆਂ ਦੀ ਨਿਗਰਾਨੀ ਕੀਤੀ ਹੈ, ਜਿਸ ਨਾਲ ਉਦਯੋਗ ਵਿੱਚ ਮਹੱਤਵਪੂਰਨ ਰੁਕਾਵਟ ਅਤੇ ਤਬਦੀਲੀ ਦੇ ਦੌਰ ਵਿੱਚ ਵਧੇਰੇ ਨਵੀਨਤਾ ਅਤੇ ਲਚਕੀਲਾਪਨ ਆਇਆ ਹੈ। ਏਅਰ ਨਿਊਜ਼ੀਲੈਂਡ ਤੋਂ ਪਹਿਲਾਂ, ਸ੍ਰੀ ਨਿਖਿਲ ‘ਵੈਕਟਰ ਲਿਮਟਿਡ ਵਿੱਚ ਮੁੱਖ ਡਿਜੀਟਲ ਅਧਿਕਾਰੀ’ ਸੀ, ਜਿੱਥੇ ਉਸਨੇ ਕੰਪਨੀ ਦੇ ਡਿਜੀਟਲ ਅਤੇ ਸੂਚਨਾ ਤਕਨਾਲੋਜੀ ਪਰਿਵਰਤਨ ਦੀ ਅਗਵਾਈ ਕੀਤੀ ਅਤੇ ਵੈਕਟਰ ਦੇ ਸਮਾਰਟ ਮੀਟਰਿੰਗ ਕਾਰੋਬਾਰ ਦੀ ਸਹਿ-ਅਗਵਾਈ ਕੀਤੀ। ਆਪਣੇ ਕਰੀਅਰ ਦੇ ਸ਼ੁਰੂ ਵਿੱਚ, ਉਸਨੇ ਹਾਂਗਕਾਂਗ, ਆਸਟਰੇਲੀਆ ਅਤੇ ਨਿਊ ਜ਼ੀਲੈਂਡ ਵਿੱਚ ‘ਪ੍ਰਬੰਧ ਨਿਰਦੇਸ਼ਕ’ ਵਜੋਂ ਗਲੋਬਲ ਪੇਸ਼ੇਵਰ ਸੇਵਾਵਾਂ ਕੰਪਨੀ, ‘ਐਕਸੇਂਚਰ’ ਨਾਲ ਛੇ ਸਾਲ ਬਿਤਾਏ। ਨਿਖਿਲ ਨੇ ‘ਸਪਾਰਕ ਨਿਊਜ਼ੀਲੈਂਡ’ਵਿਖੇ ਵੀ ਸੀਨੀਅਰ ਤਕਨਾਲੋਜੀ ਅਤੇ ਪਰਿਵਰਤਨ ਦੀਆਂ ਭੂਮਿਕਾਵਾਂ ਨਿਭਾਈਆਂ ਹਨ। ਉਹ ਯੂਨੀਵਰਸਿਟੀ ਦੇ ਸੈਂਟਰ ਆਫ਼ ਡਿਜੀਟਲ ਐਂਟਰਪ੍ਰਾਈਜ਼ (CODE) ਲਈ ਇੱਕ ‘ਸਲਾਹਕਾਰ ਬੋਰਡ ਮੈਂਬਰ’ ਹੈ ਅਤੇ ਉਸਨੇ ਪਹਿਲਾਂ ਨਿਊਜ਼ੀਲੈਂਡ ਏਸ਼ੀਅਨ ਲੀਡਰਜ਼, ਫਾਊਂਡੇਸ਼ਨ ਵੈਂਚਰਜ਼, ਅਤੇ ਦ ਆਕਲੈਂਡ ਬਲੂਜ਼ ਫਾਊਂਡੇਸ਼ਨ, ਦੇ ਨਾਲ-ਨਾਲ ਏਯੂਟੀ ਆਉਟਿਉਰ ਇਨਫਲੂਐਂਸਰ ਨੈੱਟਵਰਕ ਦੇ ਬੋਰਡਾਂ ’ਤੇ ਵੀ ਸੇਵਾ ਕੀਤੀ ਹੈ। ਆਸ ਹੈ ਕਿ ਉਹ 2 ਮਿਲੀਅਨ ਤੋਂ ਉਪਰ ਤਨਖਾਹ ਦੇ ਹੱਕਦਾਰ ਹੋਣਗੇ। ਏਅਰ ਨਿਊਜ਼ੀਲੈਂਡ ਕੋਲ ਇਸ ਵੇਲੇ 115 ਵੱਖ-ਵੱਖ ਤਰ੍ਹਾਂ ਦੇ ਜਹਾਜ਼ ਹਨ ਜਿਨ੍ਹਾਂ ਵਿਚ ਬੋਇੰਗ, ਏਅਰਬੱਸ, ਏ.ਟੀ. ਆਰ. ਆਦਿ। ਸੱਚਮੁੱਚ ਇਸ ਸਖਸ਼ ਦੀ ਪੜ੍ਹਾਈ ਅਤੇ ਲਿਆਕਤ ਬੋਲਦੀ ਹੈ ਜਿਸ ਨੇ ਇਸ ਅਹੁਦੇ ਉਤੇ ਪਹੁੰਚ ਕੇ ਭਾਰਤੀਆਂ ਦਾ ਵੀ ਨਾਂਅ ਉਚਾ ਕੀਤਾ।

Share this content:

Post Comment