ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ‘ਚ ABVP ਦੀ ਵੱਡੀ ਜਿੱਤ
ਚੰਡੀਗੜ੍ਹ, 4 ਸਤੰਬਰ – ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਸਟੂਡੈਂਟ ਯੂਨੀਅਨ ਦੇ ਕਈ ਅਹੁਦਿਆਂ ਲਈ ਬੁੱਧਵਾਰ ਨੂੰ ਵੋਟਿੰਗ ਹੋਈ। ਦੁਪਹਿਰ ਤੱਕ ਵੋਟਿੰਗ ਹੋਈ ਜਿਸ ਦੇ ਨਤੀਜੇ ਸਾਹਮਣੇ ਆ ਗਏ ਹਨ. ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨੇ ਪੰਜਾਬ ਯੂਨੀਵਰਸਿਟੀ ਵਿੱਚ ਇੱਕ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ, ਜਿਸ ਵਿੱਚ ਗੌਰਵਵੀਰ ਸੋਹਲ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (ਪੀਯੂਸੀਐਸਸੀ) ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ।
ਉਥੇ ਹੀ SOPU ਦੇ ਅਭਿਸ਼ੇਕ ਡਾਗਰ ਨੇ ਸਕੱਤਰ ਦਾ ਅਤੇ ਅਸ਼ਮੀਤ ਸਿੰਘ ਨੇ ਉਪ ਪ੍ਰਧਾਨ ਦਾ ਅਹੁਦਾ ਜਿੱਤਿਆ ਹੈ। ਉਮੀਦਵਾਰ ਮੋਹਿਤ ਮੰਡੇਰਾਣਾ ਨੇ ਸੰਯੁਕਤ ਸਕੱਤਰ ਦਾ ਅਹੁਦਾ ਸੰਭਾਲਿਆ ਹੈ। ਦੱਸ ਦੇਈਏ ਕਿ ਇਸ ਸਾਲ ਦੀਆਂ ਚੋਣਾਂ ਵਿੱਚ ਭਾਰੀ ਹਿੱਸੇਦਾਰੀ ਹੋਈ, ਜਿਸ ਵਿੱਚ 16,000 ਤੋਂ ਵੱਧ ਵਿਦਿਆਰਥੀਆਂ ਨੇ ਆਪਣੀਆਂ ਵੋਟਾਂ ਪਾਈਆਂ। ਸਫਲ ਉਮੀਦਵਾਰ ਆਉਣ ਵਾਲੇ ਅਕਾਦਮਿਕ ਸਾਲ ਲਈ ਕੈਂਪਸ ਲੀਡਰਸ਼ਿਪ ਦੀ ਵਾਗਡੋਰ ਸੰਭਾਲਣ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਵਿਚਕਾਰ ਝੜਪਾਂ ਨੂੰ ਰੋਕਣ ਲਈ, ਯੂਨੀਵਰਸਿਟੀ ਕੈਂਪਸ ਵਿੱਚ 11 DSP, 10 SHO, 10 ਇੰਸਪੈਕਟਰ, 9 ਚੌਕੀ ਇੰਚਾਰਜ ਅਤੇ 988 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ। ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਖੁਦ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੀ ਹੈ। ਦਿਨ ਭਰ ਵਿਦਿਆਰਥੀ ਆਗੂ ਵਿਭਾਗਾਂ ਦੇ ਬਾਹਰ ਛੱਤਰੀਆਂ ਲੈ ਕੇ ਖੜ੍ਹੇ ਵੋਟਾਂ ਮੰਗਦੇ ਦੇਖੇ ਗਏ।
Share this content:



Post Comment