Loading Now

ਬੀ.ਬੀ.ਸੀ ਪੁਰਸਕਾਰ ਲਈ ਪੰਜ ਭਾਰਤੀ ਖਿਡਾਰਨਾਂ ਨਾਮਜ਼ਦ

ਬੀ.ਬੀ.ਸੀ ਪੁਰਸਕਾਰ ਲਈ ਪੰਜ ਭਾਰਤੀ ਖਿਡਾਰਨਾਂ ਨਾਮਜ਼ਦ

ਨਵੀਂ ਦਿੱਲੀ, 3 ਫਰਵਰੀ – ਸਾਲ 2025 ਦੇ ਵੱਕਾਰੀ ‘ਬੀ ਬੀ ਸੀ ਇੰਡੀਅਨ ਸਪੋਰਟਸਵੂਮੈਨ ਆਫ ਦਾ ਈਅਰ’ ਐਵਾਰਡ ਲਈ ਪੰਜ ਮਹਿਲਾ ਖਿਡਾਰਨਾਂ ਨਾਮਜ਼ਦ ਕੀਤੀਆਂ ਗਈਆਂ ਹਨ। ਇਸ ਸੂਚੀ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਉਪ ਕਪਤਾਨ ਸਮ੍ਰਿਤੀ ਮੰਧਾਨਾ, ਸ਼ਤਰੰਜ ਦੀ ਉੱਭਰਦੀ ਖਿਡਾਰਨ ਦਿਵਿਆ ਦੇਸ਼ਮੁਖ, ਨਿਸ਼ਾਨੇਬਾਜ਼ ਸੁਰੂਚੀ ਸਿੰਘ ਅਤੇ ਅੜਿੱਕਾ ਦੌੜਾਕ ਜੋਤੀ ਯਾਰਾਜੀ ਸ਼ਾਮਲ ਹਨ। ਹਰਮਨਪ੍ਰੀਤ ਕੌਰ ਨੇ ਭਾਰਤ ਨੂੰ 2025 ਵਿੱਚ ਪਹਿਲੀ ਵਾਰ ਆਈ ਸੀ ਸੀ ਮਹਿਲਾ ਵਿਸ਼ਵ ਕੱਪ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਮੰਧਾਨਾ ਨੇ ਆਸਟਰੇਲੀਆ ਖ਼ਿਲਾਫ਼ 50 ਗੇਂਦਾਂ ਵਿੱਚ ਸੈਂਕੜਾ ਜੜ ਕੇ ਵਿਰਾਟ ਕੋਹਲੀ ਦਾ ਰਿਕਾਰਡ ਤੋੜਿਆ ਸੀ। ਸ਼ਤਰੰਜ ਖਿਡਾਰਨ ਦਿਵਿਆ ਦੇਸ਼ਮੁਖ ਨੇ 20 ਸਾਲ ਦੀ ਉਮਰ ਵਿੱਚ ਫਿਡੇ ਮਹਿਲਾ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਹੈ। ਉਹ ਸਭ ਤੋਂ ਘੱਟ ਉਮਰ ਦੀ ਜੇਤੂ ਬਣੀ ਹੈ। ਇਸੇ ਤਰ੍ਹਾਂ ਹਰਿਆਣਾ ਦੀ 19 ਸਾਲਾ ਨਿਸ਼ਾਨੇਬਾਜ਼ ਸੁਰੂਚੀ ਸਿੰਘ ਨੇ 2025 ਵਿੱਚ ਆਈ ਐੱਸ ਐੱਸ ਐੱਫ ਵਿਸ਼ਵ ਕੱਪ ਵਿੱਚ ਤਿੰਨ ਸੋਨ ਤਗ਼ਮੇ ਜਿੱਤੇ। ਅੜਿੱਕਾ ਦੌੜਾਕ ਜੋਤੀ ਯਾਰਾਜੀ 2024 ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਅਤੇ ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ 2025 ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ 100 ਮੀਟਰ ਅੜਿੱਕਾ ਦੌੜ ਵਿੱਚ ਹੋਰ ਵੀ ਪ੍ਰਾਪਤੀਆਂ ਹਾਸਲ ਕੀਤੀਆਂ। ਬੀ ਬੀ ਸੀ ਨਿਊਜ਼ ਦੀ ਅਧਿਕਾਰੀ ਫਿਓਨਾ ਕਰੈਕ ਨੇ ਕਿਹਾ ਕਿ ਇਹ ਐਵਾਰਡ ਭਾਰਤੀ ਮਹਿਲਾ ਖਿਡਾਰਨਾਂ ਦੀਆਂ ਪ੍ਰਾਪਤੀਆਂ ਨੂੰ ਦੁਨੀਆ ਸਾਹਮਣੇ ਲਿਆਉਣ ਦਾ ਮੌਕਾ ਹੈ।

Share this content:

Post Comment