Loading Now

ਬਿਨਾਂ ਪੁਸਤਕਾਂ ਦੇ ਹੀ ਛੇਵੀਂ ਜਮਾਤ ਤੋਂ ਤੀਜੀ ਭਾਸ਼ਾ ਪੜ੍ਹਾਉਣ ਦੇ ਹੁਕਮ

ਬਿਨਾਂ ਪੁਸਤਕਾਂ ਦੇ ਹੀ ਛੇਵੀਂ ਜਮਾਤ ਤੋਂ ਤੀਜੀ ਭਾਸ਼ਾ ਪੜ੍ਹਾਉਣ ਦੇ ਹੁਕਮ

ਚੰਡੀਗੜ੍ਹ, 10 ਅਪ੍ਰੈਲ – ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ 2026-27 ਦੇ ਅਕਾਦਮਿਕ ਸੈਸ਼ਨ ਤੋਂ ਛੇਵੀਂ ਜਮਾਤ ਵਿੱਚ ਤੀਜੀ ਭਾਸ਼ਾ (ਆਰ 3) ਨੂੰ ਲਾਜ਼ਮੀ ਕਰ ਦਿੱਤਾ ਹੈ। ਬੋਰਡ ਨੇ ਅੱਜ ਸਕੂਲਾਂ ਨੂੰ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਸੀਬੀਐਸਈ ਦੇ ਸਾਰੇ ਮਾਨਤਾ ਪ੍ਰਾਪਤ ਸਕੂਲ ਸੱਤ ਦਿਨਾਂ ਦੇ ਅੰਦਰ-ਅੰਦਰ ਇਹ ਭਾਸ਼ਾ ਪੜ੍ਹਾਉਣੀ ਲਾਜ਼ਮੀ ਕਰਨ। ਬੋਰਡ ਨੇ ਇਸ ਹੁਕਮ ਨੂੰ ਬਹੁਤ ਜ਼ਰੂਰੀ ਅਤੇ ਲਾਜ਼ਮੀ ਦੱਸਦਿਆਂ ਕਿਹਾ ਕਿ ਸਾਰੇ ਸਕੂਲ ਇਸ ਨੂੰ ਤੁਰੰਤ ਲਾਗੂ ਕਰਨਾ ਸ਼ੁਰੂ ਕਰਨ।

ਬੋਰਡ ਨੇ ਇਹ ਵੀ ਕਿਹਾ ਹੈ ਕਿ ਇਸ ਵੇਲੇ ਇਨ੍ਹਾਂ ਭਾਸ਼ਾਵਾਂ ਦੀਆਂ ਪਾਠ ਪੁਸਤਕਾਂ ਉਪਲਬਧ ਨਹੀਂ ਹਨ ਪਰ ਸਕੂਲ ਦੇ ਅਧਿਆਪਕ ਇਸ ਸਬੰਧੀ ਸਮੱਗਰੀ ਨੂੰ ਆਪਣੇ ਪੱਧਰ ’ਤੇ ਜੁਟਾਉਣ ਤੇ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਵੇ। ਬੋਰਡ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਸ ਸਬੰਧੀ ਪਾਠ ਪੁਸਤਕਾਂ ਜਲਦੀ ਹੀ ਮੁਹੱਈਆ ਕਰਵਾਈਆਂ ਜਾਣਗੀਆਂ। ਸੀਬੀਐਸਈ ਦੀ ਪ੍ਰੋਫੈਸਰ ਐਂਡ ਡਾਇਰੈਕਟਰ ਅਕਾਦਮਿਕ ਪ੍ਰੱਗਿਆ ਐਮ ਸਿੰਘ ਨੇ ਅੱਜ ਹੁਕਮ ਜਾਰੀ ਕਰਦਿਆਂ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਤੀਜੀ ਭਾਸ਼ਾ ਨੂੰ ਤੁਰੰਤ ਪੜ੍ਹਾਉਣਾ ਸ਼ੁਰੂ ਕਰਨ ਅਤੇ ਜਦੋਂ ਤੱਕ ਅਧਿਕਾਰਤ ਪਾਠ ਪੁਸਤਕਾਂ ਜਾਰੀ ਨਹੀਂ ਆਉਂਦੀਆਂ, ਉਦੋਂ ਤੱਕ ਸਥਾਨਕ ਪੱਧਰ ’ਤੇ ਉਪਲਬਧ ਸਮੱਗਰੀ ਦੀ ਵਰਤੋਂ ਕੀਤੀ ਜਾਵੇ।

Share this content:

Post Comment