ਬਾਡੀ ਬਿਲਡਰ ਤੇ ਪੰਜਾਬੀ ਅਦਾਕਾਰ ਵਰਿੰਦਰ ਘੁੰਮਣ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਜਲੰਧਰ, 10 ਅਕਤੂਬਰ – ਮਸ਼ਹੂਰ ਪੰਜਾਬੀ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਬੀਤੇ ਦਿਨ (09 ਅਕਤੂਬਰ 2025) ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 42 ਸਾਲ ਸੀ। ਦੱਸਿਆ ਜਾ ਰਿਹਾ ਹੈ ਕਿ ਘੁੰਮਣ ਛਾਤੀ ਦੇ ਮਾਸਪੇਸ਼ੀ ਫਟਣ ਦੇ ਇਲਾਜ ਲਈ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਗਏ ਸਨ, ਜਿੱਥੇ ਆਪ੍ਰੇਸ਼ਨ ਤੋਂ ਪਹਿਲਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ।
ਇਲਾਜ ਦੌਰਾਨ ਆਏ ਦੋ ਹਾਰਟ ਅਟੈਕ
ਪਰਿਵਾਰ ਵੱਲੋਂ ਦਿੱਤੇ ਗਏ ਬਿਆਨ ਅਨੁਸਾਰ, ਵਰਿੰਦਰ ਘੁੰਮਣ ਨੂੰ ਇਲਾਜ ਦੌਰਾਨ ਦੋ ਵਾਰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਹ ਸਵਰਗਵਾਸ ਹੋ ਗਏ। ਵਰਿੰਦਰ ਘੁੰਮਣ ਦੇ ਅਕਾਲ ਚਲਾਣੇ ‘ਤੇ ਪੰਜਾਬੀ ਇੰਡਸਟਰੀ ਅਤੇ ਫਿਟਨੈਸ ਜਗਤ ਵਿੱਚ ਸੋਗ ਦੀ ਲਹਿਰ ਹੈ।
ਅੱਜ ਹੋਵੇਗਾ ਅੰਤਿਮ ਸੰਸਕਾਰ
ਮ੍ਰਿਤਕ ਦੇਹ ਨੂੰ ਅੰਮ੍ਰਿਤਸਰ ਤੋਂ ਉਨ੍ਹਾਂ ਦੇ ਜੱਦੀ ਸ਼ਹਿਰ ਲਿਆਂਦਾ ਗਿਆ ਹੈ। ਉਨ੍ਹਾਂ ਦੇ ਅੰਤਿਮ ਸੰਸਕਾਰ ਬਾਰੇ ਪਰਿਵਾਰ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ:
ਫਿਲਮੀ ਸਫ਼ਰ: ਸਲਮਾਨ ਖਾਨ ਨਾਲ ਵੀ ਕੀਤਾ ਕੰਮ
ਵਰਿੰਦਰ ਘੁੰਮਣ ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਹੋਣ ਦੇ ਨਾਲ-ਨਾਲ ਇੱਕ ਅਦਾਕਾਰ ਵੀ ਸਨ। ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕੀਤਾ ਸੀ। ਉਹ ਫਿਟਨੈਸ ਅਤੇ ਸ਼ਾਕਾਹਾਰੀ ਬਾਡੀ ਬਿਲਡਿੰਗ ਦੇ ਇੱਕ ਆਈਕਨ ਵਜੋਂ ਜਾਣੇ ਜਾਂਦੇ ਸਨ। ਵਰਿੰਦਰ ਘੁੰਮਣ ਨੂੰ ਇੱਕ ਸ਼ਾਕਾਹਾਰੀ ਬਾਡੀ ਬਿਲਡਰ ਵਜੋਂ ਜਾਣਿਆ ਜਾਂਦਾ ਸੀ ਅਤੇ ਉਹ ਦੁਨੀਆ ਦਾ ਇਕਲੌਤਾ ਬਾਡੀ ਬਿਲਡਰ ਸੀ ਜੋ ਸ਼ਾਕਾਹਾਰੀ ਰਿਹਾ ਅਤੇ ਬਾਡੀ ਬਿਲਡਿੰਗ ਦੀ ਦੁਨੀਆ ਵਿੱਚ ਆਪਣਾ ਨਾਮ ਕਮਾਇਆ। ਵਰਿੰਦਰ ਘੁੰਮਣ ਦੀ ਮੌਤ ਨਾਲ ਬਾਡੀ ਬਿਲਡਿੰਗ ਦੀ ਦੁਨੀਆ ਵਿੱਚ ਸਦਮੇ ਦੀ ਲਹਿਰ ਦੌੜ ਗਈ ਹੈ।
Share this content:



Post Comment