ਭਾਈ ਲਾਲੋ ਐਵਾਰਡ ਸੰਤ ਰਣਜੀਤ ਸਿੰਘ ਮੁੱਖੀ ਗੁਰਦਵਾਰਾ ਸ਼ਹੀਦ ਸਿੰਘਾਂ ਹੁਸ਼ਿਆਰਪੁਰ ਨੂੰ ਦੇਣ ਦਾ ਫੈਸਲਾ
ਮਲੇਰਕੋਟਲਾ, 15 ਸਤੰਬਰ (ਗਿਆਨ ਸਿੰਘ ਏ.ਡੀ.ਪੀ ਨਿਊਜ਼) – ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਵੱਲੋਂ ਕੁੱਝ ਫੈਸਲੇ ਲੈਣ ਲਈ ਪੰਜਾਬ ਵਿੱਚੋਂ ਵੱਖ ਵੱਖ ਜਥੇਬੰਦੀਆਂ ਨੂੰ ਗੁਰਦੁਆਰਾ ਸਾਹਿਬ ਭਾਈ ਲਾਲੋ ਜੀ ਦੇ ਪ੍ਰਬੰਧਕਾਂ ਸ ਇੰਦਰਜੀਤ ਸਿੰਘ ਅਤੇ ਗਿਆਨੀ ਅਮਰ ਸਿੰਘ ਦੇ ਦਫਤਰ ਦਸ਼ਮੇਸ਼ ਕੰਬਾਇਨ ਮਲੇਰ ਕੋਟਲ਼ਾ ਵਿਖੇ ਮੀਟਿੰਗ ਲਈ ਸੱਦਿਆ ਗਿਆ। ਜਿਸ ਵਿੱਚ ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਵੱਲੋਂ ਪਿਛਲੇ 11 ਸਾਲਾਂ ਤੋਂ ਭਾਈ ਲਾਲੋ ਜੀ ਅਵਾਰਡ ਹਰ ਸਾਲ ਦਿੱਤਾ ਜਾਂਦਾ ਹੈ ਉਸਦਾ ਇਸ ਸਾਲ 5 ਮਈ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਤੇ ਕਿਲ੍ਹੇ ਤੋਂ ਅਨਾਉਂਸ ਕੀਤਾ ਗਿਆ ਸੀ ਕਿ ਮਹਾਰਾਜਾ ਸ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ ਦਿਹਾੜਾ ਹਰ ਸਾਲ 5 ਮਈ ਨੂੰ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਸੂਹਾ ਅਤੇ ਭਾਈ ਲਾਲੋ ਜੀ ਦੇ ਗੁਰਦੁਆਰਾ ਭਾਈ ਲਾਲੋ ਜੀ ਸ਼ਰੀਂਹ ਮਲੇਰ ਕੋਟਲ਼ਾ ਵਿੱਖੇ ਮਨਾਇਆ ਜਾਵੇਗਾ। ਸਾਰੀ ਕੌਮ ਬਾਕੀ ਦਿਨ ਆਪੋ ਆਪਣੇ ਸਥਾਨਾਂ ਤੇ ਮਨਾਉਣਗੇ।
ਉਸ ਦੀ ਆਫੀਸ਼ੀਅਲ ਅਨਾਉਂਸਮੈਂਟ ਮਲੇਰ ਕੋਟਲ਼ਾ ਵਿਖੇ ਜੱਥੇਬੰਦੀਆਂ ਵਲੋਂ ਇਕੱਠੇ ਹੋ ਕੇ ਕੀਤੀ ਗਈ। ਭਾਈ ਲਾਲੋ ਜੀ ਅਵਾਰਡ ਵੀ ਇਸੇ ਸਥਾਨ ਗੁਰਦੁਆਰਾ ਭਾਈ ਲਾਲੋ ਜੀ ਸ਼ਰੀਂਹ ਮਲੇਰ ਕੋਟਲ਼ਾ ਵਿਖੇ ਹਰ ਸਾਲ ਦਿੱਤਾ ਜਾਵੇਗਾ ਜੋ ਜੈਕਾਰਿਆਂ ਦੀ ਗੂੰਜ ਵਿੱਚ ਸਰਬਸੰਮਤੀ ਨਾਲ ਪਾਸ ਹੋਇਆ ਤੇ ਇਹ ਐਵਾਰਡ ਇਸ ਸਾਲ ਸੰਤ ਰਣਜੀਤ ਸਿੰਘ ਮੁੱਖੀ ਗੁਰਦੁਆਰਾ ਸ਼ਹੀਦ ਸਿੰਘਾਂ ਹੁਸ਼ਿਆਰਪੁਰ ਜੀ ਨੂੰ ਦਿੱਤਾ ਜਾਵੇਗਾ । ਇੱਕ ਹੋਰ ਮਤੇ ਰਾਹੀਂ ਸ੍ਰੀ ਹਰਗੋਬਿੰਦ ਸਾਹਿਬ ਵਿੱਖੇ ਰਾਮਗੜ੍ਹੀਆ ਸਿੱਖ ਹੈਰੀਟੇਜ ਟਰੱਸਟ ਵੱਲੋਂ ਮਹਾਰਾਜਾ ਸ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਮਹਿਲ ਤੇ ਬਹੁਤ ਵਧੀਆ ਮਿਊਜ਼ੀਅਮ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਮਹਾਰਾਜਾ ਜੀ ਦੀ ਚੇਅਰ ਟਰੱਸਟ ਦੀ ਮਨਜ਼ੂਰੀ ਤੋਂ ਬਾਅਦ ਸਥਾਪਿਤ ਕਰਨ ਦਾ ਫੈਸਲਾ ਹੋਇਆ ਤੇ ਉਥੇ ਬਾਹਰਲੀ ਸਾਈਡ ਤੇ ਮਹਾਰਾਜਾ ਜੀ ਦਾ ਸਟੈਚੂ ਵੀ ਲਗਾਇਆ ਜਾਵੇਗਾ।
ਇਸ ਮੌਕੇ ਹੋਰ ਵੀ ਕਈ ਵਿਚਾਰਾਂ ਹੋਈਆਂ ਤੇ ਸਾਰੀਆਂ ਸੰਗਤਾਂ ਵੱਲੋਂ ਇਸ ਸਥਾਨ ਤੇ ਹਰ ਸਾਲ ਆਕੇ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਮਨਾਉਣ ਦੀ ਅਤੇ ਮਹਾਰਾਜਾ ਸ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ ਦਿਹਾੜਾ 5 ਮਈ ਨੂੰ ਕਿਲ੍ਹਾ ਮਹਾਰਾਜਾ ਸ ਜੱਸਾ ਸਿੰਘ ਰਾਮਗੜ੍ਹੀਆ ਦਸੂਹਾ ਮੁਕੇਰੀਆਂ ਵਿਖੇ ਹਰ ਸਾਲ ਮਨਾਉਣ ਲਈ ਸੰਗਤਾਂ ਨੂੰ ਵੱਧ ਚੜ ਕੇ ਆਕੇ ਮਨਾਉਣ ਦੀ ਅਪੀਲ ਕੀਤੀ ਗਈ । ਅੱਜ ਦੀ ਇਸ ਵਿਸ਼ੇਸ਼ ਮੀਟਿੰਗ ਵਿੱਚ ਜੋ ਕੌਮ ਦੀ ਚੜ੍ਹਦੀ ਕਲਾ ਦੇ ਲਈ ਅਹਿਮ ਫੈਸਲੇ ਲਏ ਗਏ ਹਨ ਉਹ ਬਹੁਤ ਹੀ ਸ਼ਲਾਘਾਯੋਗ ਹਨ ਜਥੇਬੰਦੀਆਂ ਵੱਲੋਂ ਇਸ ਮੌਕੇ ਸ ਹਰਦੇਵ ਸਿੰਘ ਕੌਂਸਲ ਜੀ ਦੀ ਭਰਪੂਰ ਸ਼ਲਾਘਾ ਕੀਤੀ ਗਈ ਤੇ ਇਕੱਠੇ ਹੋ ਕੇ ਕੌਮ ਦੀ ਚੜ੍ਹਦੀ ਕਲਾ ਲਈ ਚੱਲਣ ਦਾ ਪ੍ਰਣ ਲਿਆ ਗਿਆ ਅੱਜ ਦੀ ਇਸ ਮੀਟਿੰਗ ਵਿੱਚ ਜਿਨ੍ਹਾਂ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਉਹ ਇਸ ਪਰਕਾਰ ਹਨ ।
ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ,ਰਾਮਗੜ੍ਹੀਆ ਸਿੱਖ ਹੈਰੀਟੇਜ ਟਰੱਸਟ ਅੰਮ੍ਰਿਤਸਰ,ਕਿਲ੍ਹਾ ਮਹਾਰਾਜਾ ਸ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਐਜੂਕੇਸ਼ਨ ਟਰੱਸਟ ਸਿੰਘ ਪੁਰ ਮੁਕੇਰੀਆਂ ਦਸੂਹਾ,ਰਾਮਗੜ੍ਹੀਆ ਸਿੱਖ ਫਾਉਂਡੇਸ਼ਨ ਮੁਕਤਸਰ,ਰਾਮਗੜ੍ਹੀਆ ਸਭਾ ਮੋਗਾ,ਮਹਾਰਾਜਾ ਸ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਮੋਰਿੰਡਾ ਰੋਪੜ,ਸਿੱਖ ਕੌਂਸਲ ਕੀਨੀਆ, ਰਾਮਗੜ੍ਹੀਆ ਸਿੱਖ ਫਾਉਨਡੇਸ਼ਨ ਉਨਟਾਰੀਉ ਕੈਨੇਡਾ,ਇਸ ਮੌਕੇ ਵਿਸ਼ਵ ਚੇਅਰਮੈਨ ਆਰ ਐਸ ਉ,ਸ ਗੁਰਦੀਪ ਸਿੰਘ ਚੇਅਰਮੈਨ ਸਿੱਖ ਕੌਂਸਲ ਕੀਨੀਆ ,ਸ ਦਲਜੀਤ ਸਿੰਘ ਕੈਨੇਡਾ ਪ੍ਰਧਾਨ ਰਾਮਗੜ੍ਹੀਆ ਸਿੱਖ ਫਾਉਂਡੇਸ਼ਨ ਉਨਟਾਰੀਉ ਕੈਨੇਡਾ ਤੋਂ ਫੋਨ ਤੇ ਹਾਜ਼ਰੀ ਅਤੇ ਮਾਨਤਾ ਦਿੱਤੀ ਗਈ ਅਤੇ ਜੋ ਹਾਜ਼ਰ ਸਨ ਸ ਕੁਲਦੀਪ ਸਿੰਘ ਖ਼ਾਬਾਂ ਚੇਅਰਮੈਨ ਇੰਡੀਆ ਆਰ ਐਸ ਉ,ਸ ਹਰਦੇਵ ਸਿੰਘ ਕੌਂਸਲ ਪ੍ਰਧਾਨ ਆਰ ਐਸ ਉ,ਸ ਗੁਰਵਿੰਦਰ ਸਿੰਘ ਲੁਧਿਆਣਾ ਮੀਤ ਪ੍ਰਧਾਨ ਆਰ ਐਸ ਉ,ਸ ਅਮਰ ਸਿੰਘ ਮਾਲਕ ਦਸ਼ਮੇਸ਼ ਕੰਬਾਇਨ ਅਤੇ ਪਰਬੰਧਕ ਗੁਰਦੁਆਰਾ ਭਾਈ ਲਾਲੋ ਜੀ,ਸ ਇੰਦਰਜੀਤ ਸਿੰਘ ਮਾਲਕ ਕੇ ਐਸ ਐਗਰੀਕਲਚਰ ਅਤੇ ਪਰਬੰਧਕ ਗੁਰਦੁਆਰਾ ਭਾਈ ਲਾਲੋ ਜੀ,ਸ ਨਛੱਤਰ ਸਿੰਘ ਮਾਲਕ ਸਟੈਂਡਰਡ ਟਰੈਕਟਰ ਕਾਰਪੋਰੇਸ਼ਨ ਸਰਪ੍ਰਸਤ ਆਰ ਐਸ ਉ, ਸ ਮੱਖਣ ਸਿੰਘ ਭਰੀ ਮਾਲਕ ਬਲਕਾਰ ਕੰਬਾਇਨ ਅਤੇ ਮੀਤ ਚੇਅਰਮੈਨ ਇੰਡੀਆ ਆਰ ਐਸ ਉ, ਸ ਜਗਜੀਤ ਸਿੰਘ ਪਨੇਸਰ ਮਾਲਕ ਪਨੇਸਰ ਕੰਬਾਇਨ ਅਤੇ ਮੀਤ ਚੇਅਰਮੈਨ ਇੰਡੀਆ ਆਰ ਐਸ ਉ, ਸ ਹਰਦੀਪ ਸਿੰਘ ਨੰਨਰੇ ਮੀਤ ਚੇਅਰਮੈਨ ਆਰ ਐਸ ਉ, ਸ ਖੁਸ਼ਵਿੰਦਰ ਸਿੰਘ ਸੰਧੂ ਚੇਅਰਮੈਨ, ਸ ਜਤਿੰਦਰ ਸਿੰਘ ਕੁੰਦੀ ਮਾਲਕ ਅਕਾਲ ਇੰਡਸਟਰੀ ਫਗਵਾੜਾ ਕਪੂਰਥਲਾ ,ਸ ਲਖਵੀਰ ਸਿੰਘ ਪਰਬੰਧਕ ਅਤੇ ਕੈਸ਼ੀਅਰ ਕਿੱਲ੍ਹਾ ਸਿੰਘ ਪੁਰ, ਸ ਕੁਲਵੀਰ ਸਿੰਘ ਸਰਪੱਰਸਤ ਫੈਡਰੇਸ਼ਨ ਮੋਰਿੰਡਾ ਰੋਪੜ, ਸ ਚਰਨਜੀਤ ਸਿੰਘ ਮੋਗਾ ਮੀਤ ਪ੍ਰਧਾਨ ਇੰਡੀਆ ਆਰ ਐਸ ਉ ਅਤੇ ਰਾਮਗੜ੍ਹੀਆ ਸਭਾ ਮੋਗਾ , ਸ ਜਗਸੀਰ ਸਿੰਘ ਜਨਰਲ ਸਕੱਤਰ ਆਰ ਐਸ ਉ,ਸ੍ਰੀ ਬੀ ਕੇ ਕਲਸੀ ਮੀਤ ਪ੍ਰਧਾਨ ਆਰ ਐਸ ਉ, ਸ ਸਿਮਰਜੀਤ ਸਿੰਘ ਆਸੀ , ਸ ਮਨਜੀਤ ਸਿੰਘ ਕੈਸ਼ੀਅਰ,ਹਰਦੀਪ ਸਿੰਘ ਚਰਨਜੀਤ ਸਿੰਘ ਆਦਿ ਹਾਜ਼ਰ ਸਨ ।
Share this content:



Post Comment