Loading Now

ਭਾਜਪਾ ਦੀ ਰਿਤੂ ਤਾਵੜੇ ਬਣੀ ਮੁੰਬਈ ਦੀ ਪਹਿਲੀ ਮਹਿਲਾ ਮੇਅਰ

ਭਾਜਪਾ ਦੀ ਰਿਤੂ ਤਾਵੜੇ ਬਣੀ ਮੁੰਬਈ ਦੀ ਪਹਿਲੀ ਮਹਿਲਾ ਮੇਅਰ

ਮੁੰਬਈ, 7 ਫਰਵਰੀ – ਭਾਰਤ ਦੀ ਸਭ ਤੋਂ ਅਮੀਰ ਨਗਰ ਨਿਗਮ ਬ੍ਰਿਹਨਮੁੰਬਈ ਨਗਰ ਨਿਗਮ (BMC) ਨੂੰ ਅੱਜ ਨਵੀਂ ਮੇਅਰ ਮਿਲ ਗਈ ਹੈ। ਉਹ ਮੁੰਬਈ ਦੀ ਪਹਿਲੀ ਮਹਿਲਾ ਮੇਅਰ ਬਣੀ। ਘਾਟਕੋਪਰ ਤੋਂ ਭਾਜਪਾ ਕਾਰਪੋਰੇਟਰ ਰਿਤੂ ਤਾਵੜੇ ਹੁਣ ਬੀ.ਐਮ.ਸੀ. ਦੀ ਕਮਾਨ ਸੰਭਾਲਣਗੇ। ਇਹ ਪਿਛਲੇ 25 ਸਾਲਾਂ ਵਿੱਚ ਪਹਿਲੀ ਵਾਰ ਹੈ ਕਿ ਨਗਰ ਨਿਗਮ ਦੀ ਸੱਤਾ ਠਾਕਰੇ ਪਰਿਵਾਰ ਦੇ ਹੱਥੋਂ ਨਿਕਲ ਕੇ ਭਾਜਪਾ ਕੋਲ ਆਈ ਹੈ। ਇਸ ਤੋਂ ਪਹਿਲਾਂ ਰਿਤੂ ਤਾਵੜੇ ਬੀ.ਐਮ.ਸੀ. ਦੀ ਸਿੱਖਿਆ ਕਮੇਟੀ ਦੇ ਚੇਅਰਪਰਸਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਉਪ-ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਸ਼ੰਕਰ ਘਾੜੀ ਨੂੰ ਡਿਪਟੀ ਮੇਅਰ ਨਿਯੁਕਤ ਕੀਤਾ ਗਿਆ ਹੈ। ਸ਼ਿਵ ਸੈਨਾ ਨੇ ਫੈਸਲਾ ਕੀਤਾ ਹੈ ਕਿ ਉਹ ਆਪਣੇ ਚਾਰ ਕਾਰਪੋਰੇਟਰਾਂ ਨੂੰ ਵਾਰੀ ਵਾਰੀ ਡਿਪਟੀ ਮੇਅਰ ਬਣਾਉਣਗੇ। ਮੇਅਰ ਅਤੇ ਡਿਪਟੀ ਮੇਅਰ ਦੇ ਨਾਵਾਂ ਦਾ ਐਲਾਨ ਭਾਜਪਾ ਆਗੂ ਅਮਿਤ ਸਤਨਾਮ ਅਤੇ ਸ਼ਿਵ ਸੈਨਾ ਦੇ ਰਾਹੁਲ ਸ਼ੇਵਾਲੇ ਨੇ ਅੱਜ ਕੀਤਾ।

ਜ਼ਿਕਰਯੋਗ ਹੈ ਕਿ 227 ਮੈਂਬਰੀ ਬੀ.ਐਮ.ਸੀ. ਵਿੱਚ ਭਾਜਪਾ 89 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ, ਜਦਕਿ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੂੰ 29 ਸੀਟਾਂ ਮਿਲੀਆਂ ਹਨ। ਗਠਜੋੜ ਕੋਲ ਕੁੱਲ 118 ਕੌਂਸਲਰ ਹਨ, ਜੋ ਕਿ ਬਹੁਮਤ ਦੇ ਅੰਕੜੇ 114 ਤੋਂ ਵੱਧ ਹਨ। ਦੂਜੇ ਪਾਸੇ, ਊਧਵ ਠਾਕਰੇ ਦੀ ਸ਼ਿਵ ਸੈਨਾ ਅਤੇ ਰਾਜ ਠਾਕਰੇ ਦੀ ਐਮ.ਐਨ.ਐਸ. ਨੇ ਰਲ ਕੇ ਚੋਣ ਲੜੀ ਸੀ ਪਰ ਉਹ ਸਿਰਫ਼ 65 ਸੀਟਾਂ ਹੀ ਜਿੱਤ ਸਕੇ। ਇਸ ਨਾਲ ਬੀ.ਐਮ.ਸੀ. ਵਿੱਚ ਠਾਕਰੇ ਪਰਿਵਾਰ ਦਾ ਦਬਦਬਾ ਖ਼ਤਮ ਹੋ ਗਿਆ ਹੈ ਅਤੇ ਭਾਜਪਾ ਦਾ ਉਭਾਰ ਹੋਇਆ ਹੈ। ਦੇਸ਼ ਦੀ ਸਭ ਤੋਂ ਅਮੀਰ ਨਗਰ ਨਿਗਮ ਬੀ.ਐਮ.ਸੀ. ਭਾਰਤ ਦੀ ਸਭ ਤੋਂ ਅਮੀਰ ਨਗਰ ਨਿਗਮ ਹੈ, ਜਿਸ ਦਾ ਵਿੱਤੀ ਸਾਲ 2025-26 ਲਈ ਬਜਟ 74,427 ਕਰੋੜ ਰੁਪਏ ਹੈ। ਇਹ ਪਿਛਲੇ ਸਾਲ ਨਾਲੋਂ 14 ਫੀਸਦੀ ਵੱਧ ਹੈ। ਨਵੀਂ ਮੇਅਰ ਰਿਤੂ ਤਾਵੜੇ ਲਈ ਮੁੰਬਈ ਦੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਸੁਧਾਰਨਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ।

Share this content:

Post Comment