Loading Now

ਪੰਮਾ ਅਤੇ ਕੋਹਲੀਆਂ ਪਿੰਡ ਦੇ ਲੋਕਾਂ ਦੁਆਰਾ ਬੰਨ੍ਹ ਬਣਾਉਣ ਦਾ ਕੰਮ ਜੰਗੀ ਪੱਧਰ ‘ਤੇ ਜਾਰੀ

ਪੰਮਾ ਅਤੇ ਕੋਹਲੀਆਂ ਪਿੰਡ ਦੇ ਲੋਕਾਂ ਦੁਆਰਾ ਬੰਨ੍ਹ ਬਣਾਉਣ ਦਾ ਕੰਮ ਜੰਗੀ ਪੱਧਰ ‘ਤੇ ਜਾਰੀ

ban-300x171 ਪੰਮਾ ਅਤੇ ਕੋਹਲੀਆਂ ਪਿੰਡ ਦੇ ਲੋਕਾਂ ਦੁਆਰਾ ਬੰਨ੍ਹ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ

ਰਾਵੀ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਨੇ ਕਥਲੌਰ ਪੁਲ ਕੋਲ 5000 ਫੁੱਟ ਧੁੱਸੀ ਬੰਨ੍ਹ ਨੂੰ ਤੋੜ ਦਿੱਤਾ ਸੀ ਅਤੇ ਇਸ ਪਾਣੀ ਨੇ ਕੋਹਲੀਆਂ ਅਤੇ ਪੰਮਾ ਪਿੰਡ ਵਿੱਚ ਭਾਰੀ ਤਬਾਹੀ ਮਚਾਈ ਸੀ। ਰਾਵੀ ਦਰਿਆ ਦੇ ਪਾਣੀ ਨੇ ਆਪਣਾ ਰੁਖ਼ ਬਦਲ ਲਿਆ ਅਤੇ ਕਥਲੌਰ ਪੁਲ ਤੋਂ ਨਰੋਟ ਜੈਮਲ ਸਿੰਘ ਨੂੰ ਜਾਂਦੀ ਸਰਹੱਦੀ ਸੜਕ ਨੂੰ ਵੀ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਰਣਜੀਤ ਸਾਗਰ ਡੈਮ ਤੋਂ ਰਾਵੀ ਦਰਿਆ ਵਿੱਚ ਅਜੇ ਵੀ ਕਾਫੀ ਪਾਣੀ ਛੱਡਿਆ ਜਾ ਰਿਹਾ ਕਿਉਂਕਿ ਬਾਰਸ਼ਾਂ ਅਜੇ ਪਹਾੜਾਂ ਵਿੱਚ ਕਾਫੀ ਹੋ ਰਹੀਆਂ ਹਨ। ਇਸ ਕਰਕੇ ਪਾਣੀ ਵਧਣ ਦੀ ਸੂਰਤ ਵਿੱਚ ਅਨੇਕਾਂ ਪਿੰਡਾਂ ਨੂੰ ਖੜ੍ਹੇ ਹੋਏ ਖਤਰੇ ਦਾ ਟਾਕਰਾ ਕਰਨ ਲਈ ਕੋਹਲੀਆਂ ਕੋਲ ਆਰਜ਼ੀ ਤੌਰ ਤੇ ਖਾਲੀ ਬੋਰੀਆਂ ਵਿੱਚ ਮਿੱਟੀ ਭਰ ਕੇ ਬੰਨ੍ਹ ਬਣਾਉਣਾ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਇਸ ਕੰਮ ਨੂੰ ਕਰਨ ਵਿੱਚ ਜਿੱਥੇ ਡਰੇਨੇਜ਼ ਵਿਭਾਗ ਜੰਗੀ ਪੱਧਰ ’ਤੇ ਲੱਗਿਆ ਹੋਇਆ ਹੈ ਉਥੇ ਹੀ ਇਲਾਕੇ ਦੇ ਲੋਕ ਅਤੇ ਹੋਰ ਸਮਾਜਿਕ ਸੰਸਥਾਵਾਂ ਵੀ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ।ਕਈ ਸਮਾਜਿਕ ਸੰਸਥਾਵਾਂ ਤਾਂ ਉੱਥੇ ਹੜ੍ਹ ਪੀੜਤਾਂ ਲਈ ਰੋਜ਼ਾਨਾ ਰੋਟੀ-ਪਾਣੀ ਲਈ ਰਾਸ਼ਨ ਭੇਜ ਰਹੀਆਂ ਹਨ। ਜਦ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੀ ਬੰਨ੍ਹ ਬਣਾਉਣ ਵਿੱਚ ਕਾਰ ਸੇਵਾ ਸ਼ੁਰੂ ਕਰਵਾਈ ਹੈ। ਉਹ ਜਦ ਵੀ ਸਮਾਂ ਮਿਲਦਾ ਹੈ, ਹਰ ਵੇਲੇ ਉੱਥੇ ਆ ਕੇ ਖੁਦ ਕੰਮ ਕਰਦੇ ਹਨ। ਉਨ੍ਹਾਂ ਨੂੰ ਦੇਖ ਕੇ ਹੋਰ ਬਹੁਤ ਸਾਰੇ ਨੌਜਵਾਨ ਵੀ ਉਤਸ਼ਾਹਿਤ ਹੁੰਦੇ ਹਨ ਤੇ ਉਹ ਵੀ ਤੇਜ਼ੀ ਨਾਲ ਬੰਨ੍ਹ ਬਣਾਉਣ ਵਿੱਚ ਜੁੱਟ ਜਾਂਦੇ ਹਨ।

ਅੱਜ ਮੌਕੇ ’ਤੇ ਜਾ ਕੇ ਦੇਖਿਆ ਤਾਂ ਉੱਥੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਵਾਲੰਟੀਅਰ ਕਾਫੀ ਸਰਗਰਮ ਸਨ ਤੇ ਉਹ ਬੰਨ੍ਹ ਬਣਾਉਣ ਦੀ ਕਾਰ ਸੇਵਾ ਵਿੱਚ ਲੱਗੇ ਹੋਏ ਸਨ। ਹੋਰ ਵੀ ਲੋਕ ਇਸ ਕੰਮ ਵਿੱਚ ਲੱਗੇ ਹੋਏ ਸਨ ਅਤੇ ਕਾਫੀ ਬੰਨ੍ਹ ਬਣਾ ਵੀ ਲਿਆ ਹੈ। ਡਰੇਨੇਜ਼ ਵਿਭਾਗ ਦੇ ਐਕਸੀਅਨ ਰਜਿੰਦਰ ਗੋਇਲ ਨੇ ਦੱਸਿਆ ਕਿ ਇਸ ਬੰਨ੍ਹ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਕੁੱਝ ਹਿੱਸੇ ਵਿੱਚ ਡਰੇਨੇਜ਼ ਵਿਭਾਗ ਕੰਮ ਕਰਵਾ ਰਿਹਾ ਹੈ ਜਦਕਿ ਕੁਝ ਹਿੱਸੇ ਵਿੱਚ ਕਾਰ ਸੇਵਕਾਂ ਵੱਲੋਂ ਬੰਨ੍ਹ ਬਣਾਉਣ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਕੰਮ ਤਾਂ ਪਾਣੀ ਆਉਣ ਦੀ ਸੂਰਤ ਵਿੱਚ ਅਨੇਕਾਂ ਪਿੰਡਾਂ ਨੂੰ ਰੁੜਨ ਦੇ ਖਤਰੇ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਤਾਂ ਇਹ ਬੰਨ੍ਹ ਆਰਜ਼ੀ ਤੌਰ ’ਤੇ ਬਣਾਇਆ ਜਾ ਰਿਹਾ ਹੈ ਜਦ ਕਿ ਮੌਨਸੂਨ ਸੀਜ਼ਨ ਖਤਮ ਹੋਣ ਬਾਅਦ ਧੁੱਸੀ ਬੰਨ੍ਹ ਪੱਕੇ ਤੌਰ ’ਤੇ ਬਣਾਇਆ ਜਾਵੇਗਾ ਅਤੇ ਪੱਥਰਾਂ ਦੇ ਕਰੇਟ ਵੀ ਬੰਨ੍ਹੇ ਜਾਣਗੇ।

Share this content:

Post Comment