ਪੰਜਾਬ ਦੀ ਧੀ ਗੁਰਸ਼ਰਨ ਕੌਰ ਨੇ ਇੰਡੀਆ ਬੁੱਕ ਆਫ ਰਿਕਾਰਡ ‘ਚ ਨਾਂ ਕਰਵਾਇਆ ਦਰਜ
ਬਠਿੰਡਾ, 13 ਸਤੰਬਰ – ਜ਼ਿਲ੍ਹੇ ਦੇ ਨਿੱਜੀ ਕਾਲਜ ਵਿੱਚ ਬੈਚਲਰ ਆਫ ਆਰਟਸ ਦੇ ਦੂਸਰੇ ਸਾਲ ਦੀ ਵਿਦਿਆਰਥਣ ਗੁਰਸ਼ਰਨ ਕੌਰ ਪੰਜਾਬ ਦਾ ਮਾਣ ਬਣ ਗਈ ਹੈ। ਪੰਜਾਬ ਦੇ ਧੀ ਨੇ ਆਪਣੀ ਮਿਹਨਤ ਸਕਦਾ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਂ ਦਰਜ ਕਰਵਾਉਣ ਲਈ ਗੁਰਸ਼ਰਨ ਕੌਰ ਵੱਲੋਂ ਡੇਢ ਮਿੰਟ ਵਿੱਚ ਸਵੈ ਰਚਿਤ ਅੱਠ ਕਵਿਤਾਵਾਂ ਲਿਖੀਆਂ ਹਨ। ਇਸ ਤੋਂ ਪਹਿਲਾਂ ਢਾਈ ਮਿੰਟ ਵਿੱਚ ਪੰਜ ਸਵੈ ਰਚਿਤ ਕਵਿਤਾਵਾਂ ਲਿਖਣ ਦਾ ਇੱਕ ਭਾਰਤੀ ਵੱਲੋਂ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾਇਆ ਗਿਆ ਸੀ। ਪਿਤਾ ਦੇ ਦਿਹਾਂਤ ਤੋਂ ਬਾਅਦ ਦਾਦੀ, ਚਾਚਾ ਅਤੇ ਭੂਆ ਵੱਲੋਂ ਗੁਰਸ਼ਰਨ ਕੌਰ ਦੀ ਉਚੇਰੀ ਪੜ੍ਹਾਈ ਬਠਿੰਡਾ ਦੇ ਨਿੱਜੀ ਕਾਲਜ ਵਿੱਚ ਬੈਚਲਰ ਆਫ ਆਰਟਸ ਦਾਖਲ ਕਰਵਾਇਆ ਗਿਆ ਸੀ। ਗੁਰਸ਼ਰਨ ਕੌਰ ਪਿੰਡ ਬੰਡਾਲਾ ਜ਼ਿਲ੍ਹਾ ਫਿਰੋਜ਼ਪੁਰ ਦੀ ਵਸਨੀਕ ਹੈ।
ਕਦੋਂ ਕੀਤੀ ਸ਼ੁਰੂਆਤ ?
ਗੁਰਸ਼ਰਨ ਕੌਰ ਨੇ ਈਟੀਵੀ ਭਾਰਤ ਦੀ ਟੀਮ ਨਾਲ ਖਾਸ ਗੱਲਬਾਤ ਕਰਦੇ ਦੱਸਿਆ ਕਿ “ਕਵਿਤਾ ਲਿਖਣ ਅਤੇ ਕਵਿਤਾ ਲਿਖਣ ਦੀ ਲਗਨ ਤੀਸਰੀ – ਚੌਥੀ ਜਮਾਤ ਵਿੱਚ ਲੱਗੀ ਸੀ ਕਿਉਂਕਿ ਉਸਦੇ ਪਿਤਾ ਸਰਦਾਰ ਜਸਵੰਤ ਸਿੰਘ ਅਕਸਰ ਹੀ ਉਸ ਨੂੰ ਕਵਿਤਾਵਾਂ ਸੁਣਾਉਂਦੇ ਸਨ। ਮੇਰੇ ਪਿਤਾ ਦੇ ਸ਼ੌਂਕ ਨੂੰ ਮੈਂ ਕਲਮ ਰਾਹੀਂ ਆਪਣੀਆਂ ਕਾਪੀਆਂ ਵਿੱਚ ਸਜਾਉਂਦੀ ਸੀ ਅਤੇ ਹੌਲੀ-ਹੌਲੀ ਮੈਂ ਖੁਦ ਕਵਿਤਾਵਾਂ ਲਿਖਣ ਲੱਗੀ ਅਤੇ ਹੁਣ ਤੱਕ ਮੇਰੀਆਂ 2 ਕਿਤਾਬਾਂ ਪਬਲਿਸ਼ ਹੋ ਚੁੱਕੀਆਂ ਹਨ।
Share this content:



Post Comment