ਭਾਰਤੀ ਟੀਮ ਲਈ ਵੱਡਾ ਝਟਕਾ…Shreyas Iyer ICU ‘ਚ ਭਰਤੀ
ਨਵੀਂ ਦਿੱਲੀ, 27 ਅਕਤੂਬਰ – ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਸਿਡਨੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਹ ਆਈਸੀਯੂ ਵਿੱਚ ਹੈ। ਆਸਟ੍ਰੇਲੀਆ ਵਿਰੁੱਧ ਤੀਜੇ ਵਨਡੇ ਦੌਰਾਨ ਪਸਲੀਆਂ ਦੀ ਸੱਟ ਲੱਗਣ ਤੋਂ ਬਾਅਦ ਅਈਅਰ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਮੈਚ ਦੌਰਾਨ ਅਈਅਰ ਸ਼ਾਨਦਾਰ ਕੈਚ ਲੈਣ ਲਈ ਪਿੱਛੇ ਵੱਲ ਭੱਜਿਆ। ਉਸਨੇ ਕੈਚ ਫੜਿਆ ਪਰ ਉਸਦੀ ਖੱਬੀ ਪਸਲੀ ਵਿੱਚ ਸੱਟ ਲੱਗ ਗਈ। ਡ੍ਰੈਸਿੰਗ ਰੂਮ ਵਿੱਚ ਵਾਪਸ ਆਉਣ ਤੋਂ ਬਾਅਦ ਉਸਨੂੰ ਬਹੁਤ ਦਰਦ ਅਤੇ ਬੇਅਰਾਮੀ ਮਹਿਸੂਸ ਹੋਈ, ਜਿਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪੀਟੀਆਈ ਦੀ ਇੱਕ ਰਿਪੋਰਟ ਦੇ ਅਨੁਸਾਰ ਅਈਅਰ ਨੂੰ internal bleeding ਹੋਈ ਤੇ ਉਸਨੂੰ ICU ਵਿੱਚ ਦਾਖਲ ਕਰਵਾਇਆ ਗਿਆ ਹੈ। ਇੱਕ ਸੂਤਰ ਨੇ ਦੱਸਿਆ ਕਿ ਸ਼੍ਰੇਅਸ ਪਿਛਲੇ ਦੋ ਦਿਨਾਂ ਤੋਂ ਆਈਸੀਯੂ ਵਿੱਚ ਹੈ। ਟੈਸਟਾਂ ਵਿੱਚ ਅੰਦਰੂਨੀ ਖੂਨ ਵਹਿਣ ਦਾ ਪਤਾ ਲੱਗਿਆ, ਇਸ ਲਈ ਉਸਨੂੰ ਤੁਰੰਤ ਦਾਖਲ ਕਰਵਾਉਣਾ ਪਿਆ।
Share this content:



Post Comment