Loading Now

ਪੰਜਾਬ ਸਰਕਾਰ ਨੇ ਜੰਗਲਾਤ ਵਿਭਾਗ ਦੇ 516 ਕੱਚੇ ਮੁਲਾਜ਼ਮ ਕੀਤੇ ਪੱਕੇ

ਪੰਜਾਬ ਸਰਕਾਰ ਨੇ ਜੰਗਲਾਤ ਵਿਭਾਗ ਦੇ 516 ਕੱਚੇ ਮੁਲਾਜ਼ਮ ਕੀਤੇ ਪੱਕੇ

ਚੰਡੀਗੜ੍ਹ, 13 ਜੁਲਾਈ 2026 – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕੱਚੇ ਅਤੇ ਦਿਹਾੜੀਦਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਵਿੱਢੀ ਗਈ ਮੁਹਿੰਮ ਤਹਿਤ ਅੱਜ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਜੰਗਲਾਤ ਵਿਭਾਗ ਵਿੱਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ 516 ਕੱਚੇ ਕਾਮਿਆਂ ਨੂੰ ਪੱਕੇ ਕਰਨ ਦੇ ਨਿਯੁਕਤੀ ਪੱਤਰ ਸੌਂਪੇ। ਇਨ੍ਹਾਂ ਮੁਲਾਜ਼ਮਾਂ ਵਿੱਚ ਮੁੱਖ ਤੌਰ ‘ਤੇ ਡਰਾਈਵਰ, ਬੇਲਦਾਰ ਅਤੇ ਹੋਰ ਦਰਜਾ-ਚਾਰ ਅਹੁਦਿਆਂ ‘ਤੇ ਤੈਨਾਤ ਦਿਹਾੜੀਦਾਰ ਸ਼ਾਮਲ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਖੁਲਾਸਾ ਕੀਤਾ ਕਿ ਜਦੋਂ ਇਹ ਮਸਲਾ ਕੈਬਨਿਟ ਵਿੱਚ ਆਇਆ ਸੀ, ਤਾਂ ਸਰਕਾਰ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਵੱਡੇ ਫੈਸਲੇ ਲਏ। ਕਈ ਮੁਲਾਜ਼ਮ ਪਿਛਲੇ 10 ਤੋਂ 20 ਸਾਲਾਂ ਤੋਂ ਵਿਭਾਗ ਵਿੱਚ ਸੇਵਾਵਾਂ ਦੇ ਰਹੇ ਸਨ, ਜਿਸ ਕਾਰਨ ਕਈਆਂ ਦੀ ਉਮਰ ਲੰਘ ਚੁੱਕੀ ਸੀ। ਇਸ ਲਈ ਸਰਕਾਰ ਨੇ ਵਿਸ਼ੇਸ਼ ਤੌਰ ‘ਤੇ ਪੜ੍ਹਾਈ (Qualification) ਅਤੇ ਉਮਰ ਦੀ ਹੱਦ ਵਿੱਚ ਵੱਡੀਆਂ ਛੋਟਾਂ ਦਿੱਤੀਆਂ ਤਾਂ ਜੋ ਕੋਈ ਵੀ ਮਿਹਨਤੀ ਮੁਲਾਜ਼ਮ ਪੱਕਾ ਹੋਣ ਤੋਂ ਵਾਂਝਾ ਨਾ ਰਹਿ ਜਾਵੇ।

Share this content:

Post Comment