ਪੰਜਾਬ ਨੈਸ਼ਨਲ ਬੈਂਕ ਨੇ 750 ਅਸਾਮੀਆਂ ਲਈ ਮੰਗੀਆਂ ਅਰਜ਼ੀਆਂ
ਨਵੀਂ ਦਿੱਲੀ, 26 ਨਵੰਬਰ – ਦੇਸ਼ ਦੇ ਪਹਿਲੇ ਸਵਦੇਸ਼ੀ ਬੈਂਕ, ਪੰਜਾਬ ਨੈਸ਼ਨਲ ਬੈਂਕ ਨੇ ਸਥਾਨਕ ਬੈਂਕ ਅਫਸਰ ਭਰਤੀ ਲਈ ਅਰਜ਼ੀ ਦੀ ਆਖਰੀ ਮਿਤੀ 3 ਦਸੰਬਰ ਤੱਕ ਵਧਾ ਦਿੱਤੀ ਹੈ। ਬੈਂਕ ਵਿੱਚ 750 ਸਥਾਨਕ ਬੈਂਕ ਅਫਸਰ ਦੀਆਂ ਅਸਾਮੀਆਂ ਹਨ। ਨੌਕਰੀ ਵਿੱਚ ਦਿਲਚਸਪੀ ਰੱਖਣ ਵਾਲੇ ਨੌਜਵਾਨ ਪੰਜਾਬ ਨੈਸ਼ਨਲ ਬੈਂਕ ਦੀ ਵੈੱਬਸਾਈਟ, pnb.bank.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਰਜ਼ੀ ਫਾਰਮ ਭਰਨ ਦੀ ਪਿਛਲੀ ਆਖਰੀ ਮਿਤੀ 23 ਨਵੰਬਰ ਸੀ। ਇਸ ਭਰਤੀ ਪ੍ਰਕਿਰਿਆ ਰਾਹੀਂ ਕੁੱਲ 750 ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ, ਜਿਸ ਵਿੱਚ ਜਨਰਲ ਸ਼੍ਰੇਣੀ ਲਈ 336, ਐਸਟੀ ਸ਼੍ਰੇਣੀ ਲਈ 104, ਐਸਟੀ ਸ਼੍ਰੇਣੀ ਲਈ 49, ਓਬੀਸੀ ਸ਼੍ਰੇਣੀ ਲਈ 194 ਅਤੇ ਈਡਬਲਯੂਐਸ ਸ਼੍ਰੇਣੀ ਲਈ 67 ਅਸਾਮੀਆਂ ਸ਼ਾਮਲ ਹਨ।
ਵਿਦਿਅਕ ਯੋਗਤਾ
ਅਪਲਾਈ ਕਰਨ ਲਈ, ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣਾ ਚਾਹੀਦਾ ਹੈ।
ਉਮਰ ਹੱਦ
ਉਮੀਦਵਾਰਾਂ ਲਈ ਘੱਟੋ-ਘੱਟ ਉਮਰ ਸੀਮਾ 20 ਸਾਲ ਅਤੇ ਵੱਧ ਤੋਂ ਵੱਧ ਉਮਰ ਸੀਮਾ 30 ਸਾਲ ਹੈ। ਰਾਖਵੇਂ ਵਰਗ ਦੇ ਉਮੀਦਵਾਰਾਂ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਉਪਲਬਧ ਹੈ।
ਅਰਜ਼ੀ ਫੀਸ
ਐਸਟੀ, ਐਸਸੀ ਅਤੇ ਅਪੰਗ- 59 ਰੁਪਏ
ਹੋਰਨਾਂ ਵਰਗ ਦੇ ਉਮੀਦਵਾਰਾਂ ਲਈ – 1000 ਰੁਪਏ
Share this content:



Post Comment