Loading Now

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਦਾ ਗੁਰਦਵਾਰਾ ਪਾਤਸਾਹੀ ਦਸਵੀ ਛਾਉਣੀ ਨਿਹੰਗ ਸਿੰਘਾਂ ਕੋਟਕਪੂਰਾ  ਵਿਖੇ ਸਨਮਾਨ

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਦਾ ਗੁਰਦਵਾਰਾ ਪਾਤਸਾਹੀ ਦਸਵੀ ਛਾਉਣੀ ਨਿਹੰਗ ਸਿੰਘਾਂ ਕੋਟਕਪੂਰਾ  ਵਿਖੇ ਸਨਮਾਨ

*ਗੁਰੂ ਸਾਹਿਬ  ਦੇ ਅਸੀਰਵਾਦ ਤੇ ਲੋਕਾਂ ਦੀਆਂ  ਭਾਵਨਾਵਾਂ ਨੇ ਕਨੂੰਨ  ਬਣਾਉਣ  ਲਈ ਬਲ ਬਖਸਿਆ-ਕੁਲਤਾਰ ਸਿੰਘ  ਸੰਧਵਾਂ
ਕੋਟਕਪੂਰਾ, 23 ਅਪ੍ਰੈਲ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਵਿਧਾਨ ਸਭਾ ਵਿਚ ਜਾਗਤ ਜੋਤ ਸ ਗੁਰੂ ਗਰੰਥ ਸਾਹਿਬ  ਜੀ ਦੇ ਸਤਿਕਾਰ (ਸੋਧ) ਬਿਲ 2026, ਪੰਜਾਬ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸਿੰਘ  ਸੰਧਵਾਂ ਦੀ  ਅਗਵਾਈ  ਵਿਚ ਸਰਬਸੰਮਤੀ ਨਾਲ ਪਾਸ ਕਰਵਾਉਣ  ਦੀ ਖੁਸ਼ੀ ਵਿਚ ਅੱਜ ਸਵੇਰੇ ਗੁਰਦਵਾਰਾ  ਪਾਤਸਾਹੀ ਦਸਵੀ ਛਾਉਣੀ  ਨਿਹੰਗ ਸਿੰਘਾਂ ਕੋਟਕਪੂਰਾ ਵਿਖੇ ਸ੍ਰੀ  ਗੁਰੂ ਗਰੰਥ  ਦੀ  ਹਜੂਰੀ ਵਿਚ ਮੁੱਖ ਸੇਵਾਦਾਰ ਜੱਥੇਦਾਰ ਕੁਲਵੰਤ ਸਿੰਘ  ਚਾਣਕੀਆ ਵਲੋ ਦਿਵਾਨ ਸਜਾਏ ਗਏ ਜਿਥੇ ਨੱਤਮਸਤਕ ਹੋਣ ਲਈ ਸਪੀਕਰ ਸਾਹਿਬ  ਪੁਜੇ।
ਚਾਣਕੀਆ ਨੇ ਕਿਹਾ ਕਿ ਸ੍ਰੀ  ਗੁਰੂ ਗਰੰਥ  ਸਾਹਿਬ ਦੇ ਸਤਿਕਾਰ ਲਈ ਜੋ ਕਨੂੰਨ  ਸ ਕੁਲਤਾਰ ਸਿੰਘ  ਸੰਧਵਾਂ ਨੇ ਪਾਸ ਕਰਵਾਇਆ  ਸਲਾਘਾਯੋਗ ਹੈ ਇਸ ਲਈ ਉਹ ਸਨਮਾਨ ਦੇ ਯੋਗ ਹਨ। ਕੁਲਤਾਰ ਸਿੰਘ  ਸੰਧਵਾਂ ਨੇ ਸ੍ਰੀ  ਗੁਰੂ ਗਰੰਥ ਦੀ ਹਾਜਰੀ ਵਿਚ ਜੱਥੇਦਾਰ ਚਾਣਕੀਆ ਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਅਕਾਲਪੁਰਖ ਦੀ ਬਖਸ਼ਿਸ਼  ਹੋਈ ਹੈ ਸ੍ਰੀ  ਗੁਰੂ  ਗਰੰਥ ਸਾਹਿਬ  ਦੇ ਅਸੀਰਵਾਦ ਤੇ ਸੰਗਤਾਂ ਦੀਆਂ  ਭਾਵਨਾਵਾਂ ਦੀ ਕਦਰ ਕਰਦਿਆਂ  ਮੁੱਖ ਮੰਤਰੀ ਸ ਭਗਵੰਤ ਸਿੰਘ  ਮਾਨ ਦੀ ਰਹਿਣਮਾਈ ਹੇਠ ਸ੍ਰੀ  ਅਨੰਦਪੁਰ ਸਾਹਿਬ  ਵਿਖੇ ਪੰਜਾਬ  ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਕੇ 13 ਅਪ੍ਰੈਲ  ਨੂੰ  ਸਰਬਸੰਮਤੀ ਨਾਲ ਸ੍ਰੀ  ਗੁਰੂ ਗਰੰਥ ਦੇ ਸਤਿਕਾਰ(ਸੋਧ)ਬਿੱਲ ਪਾਸ ਕਰਵਾਇਆ  ਗਿਆ। ਉਹਨਾਂ ਕਿਹਾ ਕਨੂੰਨ  ਬਣਨ ਨਾਲ ਸ੍ਰੀ ਗੁਰੂ ਗਰੰਥ  ਸਾਹਿਬ  ਦੇ ਸਤਿਕਾਰ ਵਿਚ ਵਾਧਾ ਹੋਵੇਗਾ ਤੇ ਇਸ ਦੀ ਬੇਅਦਬੀ ਕਰਨ ਬਾਰੇ ਕੋਈ  ਵਿਅਕਤੀ ਸੋਚ ਵੀ ਨਹੀ ਸਕੇਗਾ। ਜੱਥੇਦਾਰ ਕੁਲਵੰਤ  ਸਿੰਘ ਚਾਣਕੀਆ ਨੇ ਸੰਧਵਾਂ ਨੂੰ ਵਿਸ਼ੇਸ਼ ਸਨਮਾਨ ਪੱਤਰ ਦੇ ਨਾਲ ਸਿਰੋਪਾਓ ਤੇ ਦੁਸਾਲੇ ਨਾਲ ਸਨਮਾਨਿਤ ਕੀਤਾ।

Share this content:

Post Comment