Loading Now

ਪੰਜਾਬ ਭਵਨ ਸਰੀ (ਕੈਨੇਡਾ) ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡਾ. ਦਰਸ਼ਨ ਸਿੰਘ ‘ਆਸ਼ਟ’ ਦਾ ਸਨਮਾਨ ਸਕੂਲਾਂ,ਕਾਲਜਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਮਿਆਰੀ ਲੇਖਣੀ ਦੇ ਗੁਣ ਕੀਤੇ ਸਾਂਝੇ

ਪੰਜਾਬ ਭਵਨ ਸਰੀ (ਕੈਨੇਡਾ) ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡਾ. ਦਰਸ਼ਨ ਸਿੰਘ ‘ਆਸ਼ਟ’ ਦਾ ਸਨਮਾਨ ਸਕੂਲਾਂ,ਕਾਲਜਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਮਿਆਰੀ ਲੇਖਣੀ ਦੇ ਗੁਣ ਕੀਤੇ ਸਾਂਝੇ

14-3 ਪੰਜਾਬ ਭਵਨ ਸਰੀ (ਕੈਨੇਡਾ) ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡਾ. ਦਰਸ਼ਨ ਸਿੰਘ ‘ਆਸ਼ਟ’ ਦਾ ਸਨਮਾਨ ਸਕੂਲਾਂ,ਕਾਲਜਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਮਿਆਰੀ ਲੇਖਣੀ ਦੇ ਗੁਣ ਕੀਤੇ ਸਾਂਝੇ
ਫੋਟੋ ਕੈਪਸ਼ਨ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਅਤੇ ਸ੍ਰੀ ਪੰਜਾਬ ਭਵਨ ਸਰੀ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ, ਡਾ. ਦਰਸ਼ਨ ਸਿੰਘ ‘ਆਸ਼ਟ` ਦਾ ਸਨਮਾਨ ਕਰਦੇ ਹੋਏ। ਨਾਲ ਖੜ੍ਹੇ ਹਨ ਡਾ. ਰਾਜਵੰਤ ਕੌਰ ਪੰਜਾਬੀ, ਉਂਕਾਰ ਸਿੰਘ ਤੇਜੇ, ਗੁੁਰਵਿੰਦਰ ਸਿੰਘ ਕਾਂਗੜ,ਬਲਜੀਤ ਸ਼ਰਮਾ,ਸੁੁਖਪਾਲ ਸਿੰਘ ਸਿੱਧੂ,ਸ਼ਸ਼ੀ ਬਾਲਾ ਆਦਿ।

ਪਟਿਆਲਾ, 4 ਅਕਤੂਬਰ, ਬੀਤੇ ਦਿਨੀਂ ਪੰਜਾਬ ਭਵਨ ਸਰੀ (ਕੈਨੇਡਾ) ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਾਂਝੇ ਤੌਰ ਤੇ ਸਾਹਿਤ ਅਕਾਦਮੀ ਐਵਾਰਡੀ ਅਤੇ ਸ਼੍ਰੋੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਦਾ ਪੰਜਾਬੀ ਯੂਨੀਵਰਸਿਟੀ ਵਿਖੇ ਸਨਮਾਨ ਕੀਤਾ ਗਿਆ। ਉਪ-ਕੁੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਨਵੀਂ ਪੀੜ੍ਹੀ ਵਿਚ ਸਾਹਿਤਕ ਚੇਟਕ ਲੱਗਣ ਨਾਲ ਮਾਤ ਭਾਸ਼ਾ ਦਾ ਵਿਕਾਸ ਹੁੰਦਾ ਹੈ। ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਡਾ. ਦਰਸ਼ਨ ਸਿੰਘ ‘ਆਸ਼ਟ’ ਸਮੇਂ ਸਮੇਂ ਤੇ ਪੰਜਾਬ ਭਵਨ ਦੇ ਆਫ਼ਲਾਈਨ ਅਤੇ ਆਨਲਾਈਨ ਸਮਾਗਮਾਂ ਵਿਚ ਸ਼ਾਮਿਲ ਹੋ ਕੇ ਵਿਦਿਆਰਥੀਆਂ ਨਾਲ ਮਿਆਰੀ ਸਾਹਿਤ ਲਿਖਣ ਦੇ ਗੁਣ ਅਤੇ ਹੁਨਰ ਸਾਂਝੇ ਕੀਤੇ ਰਹਿੰਦੇ ਹਨ।ਯਕੀਨਨ ਇਸ ਯਤਨ ਨਾਲ ਇਹਨਾਂ ਹੋਣਹਾਰ ਵਿਦਿਆਰਥੀਆਂ ਵਿਚੋਂ ਕੱਲ੍ਹ ਦੇ ਵੱਡੇ ਅਤੇ ਸਥਾਪਿਤ ਸਾਹਿਤਕਾਰ ਬਣ ਕੇ ਸਾਹਮਣੇ ਆਉਣਗੇ। ਵਿਦਿਆਰਥੀ ਲੇਖਕਾਂ ਨੂੰ ਸੰਬੋਧਨ ਕਰਦਿਆਂ ਡਾ. ਦਰਸ਼ਨ ਸਿੰਘ ਆਸ਼ਟ` ਨੇ ਕਿਹਾ ਕਿ ਪੰਜਾਬੀ ਬਾਲ ਸਾਹਿਤ ਮੁੱਢ ਤੋਂ ਹੀ ਸਾਡੇ ਸਥਾਪਿਤ ਅਤੇ ਪ੍ਰਸਿੱਧ ਲਿਖਾਰੀਆਂ ਦੀ ਨਜ਼ਰਅੰਦਾਜ਼ੀ ਤੇ ਅਣਗਹਿਲੀ ਦਾ ਸ਼ਿਕਾਰ ਰਿਹਾ ਹੈ ਜਦੋਂ ਕਿ ਪੱਛਮੀ ਮੁਲਕਾਂ ਅਤੇ ਕੁਝ ਇਕ ਹੋਰਨਾਂ ਭਾਰਤੀ ਪ੍ਰਾਂਤਾਂ ਵਿਚ ਬਾਲ ਸਾਹਿਤ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ।

ਜਿਸ ਕਰਕੇ ਦੁਨੀਆ ਭਰ ਵਿਚ ਮੈਕਸਿਮ ਗੋਰਕੀ,ਜੇ.ਕੇ.ਰੋਲਿੰਗ,ਲਿਉ ਟਾਲਸਟਾਏ,ਰਾਬਿੰਦਰ ਨਾਥ ਟੈਗੋਰ ਅਤੇ ਮੁਨਸ਼ੀ ਪ੍ਰੇਮ ਚੰਦ ਆਦਿ ਵੱਲੋਂ ਲਿਖੇ ਗਏ ਬਾਲ ਸਾਹਿਤ ਨਾਲ ਅਗਵਾਈ ਮਿਲੀ ਹੈ ਪਰੰਤੂ ਪੰਜਾਬੀ ਵਿਚ ਇਹ ਸਥਿਤੀ ਆਟੇ ਵਿਚ ਲੂਣ ਦੇ ਸਮਾਨ ਹੈ। ਪੰਜਾਬੀ ਦੇ ਸਥਾਪਿਤ ਸਾਹਿਤਕਾਰਾਂ ਨੂੰ ਆਪਣੀ ਮਾਤ ਭਾਸ਼ਾ ਵਿਚ ਅਜਿਹੇ ਬਾਲ ਸਾਹਿਤ ਦੀ ਸਿਰਜਣਾ ਕਰਨੀ ਚਾਹੀਦੀ ਹੈ ਜਿਸ ਨਾਲ ਬੱਚਿਆਂ ਵਿਚੋਂ ਸਾਹਿਤ-ਸਿਰਜਣਾ ਦਾ ਬੂਟਾ ਉਗਮ ਸਕੇ ਅਤੇ ਉਹ ਆਪਣੀਆਂ ਕਲਮਾਂ ਜ਼ਰੀਏ ਪੰਜਾਬੀ ਭਾਸ਼ਾ ਦੇ ਖੇਤਰ ਵਿਚ ਨਿੱਗਰ ਯੋਗਦਾਨ ਪਾ ਸਕਣ। ਡਾ. ‘ਆਸ਼ਟ` ਨੇ ਕਿਹਾ ਕਿ ਬੱਚਿਆਂ ਲਈ ਸਸਤੀਆਂ ਦਰਾਂ ਤੇ ਰੰਗਦਾਰ ਪੁਸਤਕਾਂ ਅਤੇ ਰਿਸਾਲੇ ਛਾਪ ਕੇ ਉਨ੍ਹਾਂ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਹੈ। ਸਕੂਲਾਂ ਵਿਚ ਵਿਦਿਆਰਥੀਆਂ ਦੇ ਜ਼ਿਲ੍ਹਾ ਅਤੇ ਰਾਜ ਪੱਧਰੀ ਸਾਹਿਤਕ ਮੁਕਾਬਲੇ ਹੋਣੇ ਚਾਹੀਦੇ ਹਨ। ਇਸ ਨਾਲ ਪੰਜਾਬੀ ਵਿਚ ਬਾਲ ਪੁਸਤਕ ਸਭਿਆਚਾਰ ਵਿਕਸਿਤ ਹੋਵੇਗਾ ਅਤੇ ਬੱਚਿਆਂ ਵਿਚ ਨਿੱਗਰ ਜੀਵਨ-ਮੁੱਲ ਪੈਦਾ ਹੋਣਗੇ। ਇਸ ਮੌਕੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ, ਨਵੀਆਂ ਕਲਮਾਂ ਨਵੀਂ ਉਡਾਣ ਦੇ ਪ੍ਰਾਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ, ਡਾ. ਗੁਰਸੇਵਕ ਲੰਬੀ, ਡਾ. ਰਾਜਬੰਸ ਸਿੰਘ ਗਿੱਲ,ਡਾ. ਪਰਮਜੀਤ ਕੌਰ,ਡਾ. ਗੁਰਪ੍ਰੀਤ ਕੌਰ, ਡਾ. ਰਾਜਮਹਿੰਦਰ ਕੌਰ, ਪੰਜਾਬੀ ਅਧਿਆਪਕਾ ਬਲਜੀਤ ਸ਼ਰਮਾ,ਸ਼ਸ਼ੀ ਬਾਲਾ,ਅਵਤਾਰ ਸਿੰਘ ਚੋਟੀਆਂ, ਗੁਰਵਿੰਦਰ ਸਿੰਘ ਕਾਂਗੜ,ਸੁਖਪਾਲ ਸਿੰਘ ਸਿੱਧੂ, ਡਾ. ਰਾਜਮਹਿੰਦਰ ਕੌਰ, ਡਾ. ਰਾਜਵਿੰਦਰ ਸਿੰਘ,ਡਾ. ਜਯੋਤੀ ਪੁਰੀ,ਨਾਟਕਕਾਰ ਸਤਿੰਦਰ ਸਿੰਘ ਨੰਦਾ, ਡਾ. ਹਰਨੇਕ ਸਿੰਘ ਢੋਟ,ਡਾ. ਲਕਸ਼ਮੀ ਨਾਰਾਇਣ ਭੀਖੀ ਆਦਿ ਸ਼ਾਮਿਲ ਸਨ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਕਲਮਾਂ ਦੇ ਸਾਹਿਤਕ ਜੌਹਰ ਵੀ ਵਿਖਾਏ।

Share this content:

Previous post

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਵੀਜ਼ਾ ਪ੍ਰਕਿਰਿਆ ਪੂਰੀ ਕਰਨ ਲਈ ਕੇਂਦਰ ਬਣਾਏ

Next post

ਵਫ਼ਾਦਾਰੀ: ਕਮਾਲ ਦਾ ਕੁੱਤਾ ਜਾਪਾਨ ਦਾ ਵਫ਼ਾਦਾਰ ਕੁੱਤਾ ‘ਹਾਚੀਕੋ’ ਜੋ ਮਾਲਕ ਦੀ ਮੌਤ ਬਾਅਦ ਦਸ ਸਾਲ ਤੱਕ ਹਰ ਸ਼ਾਮ ਸਟੇਸ਼ਨ ’ਤੇ ਲੈਣ ਜਾਂਦਾ ਰਿਹਾ

Post Comment