Loading Now

ਪੰਜਾਬ ਦੇ ਨਾਜ਼ੁਕ ਦਰਿਆਈ ਥਾਵਾਂ ਦੀ ਸੁਰਜੀਤੀ ਦੀ ਸਮੇਂ ਸੀਮਾ ਵਧਾ ਕੇ 30 ਸਤੰਬਰ ਕੀਤੀ

ਪੰਜਾਬ ਦੇ ਨਾਜ਼ੁਕ ਦਰਿਆਈ ਥਾਵਾਂ ਦੀ ਸੁਰਜੀਤੀ ਦੀ ਸਮੇਂ ਸੀਮਾ ਵਧਾ ਕੇ 30 ਸਤੰਬਰ ਕੀਤੀ

 

ਪੰਜਾਬ ਜਲ ਸਰੋਤ ਵਿਭਾਗ ਨੇ ਨਾਜ਼ੁਕ ਦਰਿਆਈ ਥਾਵਾਂ ਤੋਂ ਗਾਰ ਕੱਢਣ ਅਤੇ ਇਨ੍ਹਾਂ ਥਾਵਾਂ ਦੀ ਸੁਰਜੀਤੀ ਲਈ ਸਮਾਂ-ਸੀਮਾ ਵਧਾ ਕੇ 30 ਸਤੰਬਰ ਤੱਕ ਕਰ ਦਿੱਤੀ ਹੈ। ਮੁੱਖ ਇੰਜਨੀਅਰ (ਡਰੇਨੇਜ) ਵੱਲੋਂ ਜਾਰੀ ਹੁਕਮ, ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਹ ਕੰਮ ਪੂਰੇ ਕਰਨ ਲਈ ਹੋਰ ਸਮਾਂ ਦਿੱਤਾ ਗਿਆ ਹੈ ਜੋ ਅਸਲ ਵਿੱਚ ਮੌਨਸੂਨ ਦੀ ਆਮਦ ਤੋਂ ਪਹਿਲਾਂ ਪੂਰੇ ਕੀਤੇ ਜਾਣੇ ਸਨ ਪਰ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ ਜੀ ਟੀ) ਵੱਲੋਂ ਗਾਰ ਕੱਢਣ ’ਤੇ ਰੋਕ ਲਾਉਣ ਕਾਰਨ ਅੱਗੇ ਨਹੀਂ ਵਧ ਸਕੇ ਸਨ।

ਇਹ ਨਵੀਂ ਮਿਆਦ 14 ਜ਼ਿਲ੍ਹਿਆਂ ਦੀਆਂ ਉਨ੍ਹਾਂ 99 ਥਾਵਾਂ ’ਤੇ ਲਾਗੂ ਹੋਵੇਗੀ ਜਿੱਥੇ 30 ਜੂਨ ਦੀ ਸਮਾਂ-ਸੀਮਾ ਦੇ ਬਾਵਜੂਦ ਕੰਮ ਅਧੂਰਾ ਰਿਹਾ ਸੀ। ਵਿਭਾਗ ਨੇ ਹੁਣ ਮੌਨਸੂਨ ਦੌਰਾਨ 30 ਸਤੰਬਰ ਤੱਕ ਜਾਂ ਕੰਮ ਪੂਰਾ ਹੋਣ ਤੱਕ, ਜੋ ਵੀ ਪਹਿਲਾਂ ਹੋਵੇ, ਕਾਰਜ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਰੂਪਨਗਰ ਜ਼ਿਲ੍ਹੇ ਵਿੱਚ ਸਤਲੁਜ ਅਤੇ ਸਰਸਾ ਨਦੀਆਂ ’ਤੇ ਛੇ ਥਾਵਾਂ ’ਤੇ ਗਾਰ ਕੱਢਣ ਦੀ ਇਜਾਜ਼ਤ ਦਿੱਤੀ ਗਈ ਹੈ।

Share this content:

Post Comment