Loading Now

ਪੰਜਾਬ ’ਚ ਕੋਲੇ ਦੀ ਘਾਟ ਕਾਰਨ ਹੋਰ ਵਧਿਆ ਬਿਜਲੀ ਸੰਕਟ

ਪੰਜਾਬ ’ਚ ਕੋਲੇ ਦੀ ਘਾਟ ਕਾਰਨ ਹੋਰ ਵਧਿਆ ਬਿਜਲੀ ਸੰਕਟ

ਚੰਡੀਗੜ੍ਹ, 7 ਸਤੰਬਰ – ਪੰਜਾਬ ਵਿੱਚ ਬਿਜਲੀ ਸਪਲਾਈ ਨੂੰ ਲੈ ਕੇ ਸਥਿਤੀ ਅਜੇ ਵੀ ਚੁਣੌਤੀਪੂਰਨ ਬਣੀ ਹੋਈ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਸੂਬੇ ਦੀ ਮੰਗ ਕਰੀਬ 15,000 ਮੈਗਾਵਾਟ ਦੇ ਨੇੜੇ ਹੈ, ਜਦਕਿ ਪੰਜਾਬ ਇਸ ਵੇਲੇ ਲਗਭਗ 4,200 ਮੈਗਾਵਾਟ ਬਿਜਲੀ ਖੁਦ ਪੈਦਾ ਕਰ ਰਿਹਾ ਹੈ। ਬਾਕੀ ਲੋੜ ਕੇਂਦਰੀ ਗਰਿੱਡ ਤੋਂ ਪੂਰੀ ਕੀਤੀ ਜਾ ਰਹੀ ਹੈ।

ਕੋਲੇ ਦੀ ਕਮੀ 

ਕੋਲੇ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਦਾਅਵਿਆਂ ਵਿੱਚ ਵੱਡਾ ਵਿਰੋਧਾਭਾਸ ਹੈ। ਪੰਜਾਬ ਦੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਹੈ ਕਿ ਕੋਲੇ ਦੀ ਕਮੀ ਕਾਰਨ ਬਿਜਲੀ ਉਤਪਾਦਨ ਵਿੱਚ ਕਰੀਬ 1,500 ਮੈਗਾਵਾਟ ਦੀ ਕਮੀ ਆਈ ਹੈ ਅਤੇ ਰਾਜਪੁਰਾ ਤੇ ਤਲਵੰਡੀ ਸਾਬੋ ਪਲਾਂਟ ਪ੍ਰਭਾਵਿਤ ਹੋਏ ਹਨ।

4 ਸਤੰਬਰ ਤੱਕ ਨਾਰਮਟਿਵ ਲੋੜ ਦਾ ਕਰੀਬ 117% ਕੋਲਾ ਸਟਾਕ

ਦੂਜੇ ਪਾਸੇ, ਕੇਂਦਰੀ ਕੋਲਾ ਮੰਤਰਾਲੇ ਦਾ ਦਾਅਵਾ ਹੈ ਕਿ ਪੰਜਾਬ ਦੇ ਪੀਐਸਪੀਸੀਐਲ ਥਰਮਲ ਪਲਾਂਟਾਂ ਕੋਲ 4 ਸਤੰਬਰ ਤੱਕ ਨਾਰਮਟਿਵ ਲੋੜ ਦਾ ਕਰੀਬ 117% ਕੋਲਾ ਸਟਾਕ ਮੌਜੂਦ ਸੀ। ਮੰਤਰਾਲੇ ਮੁਤਾਬਕ ਸਮੱਸਿਆ ਸਿਰਫ਼ ਕੋਲੇ ਦੀ ਉਪਲਬਧਤਾ ਨਾਲ ਨਹੀਂ ਜੋੜੀ ਜਾ ਸਕਦੀ।

ਪੰਜਾਬ ’ਚ ਬਿਜਲੀ ਦੀ ਮੰਗ 

ਇਸ ਦੌਰਾਨ 2 ਸਤੰਬਰ ਨੂੰ ਪੰਜਾਬ ਦੀ ਬਿਜਲੀ ਮੰਗ 16,343 ਮੈਗਾਵਾਟ ਤੱਕ ਪਹੁੰਚ ਗਈ ਸੀ। ਵੱਧ ਮੰਗ ਕਾਰਨ ਇੱਕ ਹੀ ਦਿਨ ਵਿੱਚ ਪੰਜਾਬ ਨੂੰ ਲਗਭਗ 119.5 ਕਰੋੜ ਰੁਪਏ ਦੀ ਬਿਜਲੀ ਖਰੀਦਣੀ ਪਈ।

ਪੰਜਾਬ ਦੇ ਥਰਮਲਪਲਾਟਾਂ ਦੀ ਸਥਿਤੀ 

ਕੋਲੇ ਦੀ ਭਾਰੀ ਘਾਟ ਕਾਰਨ, ਨਿੱਜੀ ਤਲਵੰਡੀ ਸਾਬੋ ਅਤੇ ਰਾਜਪੁਰਾ ਥਰਮਲ ਪਲਾਂਟਾਂ ‘ਤੇ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ। ਰਾਜਪੁਰਾ ਥਰਮਲ ਪਲਾਂਟ, ਜਿਸਦੀ ਕੁੱਲ ਸਮਰੱਥਾ 1400 ਮੈਗਾਵਾਟ ਹੈ, ਆਪਣੀ ਸਮਰੱਥਾ ਦੇ ਅੱਧੇ ਤੋਂ ਵੀ ਘੱਟ ‘ਤੇ ਚਲਾਇਆ ਜਾ ਰਿਹਾ ਹੈ। ਤਲਵੰਡੀ ਸਾਬੋ ਦੇ ਯੂਨਿਟ ਨੰਬਰ 1 ਨੂੰ ਵੀ ਘੱਟ ਸਮਰੱਥਾ ‘ਤੇ ਚਲਾਇਆ ਜਾ ਰਿਹਾ ਹੈ। ਤਲਵੰਡੀ ਸਾਬੋ ਸਮੇਤ ਹੋਰ ਥਰਮਲ ਪਲਾਂਟਾਂ ਦੇ ਤਿੰਨ ਯੂਨਿਟ ਤਕਨੀਕੀ ਨੁਕਸ ਕਾਰਨ ਬੰਦ ਹਨ। ਬਿਜਲੀ ਦੀ ਇਸ ਭਾਰੀ ਘਾਟ ਕਾਰਨ, ਪਾਵਰਕਾਮ ਰੋਟੇਸ਼ਨ ਵਿੱਚ ਉਦਯੋਗਾਂ ‘ਤੇ 4 ਘੰਟੇ ਦੇ ਬਿਜਲੀ ਕੱਟ ਲਗਾ ਰਿਹਾ ਹੈ।

Share this content:

Post Comment