ਬ੍ਰਾਹਮਣ ਭਲਾਈ ਬੋਰਡ ਦੇ ਚੇਅਰਮੈਨ ਪੰਕਜ ਸ਼ਾਰਦਾ ਨੇ ਮੋਹਾਲੀ ਸਥਿਤ ਦਫਤਰ ਵਿੱਚ ਸੰਭਾਲਿਆ ਅਹੁਦਾ
ਲੁਧਿਆਣਾ, 15 ਜਨਵਰੀ (ਗਿਆਨ ਸਿੰਘ/ਏ.ਡੀ.ਪੀ ਨਿਊਜ) – ਮਹਾਨਗਰ ਦੇ ਨਾਮੀ ਪੱਤਰਕਾਰ ਪੰਕਜ ਸ਼ਾਰਦਾ ਦੀ ਪੰਜਾਬ ਵਿੱਚ ਬ੍ਰਾਹਮਣ ਅਤੇ ਸਨਾਤਨੀ ਸਮਾਜ ਵਿੱਚ ਚੰਗੀ ਪਕੜ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਨੂੰ ਪੰਜਾਬ ਬ੍ਰਾਹਮਣ ਭਲਾਈ ਬੋਰਡ ਦੇ ਚੇਅਰਮੈਨ ਦਾ ਅਹੁਦਾ ਦੇਕੇ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ। ਚੇਅਰਮੈਨ ਪੰਕਜ ਸ਼ਾਰਦਾ ਵੱਲੋਂ ਬੁੱਧਵਾਰ ਨੂੰ ਆਪਣੇ ਸਾਥੀਆਂ ਸਮੇਤ ਮੋਹਾਲੀ ਦੇ ਸੈਕਟਰ 68 ਭਵਨ ਮੋਹਾਲੀ ਵਿਖੇ ਸਰਕਾਰ ਵੱਲੋਂ ਦਿੱਤੇ ਗਏ ਦਫਤਰ ਵਿੱਚ ਆਪਣਾ ਅਹੁਦਾ ਸੰਭਾਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਪੰਕਜ ਸ਼ਾਰਦਾ ਨੇ ਦੱਸਿਆ ਕਿ ਉਹ ਹਫਤੇ ਦੇ ਦੋ ਦਿਨ ਮੰਗਲਵਾਰ ਅਤੇ ਸ਼ੁਕਰਵਾਰ ਨੂੰ ਸਵੇਰੇ 11 ਵਜੇ ਤੋਂ 3 ਵਜੇ ਤੱਕ ਸਮਾਜ ਦੇ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਦੀ ਸੁਣਵਾਈ ਕਰਿਆ ਕਰਨਗੇ ਅਤੇ ਮੌਕੇ ਤੇ ਹੀ ਸਮੱਸਿਆ ਦਾ ਹੱਲ ਕਰਵਾਇਆ ਜਾਇਆ ਕਰੇਗਾ।
ਦੱਸਣਯੋਗ ਹੈ ਕੀ ਚੇਅਰਮੈਨ ਪੰਕਜ ਸ਼ਾਰਦਾ ਵੱਲੋਂ ਲੁਧਿਆਣਾ ਵਿੱਚ ਭਗਵਾਨ ਪਰਸ਼ੂਰਾਮ ਜੈਯੰਤੀ ਦੇ ਮੌਕੇ ਉੱਪਰ ਪਿਛਲੇ ਕਈ ਸਾਲਾਂ ਤੋਂ ਸਮਾਗਮ ਕਰਵਾਏ ਜਾ ਰਹੇ ਹਨ, ਇਸ ਤੋਂ ਇਲਾਵਾ ਪੰਕਜ ਸ਼ਾਰਦਾ ਵੱਲੋਂ ਪਿਛਲੇ 15 ਸਾਲਾਂ ਤੋਂ ਲਗਾਤਾਰ ਪੀਪਲ ਫੋਰ ਔਰਫਨ ਦੇ ਝੰਡੇ ਥੱਲੇ ਲਾਵਾਰਸ ਲਾਸ਼ਾਂ ਦਾ ਸੰਸਕਾਰ ਕੀਤਾ ਜਾ ਰਿਹਾ ਹੈ,ਇਸ ਸੇਵਾ ਤਹਿਤ ਸੰਸਥਾ 12 ਹਜ਼ਾਰ ਦੇ ਕਰੀਬ ਲਵਾਰਸ ਲਾਸ਼ਾਂ ਦਾ ਸੰਸਕਾਰ ਕਰ ਚੁੱਕੀ ਹੈ,ਪੰਕਜ ਸ਼ਾਰਦਾ ਨੂੰ ਚੇਅਰਮੈਨ ਦਾ ਅਹੁਦਾ ਮਿਲਣ ਤੋਂ ਬਾਅਦ ਬ੍ਰਾਹਮਣ ਅਤੇ ਸਨਾਤਨੀ ਸਮਾਜ ਵਿੱਚ ਖੁਸ਼ੀ ਦੀ ਲਹਿਰ ਹੈ। ਪੰਕਜ ਸ਼ਰਧਾ ਵੱਲੋਂ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਮਨੀਸ਼ ਸਸੋਦੀਆ ਦਾ ਧੰਨਵਾਦ ਵੀ ਕੀਤਾ ਗਿਆ।ਇਸ ਮੌਕੇ ਰਵੀ ਸ਼ਰਮਾ,ਡਾਕਟਰ ਦੀਪਕ ਮੰਨਣ,ਰਾਜੂ ਸ਼ਰਮਾ,ਮਨੀ ਭਗਤ,ਰਜੀਵ ਸ਼ਰਮਾ,ਐਡਵੋਕੇਟ ਰਜਨੀਸ਼ ਗੁਪਤਾ,ਪੰਡਿਤ ਵਿਜੇ ਸ਼ਰਮਾ,ਵਿਜੇ ਕਪੂਰ,ਰਾਜੂ ਸ਼ੁਕਲਾ,ਪ੍ਰਭੂ ਸਾਰਦਾ,ਪਰਮਿੰਦਰ ਧਾਮੀ,ਕਰਨ ਚਾੰਡਲਾ ਵੀ ਮੌਜੂਦ ਰਹੇ।
Share this content:


Post Comment