ਬੇਅੰਤ ਨਗਰ ਵਿਖੇ “ਹਫਤਾਵਰੀ ਟੀਕਾਕਰਨ ਅਤੇ ਮਮਤਾ ਦਿਵਸ” ਦੌਰਾਨ ਟੀਕਾਕਰਨ ਕੈਂਪ ਲਾਇਆ ਗਿਆ
*ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਔਰਤਾਂ ਦਾ ਸੰਪੂਰਨ ਟੀਕਾਕਰਨ ਬੇਹੱਦ ਜਰੂਰੀ:ਊਸਾ ਰਾਣੀ
ਬਠਿੰਡਾ, 18 ਫਰਵਰੀ (ਏ.ਡੀ.ਪੀ ਨਿਊਜ਼) – ਅਰਬਨ ਹੈਲਥ ਕੇਅਰ ਸੈਂਟਰ, ਬੇਅੰਤ ਨਗਰ ਵਿਖੇ ਛੋਟੇ ਬੱਚਿਆਂ ਨੂੰ ਮਾਰੂ ਛੂਤ ਰੋਗਾਂ ਤੋਂ ਬਚਾਓ ਲਈ ਅਤੇ ਗਰਭਵਤੀ ਔਰਤਾਂ ਨੂੰ ਧੁਨਕ /ਚਾਨਣੀ ਰੋਗ ਤੋਂ ਬਚਾਓ ਲਈ ਹਫਤਾਵਾਰੀ “ਟੀਕਾਕਰਨ ਤੇ ਮਮਤਾ ਦਿਵਸ ਕੈਂਪ”ਲਾਇਆ ਗਿਆ। ਇਸ ਮੌਕੇ ਛੋਟੇ ਬੱਚਿਆਂ ਨੂੰ ਧੁਨਕ, ਕਾਲੀ ਖੰਘ, ਗਲ ਘੋਟੂ,ਕਾਲਾ ਪੀਲੀਆ ਦਿਮਾਗੀ ਬੁਖਾਰ ,ਖਸਰਾ ਰੁਬੈਲਾ, ਤਪਦਿਕ ਆਦਿ ਰੋਗਾਂ ਤੋਂ ਬਚਾਉਣ ਲਈ ਟੀਕੇ ਲਾਏ ਗਏ ਤੇ ਗਰਭਵਤਾਂ ਪ੍ਰਤੀ ਔਰਤਾਂ ਨੂੰ ਚਾਣਨੀ ਰੋਗ/ਧੁਨਕ ਤੋਂ ਬਚਾਉਣ ਲਈ ਟੀਕੇ ਲਾਏ ਗਏ। ਇਸੇ ਦੌਰਾਨ ਗਰਭਵਤੀ ਔਰਤਾਂ ਨੂੰ ਕੈਲਸ਼ੀਅਮ ਦੀਆਂ ਗੋਲੀਆਂ ਅਤੇ ਖੂਨ ਦੀ ਘਾਟ ਦੂਰ ਕਰਨ ਵਾਲੀਆਂਆਇਰਨ ਫੌਲਿਕ ਦੀਆਂ ਗੋਲੀਆਂ ਵੀ ਦਿੱਤੀਆਂ ਗਈਆਂ।ਇਸੇ ਦੌਰਾਨ ਗਰਭ ਅਵਸਥਾ ਦੌਰਾਨ ਲੋੜੀਦੇ ਟੈਸਟ ਵੀ ਕੀਤੇ ਗਏ ਜਿਵੇਂ ਕਿ ਖੂਨ ਦੀ ਘਾਟ ਦਾ ਟੈਸਟ, ਸ਼ੂਗਰ , ਕਾਲਾ ਪੀਲੀਆ, ਏਡਜ, ਥਾਇਆਰਾਈਡ ਆਦਿ ਦੇ ਟੈਸਟ।
ਇਸ ਮੌਕੇ ਮੈਡੀਕਲ ਅਫਸਰ ਡਾਕਟਰ ਨਿਵੇਦਤਾ ਵੱਲੋਂ ਵੀ ਗਰਭਵਤੀ ਔਰਤਾਂ ਦੀ ਡਾਕਟਰੀ ਜਾਂਚ ਕੀਤੀ ਗਈ ਅਤੇ ਉਹਨਾਂ ਨੂੰ ਲੋੜ ਅਨੁਸਾਰ ਹੋਰ ਸੇਵਾਵਾਂ ਹੀ ਦਿੱਤੀਆਂ ਗਈਆਂ। ਇਸ ਮੌਕੇ ਬਹੁ ਮੰਤਰੀ ਸਿਹਤ ਕਰਮਚਾਰਨਾਂ ਊਸਾ ਰਾਣੀ,ਅਮਨਦੀਪ ਕੌਰ,ਜਸਪ੍ਰੀਤ ਸਰਮਾ,ਭੁਪਿੰਦਰ ਕੌਰ ਨੇ ਟੀਕੇ ਲਾਉਣ ਦੀ ਸੇਵਾ ਨਿਭਾਈ।ਇਸ ਤੋਂ ਇਲਾਵਾ ਸਥਾਨਕ ਆਸ਼ਾ ਵਰਕਰਾਂ ਤੇ ਹੋਰ ਪੈਰਾ ਮੈਡੀਕਲ ਸਟਾਫ ਨੇ ਇਸ ਕੈਂਪ ਦੀ ਸਫਲਤਾ ਲਈ ਆਪੋ ਆਪਣਾ ਪੂਰਨ ਸਹਿਯੋਗ ਦਿੱਤਾ। ਇਸੇ ਦੌਰਾਨ ਹਾਜਰ ਇਕੱਠ ਨੂੰ ਦੱਸਿਆ ਗਿਆ ਕਿ ਜਿੰਨਾ ਛੇਤੀ ਹੋਵੇ ਹਰ ਗਰਭਵਤੀ ਦਾ ਨਾਂ ਆਸ਼ਾ ਵਰਕਰ ਕੋਲੇ ਜਾਂ ਫਿਰ ਨੇੜੇ ਦੀ ਸਿਹਤ ਸੰਸਥਾ ਵਿੱਚ ਜਾ ਕੇ ਜਰੂਰ ਲਿਖਵਾਇਆ ਜਾਵੇ, ਤਾਂ ਜੋ ਉਸਨੂੰ ਸਿਹਤ ਵਿਭਾਗ ਵੱਲੋਂ ਮਿਲਣ ਵਾਲੀਆਂ ਸਿਹਤ ਸਹੂਲਤਾਂ ਸਹੀ ਅਰਥਾਂ ਵਿੱਚ ਸਮੇਂ ਸਿਰ ਮਿਲ ਸਕਣ।
ਸਿਰਫ ਇਹ ਹੀ ਨਹੀਂ ਸਗੋਂ ਹਰ ਗਰਭਵਤੀ ਔਰਤ ਦਾ ਜਣੇਪਾ ਵੀ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ,ਜਿੱਥੇ ਕਿ ਇਹ ਸਭ ਕੁੱਝ ਬਿਨਾਂ ਕੋਈ ਪੈਸਾ ਲਏ ਮੁਕਤ ਕੀਤਾ ਜਾਂਦਾ ਹੈ ਤੇ ਹਰ ਤਰ੍ਹਾਂ ਦੀਆਂ ਹੋਰ ਲੋੜੀਦੀਆਂ ਦੀਆਂ ਸਹੂਲਤਾਂ ਵੀ ਦਿੱਤੀਆਂ ਮੁਫ਼ਤ ਜਾਂਦੀਆਂ ਹਨ। ਇਸ ਮੌਕੇ ਪਿਛਲੇ ਲੰਮੇ ਸਮੇਂ ਤੋਂ ਟੀਕਾਕਰਨ ਅਤੇ ਪਲਸ ਪੋਲੀਓ ਮੁਹਿੰਮ ਦਾ ਪ੍ਰਚਾਰ /ਪ੍ਰਸਾਰ ਕਰ ਰਹੇ ਲਾਲ ਚੰਦ ਸਿੰਘ ਨੇ ਵੀ ਹਾਜ਼ਰ ਇਕੱਠ ਨੂੰ ਟੀਕਾਕਰਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ -“ਸਾਨੂੰ ਸਭ ਨੂੰ ਆਪੋ ਆਪਣੇ ਬੱਚਿਆਂ ਦੇ ਸਹੀ ਸਮੇਂ ਅਨੁਸਾਰ ਜਿੱਥੇ ਖੁਦ ਟੀਕੇ ਲਗਵਾਉਣੇ ਚਾਹੀਦੇ ਹਨ, ਉੱਥੇ ਆਪਣੇ ਆਂਢ੍ਹ ਗੁਆਂਢ੍ਹ ਤੋਂ ਲੈ ਕੇ ਹੋਰ ਸਮਾਜ ਦੇ ਲੋਕਾਂ ਤੱਕ ਵੀ ਇਸ ਮਿਸ਼ਨ ਦਾ ਪ੍ਰਚਾਰ/ ਪ੍ਰਸਾਰ ਕਰਨਾ ਚਾਹੀਦਾ ਹੈ,ਤਾਂ ਜੋ ਕੋਈ ਵੀ ਬੱਚਾ ਸੰਪੂਰਨ ਟੀਕਾਕਰਨ ਕਰਵਾਉਣ ਤੋਂ ਵਾਂਝਾ ਨਾ ਰਹੇ ਕਿਉਂਕਿ ਤੰਦਰੁਸਤ ਬੱਚੇ ਸਹੀ ਅਰਥਾਂ ਵਿੱਚ ਸਾਡੇ ਦੇਸ਼, ਕੌਮ ਅਤੇ ਸਮਾਜ ਦਾ ਵਡਮੁੱਲਾ ਸਰਮਾਇਆ ਹੁੰਦੇ ਹਨ ਅਤੇਇਹੀ ਬੱਚੇ ਅੱਗੇ ਜਾ ਕੇ ਕਿਸੇ ਵੀ ਦੇਸ਼, ਕੌਮ ਤੇ ਸਮਾਜ ਦੇ ਸਰਵਪੱਖੀ ਵਿਕਾਸ ਦਾ ਅਸਲ ਆਧਾਰ ਬਣਦੇ ਹਨ।”
ਇਸੇ ਦੌਰਾਨ ਉਹਨਾਂ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਰੀਆਂ ਉਹਨਾਂ ਥਾਵਾਂ ‘ਤੇ ਸਹੀ ਅਰਥਾਂ ਵਿੱਚ ਗਰਮੀ ਸਰਦੀ ਦੇ ਮੌਸਮ ਅਨੁਸਾਰ ਉੱਠਣ- ਬੈਠਣ ਦਾ,ਪੀਣ ਯੋਗ ਪਾਣੀ ਦਾ ,ਟੱਟੀ ਪਿਸ਼ਾਬ ਜਾਂਣ ਦਾ ਅਤੇ ਹੋਰ ਸਭ ਸਹੂਲਤਾਂ ਦਾ ਯੋਗ ਪ੍ਰਬੰਧ ਕੀਤਾ ਜਾਵੇ, ਜਿੱਥੇ ਜਿੱਥੇ ਵੀ ਹਫਤਾਵਾਰੀ ਟੀਕਾਕਰਨ ਅਤੇ ਮਮਤਾ ਦਿਵਸ ਮੌਕੇ ਕੈਂਪ ਜਾਂਦੇ ਹਨ।
Share this content:



Post Comment