Loading Now

ਭਾਰਤੀ ਕ੍ਰਿਕੇਟਰ ਵੈਭਣ ਸੂਰਾਵੰਸ਼ੀ ਕਰਨਗੇ ਬਿਹਾਰ ‘ਚ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਟੀਮ ਦੀ ਕਪਤਾਨੀ

ਭਾਰਤੀ ਕ੍ਰਿਕੇਟਰ ਵੈਭਣ ਸੂਰਾਵੰਸ਼ੀ ਕਰਨਗੇ ਬਿਹਾਰ ‘ਚ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਟੀਮ ਦੀ ਕਪਤਾਨੀ

ਨਵੀਂ ਦਿੱਲੀ, 7 ਨਵੰਬਰ – 15 ਸਾਲ ਦੇ ਨੌਜਵਾਨ ਕ੍ਰਿਕਟਰ ਵੈਭਵ ਸੂਰਿਆਵੰਸ਼ੀ ਆਪਣੇ ਕ੍ਰਿਕਟ ਕਰੀਅਰ ਵਿੱਚ ਪਹਿਲੀ ਵਾਰ ਕਿਸੇ ਟੀਮ ਦੇ ਕਪਤਾਨ ਬਣ ਗਏ ਹਨ। ਉਨ੍ਹਾਂ ਨੂੰ ਘਰੇਲੂ ਟੀ-20 ਟੂਰਨਾਮੈਂਟ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਲਈ ਬਿਹਾਰ ਦੀ ਕਪਤਾਨੀ ਸੌਂਪੀ ਗਈ ਹੈ।

ਪਹਿਲਾਂ ਵੀ ਰਹਿ ਚੁੱਕੇ ਹਨ ਉਪ-ਕਪਤਾਨ ਅਤੇ ਕਪਤਾਨ

ਕਪਤਾਨੀ ਦੀ ਇਸ ਨਵੀਂ ਜ਼ਿੰਮੇਵਾਰੀ ਤੋਂ ਪਹਿਲਾਂ ਵੈਭਵ ਬਿਹਾਰ ਦੀ ਰਣਜੀ ਟੀਮ ਦੇ ਉਪ-ਕਪਤਾਨ, ਦਲੀਪ ਟਰਾਫੀ ਵਿੱਚ ਈਸਟ ਜ਼ੋਨ ਦੇ ਉਪ-ਕਪਤਾਨ ਅਤੇ ਭਾਰਤ ਦੀ ਅੰਡਰ-19 ਟੀਮ ਦੇ ਕਪਤਾਨ ਵਜੋਂ ਵੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ।

ਮਹਾਰਾਸ਼ਟਰ ਖ਼ਿਲਾਫ਼ ਖੇਡੀ ਸੀ ਸ਼ਾਨਦਾਰ ਪਾਰੀ

ਦੱਸਣਯੋਗ ਹੈ ਕਿ ਵੈਭਵ ਨੇ 2 ਦਸੰਬਰ 2025 ਨੂੰ ਸਈਅਦ ਮੁਸ਼ਤਾਕ ਅਲੀ ਟੂਰਨਾਮੈਂਟ ਵਿੱਚ ਮਹਾਰਾਸ਼ਟਰ ਖ਼ਿਲਾਫ਼ 58 ਗੇਂਦਾਂ ਵਿੱਚ ਸੈਂਕੜਾ ਜੜਿਆ ਸੀ। ਉਸ ਮੈਚ ਵਿੱਚ ਉਨ੍ਹਾਂ ਨੇ 61 ਗੇਂਦਾਂ ਦਾ ਸਾਹਮਣਾ ਕਰਦਿਆਂ 108 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਸਈਅਦ ਮੁਸ਼ਤਾਕ ਅਲੀ ਭਾਰਤ ਦਾ ਪ੍ਰਮੁੱਖ ਘਰੇਲੂ ਟੀ-20 ਟੂਰਨਾਮੈਂਟ ਹੈ।

14 ਨਵੰਬਰ ਤੋਂ ਸੌਰਾਸ਼ਟਰ ਖ਼ਿਲਾਫ਼ ਹੋਵੇਗੀ ਮੁਹਿੰਮ ਦੀ ਸ਼ੁਰੂਆਤ

ਬਿਹਾਰ ਕ੍ਰਿਕਟ ਸੰਘ ਦੀ ਚੋਣ ਕਮੇਟੀ ਨੇ 6 ਨਵੰਬਰ ਨੂੰ ਹੋਈ ਬੈਠਕ ਤੋਂ ਬਾਅਦ ਸ਼ੁਰੂਆਤੀ ਦੋ ਮੈਚਾਂ ਲਈ ਟੀਮ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ 4 ਤੋਂ 6 ਨਵੰਬਰ ਤੱਕ ਖਿਡਾਰੀਆਂ ਦੇ ਟ੍ਰਾਇਲ ਲਏ ਗਏ ਸਨ। ਬਿਹਾਰ ਦੀ ਟੀਮ ਇੰਦੌਰ ਵਿੱਚ 14 ਨਵੰਬਰ ਨੂੰ ਸੌਰਾਸ਼ਟਰ ਖ਼ਿਲਾਫ਼ ਆਪਣੇ ਮੁਕਾਬਲੇ ਦੀ ਸ਼ੁਰੂਆਤ ਕਰੇਗੀ, ਜਿਸ ਤੋਂ ਬਾਅਦ ਉਨ੍ਹਾਂ ਦਾ ਮੁਕਾਬਲਾ ਰੇਲਵੇਜ਼ ਦੀ ਟੀਮ ਨਾਲ ਹੋਵੇਗਾ।

Share this content:

Post Comment