ਪੰਜਾਬ ਵਿਧਾਨ ਸਭਾ : ਲਾਲੜੂ ਨੂੰ ਸਬ-ਤਹਿਸੀਲ ਬਣਾਉਣ ਦੀ ਉੱਠੀ ਮੰਗ
ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੌਰਾਨ ਲਾਲੜੂ ਨੂੰ ਸਬ-ਤਹਿਸੀਲ ਦਾ ਦਰਜਾ ਦੇਣ ਦੀ ਮੰਗ ਪੁਰਜ਼ੋਰ ਢੰਗ ਨਾਲ ਚੁੱਕੀ ਹੈ। ਉਨ੍ਹਾਂ ਸਦਨ ਨੂੰ ਜਾਣੂ ਕਰਵਾਇਆ ਕਿ ਲਾਲੜੂ ਵਪਾਰ ਮੰਡਲ ਅਤੇ ਸਥਾਨਕ ਲੋਕਾਂ ਵੱਲੋਂ ਇਹ ਚਿਰੋਕਣੀ ਮੰਗ ਕੀਤੀ ਜਾ ਰਹੀ ਸੀ। ਰੰਧਾਵਾ ਨੇ ਦੱਸਿਆ ਕਿ ਡੇਰਾਬੱਸੀ ਹਲਕਾ 15 ਲੱਖ ਦੀ ਆਬਾਦੀ ਨਾਲ ਪੰਜਾਬ ਦਾ ਸਭ ਤੋਂ ਵੱਡਾ ਹਲਕਾ ਹੈ, ਜਿਸ ਕਾਰਨ ਪ੍ਰਸ਼ਾਸਨਿਕ ਸਹੂਲਤਾਂ ਦਾ ਵਿਸਥਾਰ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਵਿਧਾਇਕ ਨੇ ਦੱਸਿਆ ਕਿ ਇਸ ਨਵੀਂ ਸਬ-ਤਹਿਸੀਲ ਦੇ ਘੇਰੇ ਵਿੱਚ ਲਗਭਗ 40 ਪਿੰਡ, ਦੋ ਸ਼ਹਿਰ ਅਤੇ ਇੱਕ ਲੱਖ ਤੋਂ ਵੱਧ ਦੀ ਆਬਾਦੀ ਆਵੇਗੀ, ਜੋ ਕਿ ਨਿਯਮਾਂ ਅਨੁਸਾਰ ਸਬ-ਤਹਿਸੀਲ ਦੇ ਮਿਆਰਾਂ ਨੂੰ ਪੂਰਾ ਕਰਦੀ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਵਿੱਚ ਲੋਕਾਂ ਨੂੰ ਆਪਣੇ ਰੇਵਨਿਊ (ਮਾਲ ਵਿਭਾਗ) ਨਾਲ ਸਬੰਧਤ ਕੰਮਾਂ ਲਈ ਦੂਰ-ਦਰਾਜ਼ ਦੇ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ, ਜਿਸ ਨਾਲ ਸਮੇਂ ਅਤੇ ਪੈਸੇ ਦੀ ਖ਼ਰਾਬੀ ਹੁੰਦੀ ਹੈ। ਲਾਲੜੂ ਵਿੱਚ ਸਬ-ਤਹਿਸੀਲ ਬਣਨ ਨਾਲ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
Share this content:


Post Comment