ਬਰਤਾਨੀਆ ’ਚ ਗ਼ੈਰ ਕਾਨੂੰਨੀ ਸ਼ਰਨਾਰਥੀਆਂ ’ਤੇ ਲਟਕੀ ਤਲਵਾਰ
ਲੰਡਨ, 17 ਨਵੰਬਰ – ਬਰਤਾਨੀਆ ’ਚ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਐਤਵਾਰ ਨੂੰ ਕਿਹਾ ਕਿ ਨਾਜਾਇਜ਼ ਪਰਵਾਸ ਦੇਸ਼ ਨੂੰ ਵੰਡ ਰਿਹਾ ਹੈ, ਲੋਕ ਇਕ ਦੂਜੇ ਦੇ ਦੁਸ਼ਮਣ ਬਣ ਰਹੇ ਹਨ ਤੇ ਸਮਾਜ ’ਚ ਆਪਸੀ ਤਾਲਮੇਲ ਦੀ ਖਾਈ ਡੂੰਘੀ ਹੁੰਦੀ ਜਾ ਰਹੀ ਹੈ। ਦੇਸ਼ ਨੂੰ ਇਕਜੁੱਟ ਕਰਨ ਲਈ ਸਖ਼ਤ ਉਪਾਅ ਕੀਤੇ ਜਾਣ ਦੀ ਜ਼ਰੂਰਤ ਹੈ। ਇਸ ਤਹਿਤ ਸ਼ਰਨਾਰਥੀਆਂ ਲਈ ਸਥਾਈ ਨਾਗਰਿਕਤਾ ਦੀ ਉਡੀਕ 20 ਸਾਲ ਵਰਗੇ ਉਪਾਅ ਕਰਨ ਦੀ ਜ਼ਰੂਰਤ ਹੈ।
ਮੰਨਿਆ ਜਾ ਰਿਹਾ ਹੈ ਕਿ ਮਹਿਮੂਦ ਸੋਮਵਾਰ ਤੋਂ ਸੰਸਦ ਦੇ ਹੇਠਲੇ ਸਦਨ-ਹਾਊਸ ਆਫ ਕਾਮਨਸ-’ਚ ਸ਼ਰਨਾਰਥੀ ਸਮੱਸਿਆ ਦੇ ਮਾਮਲੇ ’ਚ ਸਖ਼ਤ ਉਪਾਵਾਂ ਦਾ ਐਲਾਨ ਕਰਨ ਵਾਲੇ ਹਨ। ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ’ਚ ਮਹਿਮੂਦ ਨੇ ਕਿਹਾ ਕਿ ਦੇਸ਼ ਦੀ ਤਬਾਹ ਹੋ ਚੁੱਕੀ ਸ਼ਰਨਾਰਥੀ ਵਿਵਸਥਾ ਨੂੰ ਠੀਕ ਕਰਨਾ ਉਨ੍ਹਾਂ ਦੀ ਇਖ਼ਲਾਕੀ ਜ਼ਿੰਮੇਵਾਰੀ ਹੈ। ਉਨ੍ਹਾਂ ਸੰਕੇਤ ਦਿੱਤੇ ਕਿ ਬਰਤਾਨੀਆ ’ਚ ਡੈਨਮਾਰਕ ਦੀ ਤਰਜ਼ ’ਤੇ ਸਥਾਈ ਨਾਗਰਿਕਤਾ ਹਾਸਲ ਕਰਨ ਲਈ ਲੰਬੀ ਉਡੀਕ ਕਰਨ ਵਾਲਾ ਨਿਯਮ ਲਾਗੂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਡੈਨਮਾਰਕ ’ਚ ਸਥਾਈ ਨਾਗਰਿਕਤਾ ਹਾਸਲ ਕਰਨ ਲਈ ਅੱਠ ਸਾਲ ਦੀ ਉਡੀਕ ਦਾ ਨਿਯਮ ਹੈ। ਬਰਤਾਨੀਆ ’ਚ ਇਹ ਨਿਯਮ 10 ਸਾਲ ਦਾ ਕੀਤਾ ਜਾ ਸਕਦਾ ਹੈ।
Share this content:



Post Comment