ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 14 IPS ਤੇ PPS ਅਧਿਕਾਰੀਆਂ ਦੇ ਹੋਏ ਤਬਾਦਲੇ
ਚੰਡੀਗੜ੍ਹ, 2 ਜੂਨ – ਪੰਜਾਬ ਸਰਕਾਰ ਨੇ ਸੋਮਵਾਰ ਨੂੰ 14 ਅਧਿਕਾਰੀਆਂ ਦੇ ਤਬਾਦਲੇ ਕੀਤੇ, ਜਿਨ੍ਹਾਂ ਵਿਚ 11 IPS ਤੇ 3 PPS ਅਧਿਕਾਰੀ ਸ਼ਾਮਲ ਹਨ। ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸੁਹੇਲ ਕਾਸਿਮ ਮੀਰ ਨੂੰ ਹਟਾ ਦਿੱਤਾ ਗਿਆ ਹੈ। ਫਰੀਦਕੋਟ ਦੇ ਐਸਐਸਪੀ ਪ੍ਰਗਿਆ ਜੈਨ ਨੂੰ AIG ਲਾਅ ਐਂਡ ਆਰਡਰ ਪੰਜਾਬ ਲਾਇਆ ਗਿਆ ਹੈ, ਜਦਕਿ ਸੁਹੇਲ ਕਾਸਿਮ ਮੀਰ ਨੂੰ AIG ਪਰਸੋਨਲ-1 ਪੰਜਾਬ ਨਿਯੁਕਤ ਕੀਤਾ ਗਿਆ ਹੈ। ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਨੂੰ ਬਦਲ ਕੇ ਡੀਆਈਜੀ ਸਤਿੰਦਰ ਸਿੰਘ ਨੂੰ ਜਲੰਧਰ ਦਾ ਨਵਾਂ ਸੀਪੀ ਨਿਯੁਕਤ ਕੀਤਾ ਗਿਆ ਹੈ। IPS ਸੰਦੀਪ ਗੋਇਲ ਨੂੰ DIG ਲੁਧਿਆਣਾ ਰੇਂਜ ਲਾਇਆ ਗਿਆ ਹੈ। ਹੋਰ ਟਰਾਂਸਫਰ ਕੀਤੇ ਅਧਿਕਾਰੀਆ ਦੀ ਲਿਸਟ ਹੇਠਾਂ ਦਿੱਤੀ ਗਈ ਹੈ।
Share this content:



Post Comment