Loading Now

ਪੰਜਾਬ ਦੇ ਇਨ੍ਹਾਂ ਕਰਮਚਾਰੀਆਂ ਦੀ ਬਦਲੀ ਡਿਊਟੀ ਟਾਈਮਿੰਗ

ਪੰਜਾਬ ਦੇ ਇਨ੍ਹਾਂ ਕਰਮਚਾਰੀਆਂ ਦੀ ਬਦਲੀ ਡਿਊਟੀ ਟਾਈਮਿੰਗ

ਚੰਡੀਗੜ੍ਹ, 25 ਜੁਲਾਈ – ਪੰਜਾਬ ਵਿੱਚ ਕਰਮਚਾਰੀਆਂ ਦੀ ਡਿਊਟੀ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਦਰਅਸਲ, 9 ਅਗਸਤ ਨੂੰ ਦੇਸ਼ ਭਰ ਵਿੱਚ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਭੈਣਾਂ ਵੱਲੋਂ ਵਿਦੇਸ਼ ਵਿੱਚ ਬੈਠੇ ਭਰਾਵਾਂ ਨੂੰ ਰੱਖੜੀਆਂ ਭੇਜਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। ਇਸ ਮੌਕੇ ਦੇ ਲਈ ਡਾਕਘਰਾਂ ਨੇ ਵੀ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ, ਤਾਂ ਜੋ ਸਮੇਂ ਸਿਰ ਰੱਖੜੀਆਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ। ਰੱਖੜੀ ਮੌਕੇ ਵਧ ਰਹੇ ਕੰਮ ਨੂੰ ਦੇਖਦੇ ਹੋਏ ਡਾਕ ਵਿਭਾਗ ਨੇ ਆਪਣੇ ਕਰਮਚਾਰੀਆਂ ਦੀਆਂ ਡਿਊਟੀਆਂ ਦੇ ਸਮੇਂ ’ਚ ਬਦਲਾਅ ਕਰ ਦਿੱਤਾ ਹੈ, ਤਾਂ ਜੋ ਵਧੇਰੇ ਪੈਕੇਟ ਅਤੇ ਰੱਖੜੀਆਂ ਨੂੰ ਵਕਤ ’ਤੇ ਡਿਲੀਵਰ ਕੀਤਾ ਜਾ ਸਕੇ।

ਡਾਕਘਰਾਂ ਦਾ ਬਦਲਿਆ ਗਿਆ ਸਮਾਂ

ਡਾਕਘਰਾਂ ਵਿੱਚ ਅਧਿਕਾਰੀਆਂ ਦੀ ਡਿਊਟੀ ਵਧਾ ਦਿੱਤੀ ਗਈ ਹੈ। ਹੁਣ ਅਧਿਕਾਰੀਆਂ ਦਾ ਕੰਮ ਕਰਨ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਕਰ ਦਿੱਤਾ ਗਿਆ ਹੈ। ਰੱਖੜੀਆਂ ਭੇਜਣ ਲਈ ਖ਼ਾਸ ਤੌਰ ‘ਤੇ ਇਕ ਡ੍ਰਾਪ ਬਾਕਸ ਰੱਖਿਆ ਗਿਆ ਹੈ, ਜਿਸ ਦੀ ਰੋਜ਼ਾਨਾ ਜਾਂਚ ਅਧਿਕਾਰੀ ਆਪ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਰ ਰੋਜ਼ ਲਗਭਗ 800 ਰੱਖੜੀਆਂ ਦੇਸ਼-ਵਿਦੇਸ਼ ਭੇਜੀਆਂ ਜਾ ਰਹੀਆਂ ਹਨ ਅਤੇ ਹੁਣ ਤੱਕ 20 ਹਜ਼ਾਰ ਤੋਂ ਵੱਧ ਰੱਖੜੀਆਂ ਭੇਜੀ ਜਾ ਚੁੱਕੀਆਂ ਹਨ। ਦੱਸਣਯੋਗ ਹੈ ਕਿ ਡਾਕ ਵਿਭਾਗ ਵੱਲੋਂ ਕੈਨੇਡਾ, ਬ੍ਰਿਟੇਨ, ਅਮਰੀਕਾ, ਰੋਮਾਨੀਆ, ਦੁਬਈ ਅਤੇ ਹੋਰ ਦੇਸ਼ਾਂ ਵਿੱਚ ਰੱਖੜੀਆਂ ਭੇਜਣ ਲਈ ਖ਼ਾਸ ਇੰਤਜ਼ਾਮ ਕੀਤਾ ਗਿਆ ਹੈ। ਜੀਪੀਆਓ (ਮੁੱਖ ਡਾਕਘਰ) ਵਿੱਚ 4 ਖ਼ਾਸ ਕਾਊਂਟਰ ਵੀ ਬਣਾਏ ਗਏ ਹਨ।

Share this content:

Post Comment