Loading Now

ਬਟਾਲਾ ਪੁਲਿਸ ਨੂੰ ਮਿਲਿਆ ਜੱਗੂ ਭਗਵਾਨਪੁਰੀਆ ਦਾ ਤਿੰਨ ਦਿਨਾਂ ਰਿਮਾਂਡ

ਬਟਾਲਾ ਪੁਲਿਸ ਨੂੰ ਮਿਲਿਆ ਜੱਗੂ ਭਗਵਾਨਪੁਰੀਆ ਦਾ ਤਿੰਨ ਦਿਨਾਂ ਰਿਮਾਂਡ

ਗੁਰਦਾਸਪੁਰ , 30 ਅਕਤੂਬਰ – ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬੀਤੀ ਦੇਰ ਰਾਤ ਬਟਾਲਾ ਪੁਲਿਸ ਵਲੋ ਆਸਾਮ ਤੋ ਪੰਜਾਬ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ ਜਿੱਥੇ ਉਹ ਅੰਮ੍ਰਿਤਸਰ ਏਅਰਪੋਰਟ ਤੇ ਉਤਰਿਆ ਉੱਥੇ ਹੀ ਭਾਰੀ ਸੁਰੱਖਿਆ ਬਲ ਦੇਖਣ ਨੂੰ ਮਿਲਿਆ ਉੱਥੇ ਹੀ ਅੱਜ ਬਟਾਲਾ ਪੁਲਿਸ ਵਲੋ ਭਾਰੀ ਪੁਲਿਸ ਨਿਗਰਾਨੀ ਹੇਠ ਬਟਾਲਾ ਦੇ ਕੋਰਟ ਵਿੱਚ ਪੇਸ਼ ਕੀਤਾ ਗਿਆ । ਜਿਸਦੇ ਚਲਦੇ ਬਟਾਲਾ ਦੇ ਕੋਰਟ ਵਿੱਚ ਪੁਲੀਸ ਵਲੋਂ ਕੀਤੀ ਗਿਆ ਪੇਸ਼ੀ ਚ ਮਾਣਯੋਗ ਅਦਾਲਤ ਵਲੋ ਬਟਾਲਾ ਪੁਲਿਸ ਨੂੰ ਤਿੰਨ ਦਿਨ ਮਿਲਿਆ ਪੁਲਿਸ ਰਿਮਾਂਡ ।

ਬਟਾਲਾ ਪੁਲਿਸ ਐਸ ਪੀ ਜੀ ਐਸ ਸਹੋਤਾ ਨੇ ਦਸਿਆ ਕਿ ਪੁਲਿਸ ਜਿਲਾ ਬਟਾਲਾ ਦੇ ਥਾਣਾ ਘੁਮਾਣ ਚ ਇਕ ਗੈਂਗਸਟਰ ਬਿੱਲਾ ਮੰਡਿਆਲਾ ਦੇ ਸਾਥੀ ਗੋਰਾ ਬਰਿਆਰ ਦਾ ਕਤਲ ਹੋਇਆ ਸੀ ਅਤੇ ਉਸ ਮਾਮਲੇ ਚ ਜਗਦੀਪ ਸਿੰਘ ਜੱਗੂ ਨਾਮਜ਼ਦ ਸੀ ਅਤੇ ਉਸ ਕੇਸ ਦੀ ਪੁੱਛਗਿੱਛ ਲਈ ਅੱਜ ਬਟਾਲਾ ਅਦਾਲਤ ਚ ਉਸ ਨੂੰ ਪੇਸ਼ ਕੀਤਾ ਗਿਆ ਸੀ ਅਤੇ ਮਾਣਯੋਗ ਅਦਾਲਤ ਵੱਲੋਂ ਜੱਗੂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਅਤੇ ਉਹਨਾਂ ਕਿਹਾ ਕਿ ਪਹਿਲਾਂ ਇਸ ਕੇਸ ਬਾਰੇ ਪੁੱਛਗਿੱਛ ਕੀਤੀ ਜਾਵੇਗੀ ਬਾਕੀ ਉਸ ਖ਼ਿਲਾਫ਼ ਹੋਰ ਵੀ ਬਟਾਲਾ ਪੁਲਿਸ ਚ ਕਈ ਮਾਮਲੇ ਦਰਜ ਹਨ ।

Share this content:

Post Comment