ਪੰਜਾਬ ਦੇ ਗਵਰਨਰ ਨੇ ਪੰਜਾਬ ਰਾਜ ਭਵਨ ਦਾ ਨਾਮ ਬਦਲਕੇ ‘nk,
ਚੰਡੀਗੜ੍ਹ, 5 ਦਸੰਬਰ – ਪੰਜਾਬ ਦੇ ਰਾਜਪਾਲ ਨੇ ਰਾਜ ਭਵਨ ਦਾ ਨਾਮ ਬਦਲਣ ਦਾ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਇਸਨੂੰ ‘ਲੋਕ ਭਵਨ, ਪੰਜਾਬ’ ਨਾਮ ਦਿੱਤਾ ਹੈ। ਇਹ ਫੈਸਲਾ ਕੇਂਦਰ ਦੇ ਗ੍ਰਹਿ ਮੰਤ੍ਰਾਲੇ ਵੱਲੋਂ ਭੇਜੇ ਗਏ 25 ਨਵੰਬਰ 2025 ਦੇ ਪੱਤਰ ਦੇ ਆਧਾਰ ’ਤੇ ਲਿਆ ਗਿਆ ਹੈ। ਰਾਜਪਾਲ ਹਾਉਸ ਵੱਲੋਂ ਜਾਰੀ mਧਿਕਾਰਿਕ ਆਰਡਰ ਅਨੁਸਾਰ, ਇਹ ਨਵਾਂ ਨਾਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ।
ਆਰਡਰ ’ਤੇ ਪੰਜਾਬ ਦੇ ਗਵਰਨਰ ਦੇ ਪ੍ਰਿੰਸੀਪਲ ਸੈਕ੍ਰੇਟਰੀ ਵਿਵੇਕ ਪ੍ਰਤਾਪ ਸਿੰਘ, IAS ਦੇ ਦਸਤਖਤ ਹਨ। ਇਸ ਨਾਂ-ਬਦਲਾਓ ਬਾਰੇ ਜਾਣਕਾਰੀ ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੇ ਸਾਰੇ ਉੱਚ ਅਧਿਕਾਰੀਆਂ ਸਮੇਤ ਪੰਜਾਬ-ਹਰਿਆਣਾ ਹਾਈਕੋਰਟ, ਡਿਵਿਜ਼ਨਲ ਕਮਿਸ਼ਨਰਾਂ ਅਤੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ ਭੇਜ ਦਿੱਤੀ ਗਈ ਹੈ।
Share this content:



Post Comment