Loading Now

ਬੇਨਿਯਮੀਆਂ ਕਾਰਨ ਮੁੜ ਲਟਕਿਆਂ ਚੰਡੀਗੜ੍ਹ ਮੈਟਰੋ ਪ੍ਰੋਜੈਕਟ

ਬੇਨਿਯਮੀਆਂ ਕਾਰਨ ਮੁੜ ਲਟਕਿਆਂ ਚੰਡੀਗੜ੍ਹ ਮੈਟਰੋ ਪ੍ਰੋਜੈਕਟ

ਚੰਡੀਗੜ੍ਹ, 18 ਜੂਨ – ਚੰਡੀਗੜ੍ਹ ‘ਚ ਮੈਟੋਰ ਚੱਲਣ ਦਾ ਸੁਫਨਾ ਪੂਰਾ ਹੋਣ ਦੀ ਥਾਂ ਵੀ ਲਟਕ ਗਿਆ ਹੈ। ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਲਈ ਪ੍ਰਸਤਾਵਿਤ ਮੈਟਰੋ ਪ੍ਰੋਜੈਕਟ ਦਾ ਇੰਤਜ਼ਾਰ ਹੁਣ ਹੋਰ ਲੰਮਾ ਹੋ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਪ੍ਰੋਜੈਕਟ ਲਈ ਬਣਾਈ ਗਈ ਰਿਪੋਰਟ ਵਿੱਚ ਕਈ ਖਾਮੀਆਂ ਮਿਲਣ ਕਾਰਨ ਕਨਸਲਟੈਂਟ ਕੰਪਨੀ ਰਾਈਟਸ ਲਿਮਟਿਡ (RITES) ਨੂੰ ਇਹ ਰਿਪੋਰਟ ਮੁੜ ਠੀਕ ਕਰਕੇ ਦੇਣ ਲਈ ਕਿਹਾ ਹੈ। ਮੰਗਲਵਾਰ ਯਾਨੀਕਿ 17 ਜੂਨ ਨੂੰ ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਅਤੇ ਰਾਈਟਸ ਕੰਪਨੀ ਵਿਚਕਾਰ ਮੀਟਿੰਗ ਹੋਈ। ਇਸ ਦੌਰਾਨ ਰਾਈਟਸ ਵੱਲੋਂ ਮੈਟਰੋ ਦੀ ਯੋਜਨਾ, ਲਾਗਤ, ਭਵਿੱਖ ਵਿੱਚ ਯਾਤਰੀ ਸੰਖਿਆ, ਟਰੇਨ ਦੀ ਚਾਲ, ਬਿਜਲੀ ਕਿੱਥੋਂ ਆਵੇਗੀ, ਰੂਟ ਕਿਵੇਂ ਹੋਵੇਗਾ, ਕੁੱਲ ਖਰਚਾ ਅਤੇ ਵਿੱਤ ਕਿਵੇਂ ਇਕੱਠਾ ਕੀਤਾ ਜਾਵੇਗਾ—ਇਨ੍ਹਾਂ ਸਾਰੀਆਂ ਗੱਲਾਂ ਬਾਰੇ ਰਿਪੋਰਟ ਪੇਸ਼ ਕੀਤੀ ਗਈ।

Share this content:

Post Comment