Loading Now

ਫ਼ੌਜ ਨੂੰ ਘਟੀਆ ਸੁੱਕਾ ਦੁੱਧ ਸਪਲਾਈ ਕਰਨ ‘ਤੇ ਵੇਰਕਾ ਦੇ ਲੁਧਿਆਣਾ ਪਲਾਂਟ ਦਾ GM ਮੁਅੱਤਲ

ਫ਼ੌਜ ਨੂੰ ਘਟੀਆ ਸੁੱਕਾ ਦੁੱਧ ਸਪਲਾਈ ਕਰਨ ‘ਤੇ ਵੇਰਕਾ ਦੇ ਲੁਧਿਆਣਾ ਪਲਾਂਟ ਦਾ GM ਮੁਅੱਤਲ

ਚੰਡੀਗੜ੍ਹ, 27 ਮਾਰਚ – ਭਾਰਤੀ ਫ਼ੌਜ ਨੂੰ ਘਟੀਆ ਗੁਣਵੱਤਾ ਵਾਲਾ ਸੁੱਕਾ ਦੁੱਧ ਸਪਲਾਈ ਕਰਨ ਦੇ ਗੰਭੀਰ ਦੋਸ਼ਾਂ ਦੇ ਚੱਲਦਿਆਂ ਵੇਰਕਾ ਦੇ ਲੁਧਿਆਣਾ ਪਲਾਂਟ ਦੇ ਜਨਰਲ ਮੈਨੇਜਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਅਮਲ ‘ਚ ਲਿਆਂਦੀ ਗਈ ਹੈ, ਕਿਉਂਕਿ ਫ਼ੌਜ ਨੂੰ ਭੇਜੇ ਗਏ ਦੁੱਧ ਦੇ ਸੈਂਪਲ ਮਿਆਰਾਂ ‘ਤੇ ਖਰੇ ਨਹੀਂ ਉਤਰੇ ਸਨ।

ਜ਼ਿਕਰਯੋਗ ਹੈ ਕਿ ਲੁਧਿਆਣਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਨੂੰ ਲਿਖੇ ਇਕ ਪੱਤਰ ‘ਚ ਜੰਮੂ ‘ਚ ਤਾਇਨਾਤ ਆਰਮੀ ਸਰਵਿਸ ਕੋਰ ਯੂਨਿਟ ਦੇ ਅਫਸਰ ਕਮਾਂਡਿੰਗ ਨੇ ਲਿਖਿਆ ਸੀ ਕਿ ਵੇਰਕਾ ਦੀ ਲੁਧਿਆਣਾ ਯੂਨਿਟ ਵੱਲੋਂ ਸਪਲਾਈ ਕੀਤੇ ਗਏ ਲਗਪਗ 125 ਮੀਟ੍ਰਿਕ ਟਨ ਪੂਰੇ ਦੁੱਧ ਪਾਊਡਰ ਨੂੰ ਰੱਦ ਕੀਤਾ ਜਾ ਰਿਹਾ ਹੈ। ਪੱਤਰ ‘ਚ ਦੱਸਿਆ ਗਿਆ ਕਿ ਦੁੱਧ ਪਾਊਡਰ ਦੇ ਦੋ ਬੈਚ – ਇਕ ਦਾ ਭਾਰ 58.338 ਟਨ ਅਤੇ ਦੂਜਾ 66.654 ਟਨ – ਨੂੰ ਰੱਦ ਕਰ ਦਿੱਤਾ ਗਿਆ ਹੈ। ਰੱਦ ਕਰਨ ਦਾ ਕਾਰਨ ਗੁਣਵੱਤਾ ਦੇ ਮੁੱਦਿਆਂ ਨਾਲ ਸਬੰਧਤ ਹੈ।

Share this content:

Post Comment