Loading Now

ਪੰਜਾਬ ਪੁਲਿਸ ‘ਚ ਕਾਂਸਟੇਬਲ ਦੀਆਂ 3298 ਪੋਸਟਾਂ ਲਈ ਭਰਤੀ ਅੱਜ ਤੋਂ ਸ਼ੁਰੂ

ਪੰਜਾਬ ਪੁਲਿਸ ‘ਚ ਕਾਂਸਟੇਬਲ ਦੀਆਂ 3298 ਪੋਸਟਾਂ ਲਈ ਭਰਤੀ ਅੱਜ ਤੋਂ ਸ਼ੁਰੂ

ਨਵੀਂ ਦਿੱਲੀ, 11 ਮਾਰਚ – ਪੁਲਿਸ ਵਿਭਾਗ ‘ਚ ਸਰਕਾਰੀ ਨੌਕਰੀ ਪਾਉਣ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਪੰਜਾਬ ਪੁਲਿਸ ਵਿਭਾਗ ਵੱਲੋਂ ਜ਼ਿਲ੍ਹਾ ਪੁਲਿਸ ਅਤੇ ਹਥਿਆਰਬੰਦ ਪੁਲਿਸ ਕੈਡਰ ‘ਚ ਕਾਂਸਟੇਬਲ ਦੇ ਖਾਲੀ ਅਹੁਦਿਆਂ ‘ਤੇ ਭਰਤੀ ਕੱਢੀ ਗਈ ਹੈ। ਜੋ ਵੀ ਉਮੀਦਵਾਰ ਕਾਂਸਟੇਬਲ ਅਹੁਦਿਆਂ ਲਈ ਯੋਗਤਾ ਪੂਰੀ ਕਰਦੇ ਹਨ, ਉਹ ਅੱਜ ਯਾਨੀ 10 ਮਾਰਚ ਤੋਂ ਲੈ ਕੇ ਨਿਰਧਾਰਤ ਅੰਤਿਮ ਮਿਤੀ 30 ਮਾਰਚ 2026 ਤਕ ਫਾਰਮ ਭਰ ਸਕਦੇ ਹਨ। ਧਿਆਨ ਰੱਖੋ ਕਿ ਬਿਨੈ-ਪੱਤਰ ਕੇਵਲ ਆਨਲਾਈਨ ਹੀ ਕੀਤਾ ਜਾ ਸਕਦਾ ਹੈ, ਕਿਸੇ ਹੋਰ ਤਰੀਕੇ ਨਾਲ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ।

ਯੋਗਤਾ ਅਤੇ ਮਾਪਦੰਡ

ਇਸ ਭਰਤੀ ‘ਚ ਹਿੱਸਾ ਲੈਣ ਲਈ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਜਮਾਤ ਪਾਸ ਹੋਣੀ ਚਾਹੀਦੀ ਹੈ। 10ਵੀਂ ਜਮਾਤ ਪੰਜਾਬੀ (ਲਾਜ਼ਮੀ ਜਾਂ ਚੋਣਵੀਂ) ਵਿਸ਼ੇ ਨਾਲ ਪਾਸ ਹੋਣੀ ਲਾਜ਼ਮੀ ਹੈ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪੰਜਾਬੀ ਭਾਸ਼ਾ ਨਾਲ ਪਾਸ ਕੀਤੀ ਹੋਵੇ। ਵਿਦਿਅਕ ਯੋਗਤਾ ਦੇ ਨਾਲ ਹੀ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 28 ਸਾਲ ਹੋਣੀ ਚਾਹੀਦੀ ਹੈ। ਰਾਖਵੇਂ ਵਰਗ ਨਾਲ ਸਬੰਧਤ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ।

ਐਪਲੀਕੇਸ਼ਨ ਫੀਸ

ਇਸ ਭਰਤੀ ‘ਚ ਅਪਲਾਈ ਕਰਨ ਦੇ ਨਾਲ ਸ਼੍ਰੇਣੀ (ਕੈਟੇਗਰੀ) ਅਨੁਸਾਰ ਨਿਰਧਾਰਤ ਫੀਸ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ। ਫੀਸ ਜਨਰਲ ਵਰਗ ਲਈ 1200 ਰੁਪਏ, ਜਦੋਂ ਕਿ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ (ਸਾਰੇ ਰਾਜ), ਈ.ਡਬਲਯੂ.ਐਸ. (EWS) ਅਤੇ ਪੱਛੜੀ ਸ਼੍ਰੇਣੀ ਲਈ 700 ਰੁਪਏ ਨਿਰਧਾਰਤ ਹੈ। ਪੰਜਾਬ ਰਾਜ ਦੇ ਸਾਬਕਾ ਸੈਨਿਕਾਂ/ਸਾਬਕਾ ਸੈਨਿਕਾਂ ਦੇ ਵਾਰਸਾਂ ਨੂੰ 500 ਰੁਪਏ ਦੇਣੇ ਹੋਣਗੇ।

ਐਪਲੀਕੇਸ਼ਨ ਪ੍ਰੋਸੈਸ (ਅਪਲਾਈ ਕਰਨ ਦੀ ਪ੍ਰਕਿਰਿਆ)

ਫਾਰਮ ਭਰਨ ਲਈ ਸਭ ਤੋਂ ਪਹਿਲਾਂ ਵੈੱਬਸਾਈਟ punjabpolice.gov.in ‘ਤੇ ਜਾਣਾ ਹੋਵੇਗਾ। ਹੋਮ ਪੇਜ ‘ਤੇ ਭਰਤੀ ਨਾਲ ਸਬੰਧਤ ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ। ਮੰਗੀ ਗਈ ਜਾਣਕਾਰੀ ਭਰ ਕੇ ਰਜਿਸਟ੍ਰੇਸ਼ਨ ਕਰਨੀ ਹੋਵੇਗੀ। ਇਸ ਤੋਂ ਬਾਅਦ ਹੋਰ ਵੇਰਵੇ ਭਰ ਕੇ ਫਾਰਮ ਨੂੰ ਪੂਰਾ ਕਰਨਾ ਹੋਵੇਗਾ। ਅੰਤ ਵਿੱਚ ਸ਼੍ਰੇਣੀ ਅਨੁਸਾਰ ਨਿਰਧਾਰਤ ਫੀਸ ਜਮ੍ਹਾਂ ਕਰਨੀ ਹੋਵੇਗੀ। ਫਾਰਮ ਨੂੰ ਸਬਮਿਟ ਕਰਨ ਤੋਂ ਬਾਅਦ ਉਸ ਦਾ ਪ੍ਰਿੰਟਆਊਟ ਕੱਢ ਕੇ ਸੁਰੱਖਿਅਤ ਰੱਖ ਲਓ।

ਚੋਣ ਪ੍ਰਕਿਰਿਆ

ਚੋਣ ਲਈ ਬਿਨੈਕਾਰਾਂ ਨੂੰ ਸਭ ਤੋਂ ਪਹਿਲਾਂ ਕਾਮਨ ਕੰਪਿਊਟਰ ਬੇਸਡ ਟੈਸਟ (CBT) ‘ਚ ਸ਼ਾਮਲ ਹੋਣਾ ਹੋਵੇਗਾ। ਇਸ ਤੋਂ ਬਾਅਦ ਸਫਲ ਉਮੀਦਵਾਰਾਂ ਨੂੰ ਫਿਜ਼ੀਕਲ ਸਕ੍ਰੀਨਿੰਗ ਟੈਸਟ (PST), ਦਸਤਾਵੇਜ਼ਾਂ ਦੀ ਪੜਤਾਲ ਅਤੇ ਮੈਡੀਕਲ ਟੈਸਟ ਲਈ ਬੁਲਾਇਆ ਜਾਵੇਗਾ। ਸਾਰੇ ਪੜਾਵਾਂ ਵਿੱਚ ਸਫਲ ਉਮੀਦਵਾਰਾਂ ਨੂੰ ਅੰਤਿਮ ਸੂਚੀ ਵਿੱਚ ਜਗ੍ਹਾ ਦਿੱਤੀ ਜਾਵੇਗੀ।

Share this content:

Post Comment