“ਪੱਗ ਥੋੜੀ ਜਿਹੀ ਗਿੱਲੀ ਆ” ਦੀਆਂ ਸਤਰਾਂ ਤੋਂ ਪ੍ਰਭਾਵਿਤ ਹੋ ਕੇ ਲਿਖਿਆ/ਪ੍ਰੋ. ਜਸਵੰਤ ਸਿੰਘ ਗੰਡਮ
ਗਿੱਲੀ ਪੱਗ ਵੀ ਸੁੱਕ ਜਾਏਗੀ !
ਔਖੀ ਘੜੀ ਵੀ ਮੁੱਕ ਜਾਏਗੀ !
ਪੱਗ ਤਾਂ ਸਿਰ ਦਾ ਤਾਜ ਹੈ ਤੇਰਾ,
ਗੁਰੂਆਂ ਦਾਤ ‘ਚ ਦਿੱਤਾ ਜਿਹੜਾ !
ਢੇਰੀ ਨਈਂ ਢਾਹੁਣੀ, ਰਖਣਾ ਜੇਰਾ,
ਝੁੱਲਦੀ ‘ਨੇਰ੍ਹੀ ਤਾਂ ਰੁਕ ਜਾਏਗੀ,
ਗਿੱਲੀ ਪੱਗ ਵੀ ਸੁੱਕ ਜਾਏਗੀ !
ਇਹ ਤਾਂ ਨਹੀਂ ‘ਉੜਤਾ ਪੰਜਾਬ’,
ਇਹ ਤਾਂ ਅੜਦਾ, ‘ਲੜਤਾ ਪੰਜਾਬ’ ।
ਗਿੱਦੜਾਂ, ਲੂੰਬੜਾਂ ਦੁੜਕੀ ਲਾਉਣੀ,
ਜਦ ਬੱਬਰ ਸ਼ੇਰ ਦੀ ਬੁੱਕ ਜਾਏਗੀ !
ਗਿੱਲੀ ਪੱਗ ਵੀ ਸੁੱਕ ਜਾਏਗੀ !

– ਪ੍ਰੋ. ਜਸਵੰਤ ਸਿੰਘ ਗੰਡਮ
-9876655055
Share this content:



Post Comment