Loading Now

ਬਰਸੀ ’ਤੇ ਖ਼ੂਨਦਾਨ ਕੈਂਪ ਲਾਇਆ

ਬਰਸੀ ’ਤੇ ਖ਼ੂਨਦਾਨ ਕੈਂਪ ਲਾਇਆ

ਮਾਨਸਾ, 19 ਜੂਨ – ਸਵੈਇੱਛਕ ਖੂਨਦਾਨੀ ਬਲਜੀਤ ਸ਼ਰਮਾ ਨੇ ਆਪਣੀ ਮਾਤਾ ਮਰਹੂਮ ਬਚਿੰਤ ਕੌਰ ਸ਼ਰਮਾ ਦੀ ਪਹਿਲੀ ਬਰਸੀ ਮੌਕੇ ਖੂਨਦਾਨ ਕੈਂਪ ਲਾਇਆ। ਇਸ ਦੌਰਾਨ ਸਤਿਗੁਰੂ ਸੇਵਾ ਟਰੱਸਟ ਮਾਨਸਾ ਅਤੇ ਅੰਤਰਾਸ਼ਟਰੀ ਵੈਸ਼ਯ ਮਹਾਂਸਮੇਲਨ ਮਾਨਸਾ ਦਾ ਵਿਸ਼ੇਸ ਸਹਿਯੋਗ ਰਿਹਾ। ਸਤਿਗੁਰੂ ਸੇਵਾ ਟਰੱਸਟ ਮਾਨਸਾ ਦੇ ਪ੍ਰਧਾਨ ਅਤੇ 80ਵੀਂ ਵਾਰ ਖੂਨਦਾਨ ਕਰਨ ਵਾਲੇ ਪ੍ਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਮਾਤਾ ਬਚਿੰਤ ਕੌਰ ਸ਼ਰਮਾਂ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਸਨ। ਅੰਤਰਰਾਸ਼ਟਰੀ ਵੈਸ਼ਯ ਮਹਾਂਸੰਮੇਲਨ ਦੇ ਜ਼ਿਲ੍ਹਾ ਪ੍ਰਧਾਨ ਅਤੇ 139 ਵਾਰ ਖੂਨਦਾਨ ਕਰਨ ਵਾਲੇ ਸੰਜੀਵ ਪਿੰਕਾ ਨੇ ਦੱਸਿਆ ਕਿ ਹਰੇਕ ਤੰਦਰੁਸਤ ਵਿਅਕਤੀ ਸਾਲ ਵਿੱਚ ਚਾਰ ਵਾਰ ਖੂਨਦਾਨ ਕਰ ਸਕਦਾ ਹੈ।

Share this content:

Post Comment