Loading Now

ਬੀ ਈ ਈ ਓ ਦੀਆਂ ਸੇਵਾਵਾਂ ਮੁਅੱਤਲ

ਬੀ ਈ ਈ ਓ ਦੀਆਂ ਸੇਵਾਵਾਂ ਮੁਅੱਤਲ

ਤਰਨ ਤਾਰਨ, 20 ਫਰਵਰੀ – ਸਿੱਖਿਆ ਵਿਭਾਗ ਨੇ ਬਲਾਕ ਐਲੀਮੈਂਟਰੀ ਸਿੱਖਿਆ ਅਧਿਕਾਰੀ (ਬੀ ਈ ਈ ਓ) ਨੌਸ਼ਿਹਰਾ ਪੰਨੂੰਆਂ ਅਸ਼ਵਨੀ ਮਰਵਾਹਾ ਨੂੰ ਮੁਅੱਤਲ ਕਰ ਦਿੱਤਾ ਹੈ| ਜਾਣਕਾਰੀ ਅਨੁਸਾਰ ਬਲਾਕ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਅਧਿਕਾਰੀ ਖ਼ਿਲਾਫ਼ ਵਿਭਾਗ ਨੂੰ ਲਿਖਤੀ ਸ਼ਿਕਾਇਤ ਕਰ ਕੇ ਗੰਭੀਰ ਦੋਸ਼ ਲਾਏ ਸਨ। ਬੀ ਈ ਈ ਓ ਖ਼ਿਲਾਫ਼ ਦੋਸ਼ ਸਨ ਕਿ ਉਹ ਅਧਿਆਪਕਾਂ ਦੇ ਸਾਲਾਨਾ ਇੰਕ੍ਰੀਮੈਂਟ ਲਾਉਣ ਲਈ ਪੈਸੇ ਲੈਣ ਤੋਂ ਇਲਾਵਾ ਸਕੂਲਾਂ ਨੂੰ ਰੰਗ ਕਰਾਉਣ ਲਈ ਕਮਿਸ਼ਨ ਦੀ ਮੰਗ ਕਰਦਾ ਸੀ| ਇਸ ਸਬੰਧੀ ਅਧਿਕਾਰੀ ਖ਼ਿਲਾਫ਼ ਕੁਝ ਦਿਨ ਪਹਿਲਾਂ ਅਧਿਆਪਕਾਂ ਨੇ ਰੋਸ ਦਿਖਾਵਾ ਵੀ ਕੀਤਾ ਸੀ| ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ- ਵਾਧੂ ਚਾਰਜ ਐਲੀਮੈਂਟਰੀ) ਸਤਨਾਮ ਸਿੰਘ ਬਾਠ ਨੇ ਵਿਭਾਗ ਨੇ ਅਸ਼ਵਨੀ ਮਰਵਾਹਾ ਦੀ ਮੁਅੱਤਲੀ ਦੇ ਹੁਕਮ ਦਫ਼ਤਰ ਨੂੰ ਮਿਲਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀ ਈ ਈ ਓ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ|

Share this content:

Post Comment