Loading Now

ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਤੇ ਤਿੰਨ ਹੋਰਨਾਂ ਨੇ ਕੌਮਾਂਤਰੀ ਪੁਲਾੜ ਸਟੇਸ਼ਨ ਵੱਲ ਭਰੀ ਉਡਾਣ

ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਤੇ ਤਿੰਨ ਹੋਰਨਾਂ ਨੇ ਕੌਮਾਂਤਰੀ ਪੁਲਾੜ ਸਟੇਸ਼ਨ ਵੱਲ ਭਰੀ ਉਡਾਣ

ਚੰਡੀਗੜ੍ਹ, 25 ਜੂਨ – ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਤਿੰਨ ਹੋਰਨਾ ਯਾਤਰੀਆਂ ਨਾਲ Axiom 4 ਮਿਸ਼ਨ ਤਹਿਤ ਅੱਜ ਕੈਨੇਡੀ ਸਪੇਸ ਸੈਂਟਰ ਤੋਂ ਦੁਪਹਿਰ 12:01 ਵਜੇ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਉਡਾਣ ਭਰ ਕੇ ਇਤਿਹਾਸ ਰਚ ਦਿੱਤਾ ਹੈ। ਉਹ ਅਮਰੀਕੀ ਨਿੱਜੀ ਪੁਲਾੜ ਕੰਪਨੀ ਸਪੇਸਐਕਸ ਅਤੇ ਐਕਸੀਓਮ ਸਪੇਸ ਦੇ AX-4 ਮਿਸ਼ਨ ਤਹਿਤ ਕੌਮਾਂਤਰੀ ਪੁਲਾੜ ਸਟੇਸ਼ਨ (ISS) ਲਈ ਰਵਾਨਾ ਹੋਏ ਹਨ। ਇਸ ਵਪਾਰਕ ਮਿਸ਼ਨ ਦੀ ਅਗਵਾਈ ਕਮਾਂਡਰ ਪੈਗੀ ਵਿਟਸਨ ਕਰ ਰਹੇ ਹਨ ਜਦੋਂਕਿ ਸ਼ੁਭਾਂਸ਼ੂ ਸ਼ੁਕਲਾ ਇਸ ਵਿਚ ਮਿਸ਼ਨ ਪਾਇਲਟ ਹਨ। ਹੰਗਰੀ ਦੇ ਪੁਲਾੜ ਯਾਤਰੀ ਟਿਬੋਰ ਕਪੂ ਤੇ ਪੋਲੈਂਡ ਦੇ ਸਲਾਵੋਜ ਉਜਨਾਂਸਕੀ ਵਿਸਨੀਵਸਕੀ ਮਿਸ਼ਨ ਮਾਹਿਰ ਵਜੋਂ ਸ਼ਾਮਲ ਹਨ। ਇਹ ਕੌਮਾਂਤਰੀ ਪੁਲਾੜ ਸਟੇਸ਼ਨ ਵੱਲ ਲਾਂਚ ਕੀਤੇ ਜਾਣ ਵਾਲਾ ਚੌਥਾ ਨਿੱਜੀ ਪੁਲਾੜ ਮਿਸ਼ਨ ਹੈ। ਸ਼ੁਰੂ ਵਿੱਚ ਇਸ ਮਿਸ਼ਨ ਦੀ ਲਾਂਚਿੰਗ ਮਿਤੀ 29 ਮਈ ਨਿਰਧਾਰਤ ਕੀਤੀ ਗਈ ਸੀ, ਪਰ ਤਕਨੀਕੀ ਅਤੇ ਸੁਰੱਖਿਆ ਕਾਰਨਾਂ ਕਰਕੇ ਇਸ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ।

ਇਸ ਮਿਸ਼ਨ ਨੇ ਪਹਿਲਾਂ 29 ਮਈ ਨੂੰ ਉਡਾਣ ਭਰਨੀ ਸੀ, ਪਰ ਫਾਲਕਨ 9 ਰਾਕੇਟ ਦੇ ਬੂਸਟਰ ਵਿਚ ਤਰਲ ਆਕਸੀਜਨ ਦੇ ਰਿਸਾਅ ਤੇ ਕੌਮਾਂਤਰੀ ਪੁਲਾੜ ਸਟੇਸ਼ਨ ਦੇ ਪੁਰਾਣੇ ਰੂਸੀ ਮਾਡਿਊਲ ਵਿਚ ਰਿਸਾਅ ਦਾ ਪਤਾ ਲੱਗਣ ਮਗਰੋਂ ਪਹਿਲਾਂ ਇਸ ਨੂੰ 8 ਜੂਨ, ਫਿਰ 10 ਜੂਨ ਤੇ ਮਗਰੋਂ 11 ਜੂਨ ਲਈ ਟਾਲ ਦਿੱਤਾ ਗਿਆ। ਇਸ ਮਗਰੋਂ ਲਾਂਚ ਦੀ ਯੋਜਨਾ 19 ਜੂਨ ਨੂੰ ਇਕ ਫਾਰ ਫਿਰ ਟਲੀ। ਉਪਰੰਤ ਨਾਸਾ ਨੇ ਰੂਸੀ ਮਾਡਿਊਲ ਵਿਚ ਮੁਰੰਮਤ ਕਾਰਜਾਂ ਤੋਂ ਬਾਅਦ ਓਰਬਿਟ ਲੈਬਾਰਟਰੀ ਦੇ ਸੰਚਾਲਨ ਦੀ ਸਮੀਖਿਆ ਲਈ ਲਾਂਚ ਦੀ ਤਰੀਕ 22 ਜੂਨ ਨਿਰਧਾਰਿਤ ਕੀਤੀ।

Share this content:

Post Comment