ਫ਼ੌਜਦਾਰੀ ਕੇਸ ਰੱਦ ਕਰਾਉਣ ਲਈ RCB ਨੇ ਖੜਕਾਇਆ ਹਾਈ ਕੋਰਟ ਦਾ ਬੂਹਾ
ਬੰਗਲੁਰੂ, 9 ਜੂਨ – ਰਾਇਲ ਚੈਲੇਂਜਰਜ਼ ਬੰਗਲੁਰੂ ਨੇ ਸੋਮਵਾਰ ਨੂੰ ਕਰਨਾਟਕ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਐਮ ਚਿੰਨਾਸਵਾਮੀ ਸਟੇਡੀਅਮ ਭਗਦੜ ਘਟਨਾ ਵਿੱਚ ਆਪਣੇ ਖ਼ਿਲਾਫ਼ ਦਰਜ ਅਪਰਾਧਿਕ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਭਿਆਨਕ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ ਸੀ। ਗ਼ੌਰਤਲਬ ਹੈ ਕਿ ਸਟੇਡੀਅਮ ਵਿਚ ਜੇਤੂ ਸਮਾਗਮ ਦਾ ਪ੍ਰਬੰਧਕ ਕਰਨ ਵਾਲੀ ਫ਼ਰਮ ਡੀਐਨਏ ਐਂਟਰਟੇਨਮੈਂਟ ਨੈੱਟਵਰਕਸ ਪ੍ਰਾਈਵੇਟ ਲਿਮਟਿਡ ਨੇ ਵੀ ਆਪਣੇ ਵਿਰੁੱਧ ਐਫਆਈਆਰ ਨੂੰ ਚੁਣੌਤੀ ਦੇਣ ਲਈ ਇੱਕ ਵੱਖਰੀ ਪਟੀਸ਼ਨ ਦਾਇਰ ਕੀਤੀ ਹੈ।
ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਮਾਲਕ ਕੰਪਨੀ ਰਾਇਲ ਚੈਲੇਂਜਰਜ਼ ਸਪੋਰਟਸ ਲਿਮਟਿਡ ਨੇ ਦਲੀਲ ਦਿੱਤੀ ਹੈ ਕਿ ਉਸਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਹੈ। ਪਟੀਸ਼ਨ ਅਨੁਸਾਰ ਆਰਸੀਐਸਐਲ ਨੇ ਦਾਅਵਾ ਕੀਤਾ ਕਿ ਉਸ ਨੇ ਸੋਸ਼ਲ ਮੀਡੀਆ ‘ਤੇ ਸਪੱਸ਼ਟ ਤੌਰ ‘ਤੇ ਦੱਸਿਆ ਸੀ ਕਿ ਸਿਰਫ ਸੀਮਤ ਪਾਸ ਹੀ ਉਪਲਬਧ ਸਨ। ਇਸ ਨੇ ਇਹ ਵੀ ਕਿਹਾ ਕਿ ਮੁਫਤ ਪਾਸਾਂ ਲਈ ਵੀ ਦਾਖ਼ਲੇ ਵਾਸਤੇ ਅਗਾਉੂਂ-ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਸੀ। ਇਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਸਟੇਡੀਅਮ ਦੇ ਗੇਟ, ਜੋ ਦੁਪਹਿਰ 1.45 ਵਜੇ ਖੁੱਲ੍ਹਣੇ ਸਨ, ਅਸਲ ਵਿੱਚ ਸਿਰਫ ਦੁਪਹਿਰ 3 ਵਜੇ ਹੀ ਖੋਲ੍ਹੇ ਗਏ ਸਨ, ਜਿਸ ਕਾਰਨ ਭੀੜ ਵਿੱਚ ਵਾਧਾ ਹੋਇਆ।
Share this content:


Post Comment