Loading Now

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਤੇ ਆਧਾਰਿਤ ਬਣੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਦਿੱਤੇ ਸੱਦੇ ਤੇ ਤਹਿਸੀਲ ਫਗਵਾੜਾ ਦੇ ਅਧਿਆਪਕਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਸਾਮੂਹਿਕ ਛੁੱਟੀ ਲੈਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਤੇ ਆਧਾਰਿਤ ਬਣੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਦਿੱਤੇ ਸੱਦੇ ਤੇ ਤਹਿਸੀਲ ਫਗਵਾੜਾ ਦੇ ਅਧਿਆਪਕਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਸਾਮੂਹਿਕ ਛੁੱਟੀ ਲੈਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

*ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਨੁਮਾਇੰਦਿਆਂ ਨੇ ਦਿੱਤਾ ਰੋਸ਼ ਪ੍ਰਦਰਸ਼ਨ ਨੂੰ ਸਮਰਥਨ*

ਫਗਵਾੜਾ, 28 ਅਗਸਤ (ਏ.ਡੀ.ਪੀ ਨਿਊਜ਼) – ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫ਼ਰੰਟ ਤੇ ਸਾਂਝਾ ਮੁਲਾਜ਼ਮ ਮੰਚ ਤੇ ਅਧਾਰਿਤ ਬਣੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਤੇ ਸਮੂਹਿਕ ਛੁੱਟੀ ਲੈਕੇ ਤਹਿਸੀਲ ਫਗਵਾੜਾ ਦੇ ਅਧਿਆਪਕਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਨਗਰ ਨਿਗਮ ਫਗਵਾੜਾ ਦੇ ਗੇਟ ਅੱਗੇ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਜੱਥੇਬੰਦੀਆਂ ਦੇ ਸੈਕੜੇ ਮੁਲਾਜਮਾਂ ਵਲੋਂ ਸ਼ਿਰਕਤ ਕੀਤੀ ਗਈ। ਇਸ ਵਿਸ਼ਾਲ ਇਕੱਠ ਦੀ ਅਗਵਾਈ ਸਤਵੰਤ ਟੂਰਾ, ਸਤਨਾਮ ਰੰਧਾਵਾ, ਜਸਬੀਰ ਭੰਗੂ, ਜਸਬੀਰ ਸੈਣੀ, ਦਲਜੀਤ ਸਿੰਘ, ਅਜੇ ਕੁਮਾਰ, ਹਰਿੰਦਰ ਕੌਰ ਸੇਠੀ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਕੁਲਦੀਪ ਕੌੜਾ, ਡਾ ਜਤਿੰਦਰ, ਗੁਰਮੁਖ ਸਿੰਘ, ਦਿਨੇਸ਼ ਭਗਤ , ਜਸਵਿੰਦਰ ਸਿੰਘ, ਪਰਮਿੰਦਰ ਪਾਲ ਸਿੰਘ, ਹਰਸਿਮਰਨ ਸਿੰਘ, ਕੁਲਦੀਪ ਸਿੰਘ, ਗੁਰਮੁਖ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਢੇ ਚਾਰ ਸਾਲਾਂ ਵਿੱਚ ਮੁਲਾਜਮਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ, ਸਗੋ 18% ਮਹਿੰਗਾਈ ਭੱਤਾ ਦੇਣ ਦੇ ਮਾਨਯੋਗ ਹਾਈ ਕੋਰਟ ਦੇ ਆਦੇਸ਼ ਨੂੰ ਵੀ ਲਾਗੂ ਕਰਨ ਤੋਂ ਮੁਨਕਰ ਹੋਇਆ ਜਾ ਰਿਹਾ ਹੈ।

ਓਹਨਾਂ ਕਿਹਾ ਕੇ ਅਗਰ ਸਰਕਾਰ ਵਲੋਂ ਅੱਜ ਮੁਲਾਜ਼ਮ ਮਸਲਿਆਂ ਨੂੰ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਬਿਨਾਂ ਸ਼ਰਤ ਬਹਾਲ ਕੀਤਾ ਜਾਵੇ, 18% ਮਹਿੰਗਾਈ ਭੱਤਾ ਤਰੁੰਤ ਜਾਰੀ ਕੀਤਾ ਜਾਵੇ, ਅਤੇ ਸਾਰੇ ਰਹਿੰਦੇ ਬਕਾਏ ਯਕਮੁਸ਼ਤ ਜਾਰੀ ਕੀਤੇ ਜਾਣ, 17-7-20 ਦਾ ਕੇਂਦਰੀ ਸਕੇਲ ਪੱਤਰ ਰੱਦ ਕੀਤਾ ਜਾਵੇ, 15-1-15 ਦਾ ਪੱਤਰ ਰੱਦ ਕੀਤਾ ਜਾਵੇ ਅਤੇ ਪ੍ਰੋਬੇਸ਼ਨ ਸਮੇਂ ਵਿੱਚ ਪੂਰੀ ਤਨਖਾਹ ਦਿੱਤੀ ਜਾਵੇ, ਕੰਪਿਊਟਰ ਅਧਿਆਪਕ, ਐਨ ਐਸ ਕਉ ਐੱਫ, ਮੈਰੀਟੋਰੀਅਸ ਅਤੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ, ਪੇਂਡੂੰ ਭੱਤੇ ਸਮੇਤ ਸਾਰੇ ਤਰ੍ਹਾਂ ਦੇ ਭੱਤੇ ਬਹਾਲ ਕੀਤੇ ਜਾਣ, ਕੱਚੇ ਕਾਮੇ ਪੱਕੇ ਕੀਤੇ ਜਾਣ, ਮਾਣ ਭੱਤੇ ਤੇ ਕੰਮ ਕਰਦੇ ਆਸ਼ਾ ਵਰਕਰ, ਮਿਡ ਡੇ ਮੀਲ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ, ਸਫ਼ਾਈ ਮਜ਼ਦੂਰਾਂ, ਚੌਕੀਦਾਰਾ, ਸੇਵਾਦਾਰਾਂ ਨੂੰ ਪੱਕਾ ਕੀਤਾ ਜਾਵੇ, ਪੈਨਸ਼ਨਰਾਂ ਦੀ ਦੁਹਰਾਈ 2.59 ਗੁਣਾਕ ਨਾਲ਼ ਕੀਤੀ ਜਾਵੇ, ਏ ਸੀ ਪੀ ਬਹਾਲ ਕੀਤੀ ਜਾਵੇ, ਕੈਸ਼ਲੈਸ ਹੈਲਥ ਸਕੀਮ ਲਾਗੂ ਕੀਤੀ ਜਾਵੇ, ਡੈੱਥ ਕਮ ਸੇਵਾ ਮੁਕਤੀ ਗ੍ਰਚਟੀ 25 ਲੱਖ ਕੀਤੀ ਜਾਵੇ, ਮੈਡੀਕਲ ਭੱਤਾ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, 200 ਰੁਪਏ ਜਜੀਆ ਕਰ ਖ਼ਤਮ ਕੀਤਾ ਜਾਵੇ ਅਤੇ ਮੁਲਾਜ਼ਮਾਂ ਦੇ ਹੱਕ ਵਿੱਚ ਆਏ ਸਾਰੇ ਅਦਾਲਤੀ ਹੁਕਮਾਂ ਨੂੰ ਜਨਰਲਾਯੇਜ਼ ਕੀਤੇ ਜਾਣ, ਆਦਿ।

ਇਸ ਮੌਕੇ ਵਿਨੋਦ ਕੁਮਾਰ, ਜਗਤਾਰ ਸਿੰਘ, ਪੰਕਜ ਰਾਵਤ, ਅੰਮ੍ਰਿਤਪਾਲ ਸਿੰਘ, ਨਵਦੀਪ ਸਿੰਘ, ਕੁਲਵਿੰਦਰ ਰਾਏ, ਅਕਬਰ ਖਾਂ, ਮਨਜੀਤ ਗਾਟ ਬਲਵਿੰਦਰ ਨਿਧੜਕ, ਲਖਵੀਰ ਚੰਦ, ਅਸ਼ੋਕ ਮੂਲ ਨਿਵਾਸੀ,ਦੀਪਕ ਸਹਿਗਲ, ਵਰਿੰਦਰ ਸ਼ਰਮਾ, ਗੁਰਸੇਵਕ ਪਵਨ ਕੁਮਾਰ, ਗੁਰਦਿਆਲ ਚੰਦ, ਗੌਰਵ ਰਾਠੌਰ, ਰਾਮਪਾਲ , ਰਵਿੰਦਰ ਸਿੰਘ, ਤੀਰਥ ਸਿੰਘ , ਅਸ਼ੋਕ ਕੁਮਾਰ, ਨਰੇਸ਼ ਕੁਮਾਰ, ਰਣਜੀਤ ਸਿੰਘ, ਸਤਨਾਮ ਸਿੰਘ ਗਿੱਲ, ਮਨਜੀਤ ਲਾਲ, ਜਸਵਿੰਦਰ ਖਾਟੀ, ਜਸਵਿੰਦਰ ਸਿੰਘ, ਅਜੈ, ਤਰਵਿੰਦਰ ਕੁਮਾਰ, ਮਨੋਹਰ ਸਿੰਘ, ਵਰੁਣ ਵੋਹਰਾ, ਫਾਜ਼ਿਲ ਉਰ ਰਹਿਮਾਨ, ਅਭਿਰਾਮ ਸਿਆਲ, ਡਾਕਟਰ ਸੰਦੀਪ ਸਿੰਘ, ਪਰਮਜੀਤ ਕੌਰ, ਤ੍ਰਿਪਤਾ ਦੇਵੀ, ਪਰਵੀਨ ਬਾਲਾ, ਨੀਲਮ ਰਾਣੀ, ਵਨੀਤਾ ਜੋਸ਼ੀ, ਮੀਨਾ ਪ੍ਰਭਾਕਰ, ਰੇਨੂ ਆਨੰਦ, ਅਨੀਤਾ ਪਾਲ, ਮੋਨੀਕਾ ਸ਼ਰਮਾ, ਸੀਮਾ ਖੁਰਾਨਾ, ਪੂਨਮ ਬਾਲਾ, ਅਨੂਕੰਪਾ, ਹਰਦੀਪ ਕੌਰ, ਰੀਨਾ, ਸੰਗੀਤਾ ਬੰਗੜ, ਸਰੂਤੀ ਦੁੱਗਲ, ਰਵਨੀਤ ਕੌਰ, ਮਨਜੀਤ ਕੌਰ, ਗੁਰਪ੍ਰੀਤ ਕੌਰ, ਦਲਜੀਤ ਕੌਰ, ਕੁਲਜੀਤ ਕੌਰ, ਸੁਨੀਤਾ, ਕੁਲਵਿੰਦਰ ਕੌਰ, ਆਦਿ ਵੱਡੀ ਗਿਣਤੀ ਵਿੱਚ ਮੁਲਾਜ਼ਮ ਆਗੂ ਹਾਜ਼ਰ ਸਨ।

Share this content:

Post Comment