ਪੰਜਾਬ BJP ‘ਚ ਚਰਨਜੀਤ ਬਰਾੜ ਸਮੇਤ 4 ਨਵੇਂ ਚਿਹਰੇ ਹੋਏ ਸ਼ਾਮਲ
16, ਜਨਵਰੀ – ਪੰਜਾਬ ਭਾਜਪਾ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ 4 ਵੱਡੇ ਚਿਹਰਿਆਂ ਨੇ ਪਾਰਟੀ ‘ਚ ਸ਼ਮੂਲੀਅਤ ਕਰ ਲਈ। ਇਨ੍ਹਾਂ ਚਾਰੇ ਆਗੂਆਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਪਾਰਟੀ ਵਿੱਚ ਸਵਾਗਤ ਕੀਤਾ। ਭਾਜਪਾ ‘ਚ ਸ਼ਾਮਲ ਹੋਣ ਵਾਲੇ ਇਨ੍ਹਾਂ ਆਗੂਆਂ ‘ਚ ਚਰਨਜੀਤ ਸਿੰਘ ਬਰਾੜ, CM ਮਾਨ ਦੇ ਸਾਬਕਾ OSD ਓਂਕਾਰ ਸਿੰਘ, ਰਿਪਜੀਤ ਸਿੰਘ ਬਰਾੜ ਅਤੇ ਸਾਬਕਾ ਵਿਧਾਇਕ ਜਗਮੀਤ ਬਰਾੜ ਸ਼ਾਮਲ ਹਨ।
ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਵੀ ਮੌਜੂਦ ਸਨ। ਦੱਸ ਦਈਏ ਕਿ ਰਿਪਜੀਤ ਬਰਾੜ, ਕੋਟਕਪੂਰਾ ਤੋਂ ਸਾਬਕਾ ਵਿਧਾਇਕ ਜਗਮੀਤ ਬਰਾੜ ਦੇ ਹੀ ਭਰਾ ਹਨ। ਜਗਮੀਤ ਬਰਾੜ ਨੇ 2022 ਦੀਆਂ ਚੋਣਾਂ ਮੌੜ ਮੰਡੀ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਵੱਲੋਂ ਲੜੀਆਂ ਸਨ। ਸੁਨੀਲ ਜਾਖੜ ਨੇ ਕਿਹਾ ਕਿ ਅੱਜ ਭਾਜਪਾ ਪੰਜਾਬ ਪਰਿਵਾਰ ਦਾ ਵਿਸਥਾਰ ਹੋਇਆ ਹੈ, ਜੋ ਸ਼ਖਸੀਅਤਾਂ ਸ਼ਾਮਲ ਹੋਈਆਂ ਹਨ, ਉਨ੍ਹਾਂ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕਿ ਇਹ ਪੰਜਾਬ ਦੇ ਬਦਲਦੇ ਹਾਲਾਤਾਂ ਨੂੰ ਦਰਸਾਉਂਦਾ ਹੈ। ਜੇਕਰ ਪੰਜਾਬ ਦੇ ਲੋਕਾਂ ਨੂੰ ਕੋਈ ਉਮੀਦ ਹੈ ਤਾਂ ਉਹ ਭਾਜਪਾ ਵੱਲ ਦੇਖ ਰਹੇ ਹਨ।
Share this content:



Post Comment