ਬ੍ਰਿਟੇਨ ’ਚ ਨਿਲਾਮ ਹੋਵੇਗਾ ਤਾਜ ਮਹਿਲ ਦਾ ਇਤਿਹਾਸਕ ਸੰਗਮਰਮਰ, 24 ਲੱਖ ਰੁਪਏ ਤੱਕ ਸ਼ੁਰੂ ਹੋ ਸਕਦੀ ਹੈ ਬੋਲੀ
ਲੰਡਨ , 27 ਨਵੰਬਰ- ਦੁਨੀਆ ਦੇ ਸੱਤ ਅਜੂਬਿਆਂ ‘ਚ ਸ਼ਾਮਲ ਤਾਜ ਮਹਿਲ ਨਾਲ ਜੁੜੀ ਇੱਕ ਚੀਜ਼ ਦੀ ਨਿਲਾਮੀ ਹੋਣ ਜਾ ਰਹੀ ਹੈ। ਫੁੱਲਾਂ ਵਾਲੀ ਬਾਰਡਰ ਡਿਜ਼ਾਈਨ ਨਾਲ ਸਜੀ ਸੰਗਮਰਮਰ ਦੀ ਇੱਕ ਪੱਟੀ ਅਗਲੇ ਮਹੀਨੇ ਬ੍ਰਿਟੇਨ ‘ਚ ਨਿਲਾਮ ਹੋਵੇਗੀ। ਸੰਗਮਰਮਰ ਦੀ ਇਸ ਪੱਟੀ ਦੇ ਕਿਨਾਰਿਆਂ ‘ਤੇ ਫੁੱਲਾਂ ਦੀ ਨੱਕਾਸ਼ੀ ਇੰਨੀ ਖੂਬਸੂਰਤੀ ਨਾਲ ਕੀਤੀ ਗਈ ਹੈ ਕਿ ਦੇਖਣ ਵਾਲੇ ਇਸ ਨੂੰ ਦੇਖਦੇ ਹੀ ਰਹਿ ਜਾਂਦੇ ਹਨ। ਇਹ ਆਇਤਾਕਾਰ ਪੱਟੀ ਉਨ੍ਹਾਂ ਦੋ ਪੱਟੀਆਂ ‘ਚੋਂ ਇੱਕ ਹੈ, ਜਿਨ੍ਹਾਂ ਨੂੰ ਕਰਨਲ ਪੌਨੋਲ ਫਿਪਸ ਨੇ 1816 ‘ਚ ਹਾਸਲ ਕੀਤਾ ਸੀ। ਉਸ ਸਮੇਂ ਉਹ ਆਗਰਾ ਅਤੇ ਇਸ ਦੇ ਆਸ-ਪਾਸ ਦੀਆਂ ਇਮਾਰਤਾਂ ਦੀ ਮੁਰੰਮਤ ਦੇ ਕੰਮ ਦੇ ਸੁਪਰਡੈਂਟ ਸਨ।
24 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ ਬੋਲੀ
ਇਸ ਸੰਗਮਰਮਰ ਦੀ ਪੱਟੀ ਲਈ 20,000 ਤੋਂ 30,000 ਪੌਂਡ (ਕਰੀਬ 24 ਤੋਂ 36 ਲੱਖ ਭਾਰਤੀ ਰੁਪਏ) ਤੱਕ ਦੀ ਬੋਲੀ ਲੱਗਣ ਦਾ ਅਨੁਮਾਨ ਹੈ। ਇਸ ਨੂੰ 9 ਦਸੰਬਰ ਨੂੰ ‘ਲਿਓਨ ਐਂਡ ਟਰਨਬੁੱਲ’ ਆਕਸ਼ਨ ਹਾਊਸ ਵੱਲੋਂ ਕਰਵਾਈ ਜਾਣ ਵਾਲੀ ‘ਇਸਲਾਮਿਕ ਅਤੇ ਭਾਰਤੀ ਕਲਾ’ ਦੀ ਨਿਲਾਮੀ ‘ਚ ਪੇਸ਼ ਕੀਤਾ ਜਾਵੇਗਾ।
ਨਿਲਾਮੀ ਨਾਲ ਜੁੜੇ ਦਸਤਾਵੇਜ਼ਾਂ ਮੁਤਾਬਕ, ‘ਇਸ ਸੰਗਮਰਮਰ ਦੀ ਪੱਟੀ ਦੇ ਨਾਲ ਤਾਜ ਮਹਿਲ ਦੀ ਇੱਕ ਪੁਰਾਣੀ ਬਲੈਕ-ਐਂਡ-ਵ੍ਹਾਈਟ ਤਸਵੀਰ ਅਤੇ ਦੋ ਪੱਤਰ ਵੀ ਹਨ। ਇਨ੍ਹਾਂ ‘ਚੋਂ ਇੱਕ ਕਰਨਲ ਪੌਨੋਲ ਦੇ ਪੋਤੇ ਵੱਲੋਂ ਛਪਵਾਇਆ ਗਿਆ ਸੀ ਅਤੇ ਦੂਜਾ ‘ਮਾਰਕੁਇਸ ਆਫ ਬਾਥ’ ਵੱਲੋਂ ਹੱਥ ਨਾਲ ਲਿਖਿਆ ਗਿਆ ਸੀ।’
ਤਾਜ ਮਹਿਲ ਦੇ ਤਹਿਖਾਨੇ ਤੋਂ ਮਿਲੀ ਸੀ ਪੱਟੀ
ਕਰਨਲ ਦੇ ਪੁੱਤਰ ਦੀਆਂ ਯਾਦਾਂ ‘ਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਇਹ ਪੱਟੀਆਂ ਤਾਜ ਮਹਿਲ ਦੇ ਇੱਕ ‘ਭੂਮੀਗਤ ਹਿੱਸੇ’ (ਤਹਿਖਾਨੇ) ‘ਚੋਂ ਮਿਲੀਆਂ ਸਨ। ਉਸ ਸਮੇਂ ਉਨ੍ਹਾਂ ਨੂੰ ਲੱਗਿਆ ਸੀ ਕਿ ਇਹ ਪੱਟੀਆਂ ਮੁਗਲ ਕਾਲ ਦੇ ਇਸ ਇਤਿਹਾਸਕ ਸਮਾਰਕ ਦੀ ਮੁਰੰਮਤ ਦੇ ਕੰਮ ਲਈ ਸਨ।
ਫੌਜ ‘ਚ ਰਿਹਾ ਸੀ ਪਰਿਵਾਰ
ਕਰਨਲ ਪੌਨੋਲ ਫਿਪਸ ਦਾ ਜਨਮ 1780 ‘ਚ ਇੰਗਲੈਂਡ ਦੇ ਡੇਵਨ ‘ਚ ਹੋਇਆ ਸੀ। 17ਵੀਂ ਸਦੀ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਦੇ ਪਰਿਵਾਰ ‘ਚ ਲੋਕ ਫੌਜੀ ਰਹੇ ਸਨ। ਇਸ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਉਹ 1799 ‘ਚ ਈਸਟ ਇੰਡੀਆ ਕੰਪਨੀ ਦੀ ਬੰਗਾਲ ਫੌਜ ‘ਚ ਕੈਡੇਟ ਵਜੋਂ ਸ਼ਾਮਲ ਹੋਏ। ਮਿਸਰ ‘ਚ ਫੌਜੀਆਂ ਨਾਲ ਜੰਗ ਲੜਨ ਤੋਂ ਬਾਅਦ ਫਿਪਸ ਭਾਰਤ ਪਰਤ ਆਏ।
ਮਿਲੀ ਤਾਜ ਮਹਿਲ ਦੀ ਦੇਖਭਾਲ ਦੀ ਜ਼ਿੰਮੇਵਾਰੀ
Share this content:



Post Comment