Loading Now

ਪੱਛਮੀ ਬੰਗਾਲ ਵਿੱਚ 27 ਦਸੰਬਰ ਤੋਂ ਹੋਵੇਗੀ ਅਣ-ਮੈਪਡ ਵੋਟਰਾਂ ਦੀ ਸੁਣਵਾਈ

ਪੱਛਮੀ ਬੰਗਾਲ ਵਿੱਚ 27 ਦਸੰਬਰ ਤੋਂ ਹੋਵੇਗੀ ਅਣ-ਮੈਪਡ ਵੋਟਰਾਂ ਦੀ ਸੁਣਵਾਈ

ਪੱਛਮੀ ਬੰਗਾਲ, 23 ਦਸੰਬਰ – ਪੱਛਮੀ ਬੰਗਾਲ ਵਿੱਚ ਵੋਟਰ ਸੂਚੀਆਂ ਦੀ ਐੱਸਆਈਆਰ ਦੇ ਪਹਿਲੇ ਪੜਾਅ ਤਹਿਤ ਲਗਪਗ 32 ਲੱਖ ਅਣ-ਮੈਪਡ ਵੋਟਰਾਂ ਨੂੰ ਸੁਣਵਾਈ ਲਈ ਬੁਲਾਇਆ ਜਾਵੇਗਾ, ਜਿਨ੍ਹਾਂ ਦੀ ਪ੍ਰਕਿਰਿਆ 27 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਅਨੁਸਾਰ ਇਸ ਸ਼੍ਰੇਣੀ ਵਿੱਚ ਉਹ ਵੋਟਰ ਸ਼ਾਮਲ ਹਨ ਜੋ ਸਾਲ 2002 ਦੀਆਂ ਵੋਟਰ ਸੂਚੀਆਂ ਵਿੱਚ ਆਪਣੇ ਨਾਮ ਪਰਿਵਾਰਕ ਮੈਂਬਰਾਂ ਨਾਲ ਨਹੀਂ ਜੋੜ ਸਕੇ ਸਨ।

ਰਾਜ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੇ ਦੱਸਿਆ ਕਿ ਲਗਪਗ ਕੁੱਲ 32 ਲੱਖ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਇਹ ਸੁਣਵਾਈਆਂ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰਾਂ, ਉਪ-ਮੰਡਲ ਦਫ਼ਤਰਾਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਮਾਈਕਰੋ-ਆਬਜ਼ਰਵਰਾਂ ਦੀ ਨਿਗਰਾਨੀ ਹੇਠ ਹੋਣਗੀਆਂ, ਜਿਨ੍ਹਾਂ ਦੀ ਸਿਖਲਾਈ 24 ਦਸੰਬਰ ਨੂੰ ਕੋਲਕਾਤਾ ਵਿੱਚ ਰੱਖੀ ਗਈ ਹੈ। ਇਸ ਦੌਰਾਨ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਹੈ ਕਿ ਮਾਈਕਰੋ-ਆਬਜ਼ਰਵਰਾਂ ਨੂੰ ਸਥਾਨਕ ਬੰਗਾਲੀ ਭਾਸ਼ਾ ਦਾ ਗਿਆਨ ਨਹੀਂ ਹੈ। ਚੋਣ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਵੀ ਇਸ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਜਲਦੀ ਹੀ ਸੂਬੇ ਦਾ ਦੌਰਾ ਕਰਨਗੇ।

Share this content:

Post Comment