ਫਗਵਾੜਾ ਵਿਖੇ ਮੁਫ਼ਤ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ 17 ਨਵੰਬਰ 2025 ਨੂੰ

ਫਗਵਾੜਾ, 14 ਨਵੰਬਰ 25 ( ਏ.ਡੀ.ਪੀ. ਨਿਊਜ਼) ਬਲੱਡ ਸੈਂਟਰ, ਗੁਰੂ ਹਰਿਗੋਬਿੰਦ ਨਗਰ, ਫਗਵਾੜਾ ਵਿਖੇ ਵਰਲਡ ਕੈਂਸਰ ਕੇਅਰ ਚੈਰੀਟੈਬਲ ਸੁਸਾਇਟੀ (ਯੂ.ਕੇ.) ਦੇ ਸਹਿਯੋਗ ਨਾਲ ਸ. ਮੱਖਣ ਸਿੰਘ ਜੌਹਲ ਦੀ ਯਾਦ ਵਿੱਚ 17 ਨੰਬਰ 2025 ਨੂੰ ਮੁਫ਼ਤ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ। ਮਲਕੀਅਤ ਸਿੰਘ ਰਗਬੋਤਰਾ ਪ੍ਰਧਾਨ ਬਲੱਡ ਬੈਂਕ ਵਲੋਂ ਫਗਵਾੜਾ ਤੇ ਉਸਦੇ ਆਲੇ-ਦੁਆਲੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਲੱਡ ਬੈਂਕ ਵਿਖੇ ਲਗਾਏ ਜਾ ਰਹੇ ਇਸ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਵਿੱਚ ਵੱਧ ਤੋਂ ਵੱਧ ਚੈੱਕਅੱਪ ਕਰਵਾਉਣ ਲਈ ਪੁੱਜਣ। ਉਹਨਾਂ ਨੇ ਦੱਸਿਆ ਕਿ ਇਸ ਵਿੱਚ ਸ਼ੂਗਰ ,ਬੀ.ਪੀ., ਹੱਡੀਆਂ ਦੀ ਜਾਂਚ, ਮੂੰਹ ਅਤੇ ਗਲੇ ਦੀ ਜਾਂਚ, ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫੀ ਟੈਸਟ,ਬੱਚੇਦਾਨੀ ਦੇ ਕੈਂਸਰ ਲਈ ਪੇਪ ਸਮੇਅਰ ਟੈਸਟ, ਬੰਦਿਆਂ ਦੇ ਗਦੂਦਾਂ ਦੀ ਜਾਂਚ ਲਈ ਪੀ.ਐੱਸ.ਏ. ਟੈਸਟ, ਬਲੱਡ ਕੈਂਸਰ ਦੀ ਜਾਂਚ ਆਦਿ ਟੈਸਟ ਕੀਤੇ ਜਾਣਗੇ ਅਤੇ ਜਨਰਲ ਰੋਗਾਂ ਦੇ ਇਲਾਜ ਲਈ ਸਾਰੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।
Share this content:


Post Comment