Loading Now

ਪੰਜਾਬ ਵਿੱਚ ਹੁਣ ਆਏਗੀ ਅਕਾਲੀ ਦਲ ਦੇ ਸੁਨਾਮੀ : ਸੁਖਬੀਰ ਬਾਦਲ

ਪੰਜਾਬ ਵਿੱਚ ਹੁਣ ਆਏਗੀ ਅਕਾਲੀ ਦਲ ਦੇ ਸੁਨਾਮੀ : ਸੁਖਬੀਰ ਬਾਦਲ

ਗੁਰਦਾਸਪੁਰ, 17 ਫਰਵਰੀ – ਸ਼੍ਰੋਮਣੀ ਅਕਾਲੀ ਦਲ ਵਲੋ ਪੰਜਾਬ ਬਚਾਓ ਦਾ ਨਾਅਰਾ ਦਿਂਦੇ ਹੋਏ ਪੰਜਾਬ ਭਰ ਵਿੱਚ ਰੈਲੀਆਂ ਕਰਨ ਦੇ ਸਿਲਸਿਲੇ ਦੀ ਸ਼ੁਰੂਆਤ ਅੱਜ ਮਾਝਾ ਦੇ ਜਿਲਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਤੋਂ ਕੀਤੀ ਗਈ ਹੈ। ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਨੇਤਾ ਵੀ ਸ਼ਾਮਲ ਹੋਏ । ਇਸ ਮੌਕੇ ਭਾਰੀ ਇਕੱਠ ਸੰਬੋਧਿਤ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਅਕਾਲੀ ਦਲ ਦੀ ਪੰਜਾਬ ਵਿੱਚ ਸੁਨਾਮੀ ਆਉਣ ਵਾਲੀ ਹੈ । ਪੰਜਾਬ ਬਚਾਓ ਰੈਲੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਹਨਾਂ ਵਲੋਂ ਲਗਾਤਾਰ ਪੰਜਾਬ ਭਰ ਚ 40 ਰੈਲੀਆਂ ਕੀਤੀਆ ਜਾ ਰਹੀਆਂ ਹਨ।

ਉਹਨਾਂ ਆਮ ਆਦਮੀ ਪਾਰਟੀ ਅਤੇ ਮੌਜੂਦਾ ਸਰਕਾਰ ਦੇ ਖਿਲਾਫ ਜਮਕੇ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਇਹ ਆਰੋਪ ਲਗਾਏ ਕਿ ਜੋ ਮਜੂਦਾ ਸਰਕਾਰ ਹੈ ਉਹ ਦਿੱਲੀ ਤੋਂ ਆਏ ਕੁਝ ਲੋਕ ਜੋ ਆਮ ਆਦਮੀ ਪਾਰਟੀ ਦੇ ਆਗੂ ਹਨ ਉਹ ਚਲਾ ਰਹੇ ਹਨ। ਅੱਜ ਪੰਜਾਬ ਚ ਇਹੀ ਵਜਾਹ ਹੈ ਕਿ ਕਾਨੂੰਨੂ ਦੀ ਸਥਿਤੀ ਵੀ ਮਾੜੀ ਹੈ । ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਪੰਜਾਬ ਦੇ ਲੋਕਾਂ ਚ ਜਾਕੇ ਇਹਨਾਂ ਮੁੱਦਿਆ ਨੂੰ ਲੈਕੇ ਪੰਜਾਬ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹੱਕ ਚ ਆਉਣ ਲਈ ਉਹ ਅਪੀਲ ਕਰ ਰਹੇ ਹਨ ਤਾਂ ਜੋ ਆਉਣ ਵਾਲੇ 2027 ਚ ਪੰਜਾਬ ਚ ਅਕਾਲੀ ਦਲ ਦੀ ਸਰਕਾਰ ਬਣੇ । ਸੁਖਬੀਰ ਬਾਦਲ ਦਾ ਕਹਿਣਾ ਸੀ ਕਿ ਪੰਜਾਬ ਦੇ ਲੋਕਾਂ ਦਾ ਵੀ ਵਡਾ ਸਮਰਥਨ ਉਹਨਾਂ ਨੂੰ ਮਿਲ ਰਿਹਾ ਹੈ ਅਤੇ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਜੋ ਮਹਿਜ ਖੋਖਲੇ ਦਾਅਵੇ ਕਰਦੇ ਹਨ ਅਤੇ ਜੋ ਝੂਠੇ ਵਾਅਦੇ ਦੀ ਸਰਕਾਰ ਸਾਬਿਤ ਹੋਈ ਹੈ ਤੋਂ ਅੱਕ ਚੁੱਕੇ ਹਨ ।

Share this content:

Post Comment