ਬਠਿੰਡਾ ਬੱਸ ਅੱਡਾ ਬਚਾਓ ਸੰਘਰਸ਼ ਦੀ ਜਮਹੂਰੀ ਅਧਿਕਾਰ ਸਭਾ ਵੱਲੋਂ ਹਮਾਇਤ ਦਾ ਐਲਾਨ
ਬਠਿੰਡਾ, 6 ਜਨਵਰੀ – ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਬਠਿੰਡਾ ਦੀ ਅਗਵਾਈ ਵਿੱਚ ਕੱਲ 6 ਜਨਵਰੀ ਨੂੰ ਬਾਜ਼ਾਰ ਬੰਦ ਅਤੇ ਵੱਡੇ ਮੁਜਾਹਰੇ ਦੀ ਸ਼ਕਲ ਵਿੱਚ ਜਾ ਕੇ ਮਹਿਣਾ ਚੌਂਕ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕਣ ਦੇ ਪ੍ਰੋਗਰਾਮ ਵਿੱਚ ਸਰਗਰਮ ਸ਼ਮੂਲੀਅਤ ਦਾ ਫੈਸਲਾ ਲੈਂਦਿਆਂ ਜਮਹੂਰੀ ਅਧਿਕਾਰ ਸਭਾ ਦੀ ਜ਼ਿਲਾ ਇਕਾਈ ਬਠਿੰਡਾ ਨੇ ਸਾਰੇ ਜਮਹੂਰੀਅਤ ਪਸੰਦ ਤੇ ਇਨਸਾਫ ਪਸੰਦ ਲੋਕਾਂ ਤੇ ਜਥੇਬੰਦੀਆਂ ਨੂੰ ਇਸ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ l
ਅੱਜ ਇੱਥੇ ਜਿਲ੍ਹਾ ਕਾਰਜਕਾਰਨੀ ਦੀ ਵਿਸ਼ੇਸ਼ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਸਹਾਇਕ ਸਕੱਤਰ ਅਵਤਾਰ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਬੱਸ ਅੱਡਾ ਜੇ 7 ਕਿਲੋਮੀਟਰ ਦੂਰ ਮਲੋਟ ਰੋਡ ਤੇ ਜਾਂਦਾ ਹੈ ਤਾਂ ਇਸ ਦਾ ਭਾਰੀ ਨੁਕਸਾਨ ਆਮ ਲੋਕਾਂ,ਸ਼ਹਿਰ ਦੇ ਬਾਜ਼ਾਰਾਂ,ਵਿਦਿਆਰਥੀਆਂ,ਛੋਟੇ ਵਪਾਰੀਆਂ ਨੌਜਵਾਨਾਂ, ਔਰਤਾਂ,ਬਜ਼ੁਰਗਾਂ,ਮਿੰਨੀ ਟਾਰਾਂਸਪੋਰਟਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਹੋਵੇਗਾ l ਮੌਜੂਦਾ ਬੱਸ ਅੱਡੇ ਦੇ ਇਰਦ ਗਿਰਦ ਵਾਲਾ ਛੋਟਾ ਵਕਾਰ ਠੱਪ ਹੋ ਜਾਵੇਗਾ ਉੱਥੇ ਵਿਦਿਆਰਥੀ ਸਕੂਲਾਂ ਕਾਲਜਾਂ ਵਿੱਚ ਆ ਨਹੀਂ ਸਕਣਗੇ ਅਤੇ ਰੋਜ਼ਾਨਾ ਕਾਰੋਬਾਰ ਵਾਲੇ ਲੋਕੀ ਡੀਸੀ ਦਫਤਰ ਕਚਹਿਰੀਆਂ ਡਾਕਖਾਨੇ,ਪਾਸਪੋਰਟ ਦਫਤਰ ਸਿਵਲ ਹਸਪਤਾਲ ਤੇ ਹੋਰ ਅਨੇਕਾਂ ਕੰਮਕਾਰ ਵਾਲੇ ਦਫਤਰਾਂ ਵਿੱਚ ਸਮੇਂ ਸਿਰ ਨਹੀਂ ਪਹੁੰਚ ਸਕਣਗੇ ਤੇ ਉਹਨਾਂ ਨੂੰ ਬੱਸ ਕਿਰਾਏ ਦੇ ਨਾਲ ਨਾਲ ਹੋਰ ਖਰਚੇ ਕਰਕੇ ਟੈਂਪੂਆਂ ਆਦਿ ਰਾਹੀਂ ਪਹੁੰਚਣਾ ਮੁਸ਼ਕਿਲ ਹੋ ਜਾਵੇਗਾ l
ਇਸ ਨਾਲ ਆਰਥਿਕ ਬੋਝ ਦਾ ਲੋਕ ਸ਼ਿਕਾਰ ਹੋ ਜਾਣਗੇ l ਸ਼ਹਿਰ ਦਾ ਟਰੈਫਿਕ ਵਧੇਗਾ ਅਤੇ ਭੀੜ ਭੜੱਕੇ ਵਿੱਚ ਲੁੱਟਾਂ ਖੋਹਾਂ ਤੇ ਐਕਸੀਡੈਂਟਾਂ ਵਿੱਚ ਭਾਰੀ ਵਾਧਾ ਹੋ ਜਾਏਗਾ l ਆਮ ਲੋਕਾਂ ਦੀ ਰਾਇ ਲੈ ਕੇ ਹੀ ਸਰਕਾਰ ਨੂੰ ਫੈਸਲਾ ਲੈਣਾ ਚਾਹੀਦਾ ਸੀ ਜਦ ਸ਼ਹਿਰ ਤੋਂ ਅੱਡਾ ਬਾਹਰ ਕੱਢਣ ਦਾ ਫ਼ੈਸਲਾ ਸਰਾਸਰ ਲੋਕਾਂ ਤੇ ਠੋਸ ਦਿੱਤਾ ਗਿਆ ਹੈ, ਜਿਸ ਨੂੰ ਇਨਸਾਫ ਪਸੰਦ ਲੋਕ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ l ਸਰਕਾਰ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈl ਇੱਕ ਪਾਸੇ ਪਿਛਲੇ ਅੱਠ ਮਹੀਨਿਆਂ ਤੋਂ ਵੱਧ ਸਮੇਂ ਤੋਂ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਇਨਸਾਫ ਲਈ ਧਰਨੇ ਦੇ ਰਹੀ ਹੈ ਤੇ ਦੂਜੇ ਪਾਸੇ ਸਰਕਾਰ ਫਿਰ ਵੀ ਤਾਨਾਸ਼ਾਹ ਬਣੀ ਹੋਈ ਹੈ। ਸਭਾ ਦੇ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਤੋਂ ਪੁੱਛ ਕੇ ਹੀ ਫੈਸਲਾ ਲਿਆ ਜਾਵੇ l ਬੱਸ ਸਾਡਾ ਬਾਹਰ ਕੱਢਣ ਦਾ ਫੈਸਲਾ ਤੁਰੰਤ ਵਾਪਸ ਕੀਤਾ ਜਾਵੇ ਤੇ ਮੌਜੂਦਾ ਬੱਸ ਅੱਡੇ ਨੂੰ ਹੀ ਵਿਕਸਿਤ ਕੀਤਾ ਜਾਵੇ ਜਿਸ ਨਾਲ ਲੋਕਾਂ ਦੀਆਂ ਸਹੂਲਤਾਂ ਜੁੜੀਆਂ ਹੋਈਆਂ ਹਨ l
Share this content:


Post Comment