Loading Now

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਨੇ ਹੜ੍ਹ ਪੀੜਤਾਂ ਦੀ ਮੱਦਦ ਦਾ ਚੁੱਕਿਆ ਬੀੜਾ

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਨੇ ਹੜ੍ਹ ਪੀੜਤਾਂ ਦੀ ਮੱਦਦ ਦਾ ਚੁੱਕਿਆ ਬੀੜਾ

*ਜਥੇਬੰਦੀ ਦੇ ਸੰਵਿਧਾਨ ਚ ਸੋਧਾਂ ਕਰਨ ਉਪਰੰਤ ਕੀਤਾ ਲੋਕ ਅਰਪਨ
*ਹੜ੍ਹਾ ਵਿੱਚ ਘਿਰੇ ਲੋਕਾਂ ਦਾ ਦਰਦ ਮਹਿਸੂਸ ਕਰਦਿਆਂ ਸਾਂਝਾ ਫਰੰਟ ਨੂੰ 15 ਅਕਤੂਬਰ ਤੱਕ ਸੰਘਰਸ ਮੁਲਤਵੀ ਕਰਨ ਦਾ ਦਿਤਾ ਸੁਝਾਅ : ਭਜਨ ਸਿੰਘ ਗਿੱਲ

ਮੋਗਾ, 10 ਸਤੰਬਰ (ਏ.ਡੀ.ਪੀ ਨਿਊਜ਼)  – ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਫਰੀਡਮ ਫਾਈਟਰ ਭਵਨ ਵਿੱਚ ਹੋਈ*। ਸੂਬਾ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿ ਪੰਜਾਬ ਦੇ ਹੜ੍ਹ ਪੀੜਤਾਂ ਦਾ ਦਰਦ ਬੜਾ ਹੀ ਦੁਖਦਾਈ ਅਤੇ ਚਿੰਤਾਜਨਕ ਹੈ, ਜਿਸ ਕਰਕੇ ਸਾਨੂੰ ਸਮਾਜ ਦੇ ਸੀਨੀਅਰ ਨਾਗਰਿਕਾਂ ਵਾਲੇ ਫਰਜ ਪਛਾਣਦੇ ਹੋਏ, ਹੜ੍ਹ ਪੀੜਤ ਲੋਕਾਂ ਦੀ ਮੱਦਦ ਕਰਨ ਦਾ ਬੀੜਾ ਚੁੱਕਣਾ ਚਾਹੀਦਾ ਹੈ। ਜਿਸ ਨੂੰ ਸਾਰੇ ਸੂਬਾ ਕਮੇਟੀ ਮੈਂਬਰਾਂ ਹਰਜੀਤ ਸਿੰਘ ਤਰਖਾਣ ਮਾਜਰਾ , ਹਰਚੰਦ ਸਿੰਘ ਪੰਜੋਲੀ, ਨਰਿੰਦਰ ਸਿੰਘ ਗੋਲੀ , ਗੁਰਪ੍ਰਤਾਪ ਸਿੰਘ ਫਿਰੋਜਪੁਰ , ਇੰਦਰਜੀਤ ਸਿੰਘ ਖੀਵਾ ਫਰੀਦਕੋਟ, ਬੂਟਾ ਸਿੰਘ ਚਿਮਨੇ ਵਾਲਾ , ਹਰਦੀਪ ਸਿੰਘ ਮਲੋਟ , ਆਤਮ ਤੇਜ ਭਗਤਾ , ਕੇ ਐਲ ਗਾਬ੍ਹਾ ਫਿਰੋਜ਼ਪੁਰ , ਦਰਸ਼ਨ ਸਿੰਘ ਉਟਾਲ , ਸੁਖਦੇਵ ਸਿੰਘ ਮੋਗਾ , ਕੁਲਵੰਤ ਸਿੰਘ ਮੰਡੀ ਅਹਿਮਦ ਗੜ੍ਹ ਅਤੇ ਗੁਰਦੀਪ ਸਿੰਘ ਕਪੂਰਥਲਾ ਨੇ ਪੂਰੀ ਤਰ੍ਹਾਂ ਸਹਿਮਤੀ ਦਿੱਤੀ।ਉਹਨਾਂ ਇੱਕ ਇੱਕ ਹਜਾਰ ਰੁਪਏ ਫੰਡ ਦੇਣ ਅਤੇ ਫੰਡ ਇਕੱਤਰ ਕਰਨ ਵਾਲੇ ਮੈਬਰਾਂ ਦਾ ਧੰਨਵਾਦ ਕੀਤਾ।

ਇਹ ਵੀ ਫੈਸਲਾ ਕੀਤਾ ਕਿ ਹੜ੍ਹ ਪੀੜਤ ਫੰਡ ਕਮੇਟੀ ਬਣਾ ਕੇ ਇਸ ਨੂੰ ਲੋੜਵੰਦ ਪੀੜਤਾਂ ਪਾਸ ਪੁਜਦਾ ਕੀਤਾ ਜਾਵੇਗਾ। ਸੁਰਿੰਦਰ ਰਾਮ ਕੁੱਸਾ ਸੂਬਾ ਜਨਰਲ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਜੱਥੇਬੰਦਕ ਢਾਂਚੇ ਨੂੰ ਹੋਰ ਮਜਬੂਤ ਕਰਨ ਅਤੇ ਜਥੇਬੰਦੀ ਦਾ ਘੇਰਾ ਵਿਸ਼ਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਗਲੇ ਸਾਲ 2026 ਵਿਚ ਜੱਥੇਬੰਦੀ ਦੀ ਹੋਣ ਵਾਲੀ ਨਵੀ ਚੋਣ ਬਾਰੇ ਅਗਲੀ ਮੀਟਿੰਗ ਵਿਚ ਨਵੇ ਵਿਧਾਨ ਅਨੁਸਾਰ ਵਿਚਾਰ ਵਟਾਂਦਰਾ ਕੀਤਾ ਜਾਵੇਗਾ।ਇਸ ਮੌਕੇ ਤੇ ਜੱਥੇਬੰਦੀ ਦੇ ਸੋਧੇ ਹੋਏ “ਸੰਵਿਧਾਨ” ਨੂੰ ਸੂਬਾ ਪ੍ਰਧਾਨ ਤੇ ਸਮੂਹ ਆਗੂਆਂ ਨੇ ਲੋਕ ਅਰਪਨ ਕੀਤਾ ਅਤੇ ਇਸ ਸੰਵਿਧਾਨ ਦੀ ਮਰਿਆਦਾ ਕਾਇਮ ਰੱਖਣ ਦਾ ਅਹਿਦ ਲਿਆ। ਜੱਥੇਬੰਦੀ ਦੇ ਕਾਨੂੰਨੀ ਸਲਾਹਕਾਰ ਅਤੇ “ਮੁਲਾਜਮ ਕੇਂਦਰ” ਮੈਗਜੀਨ ਦੇ ਸੰਪਾਦਕ ਬਹਾਦਰ ਸਿੰਘ ਨੇ ਜੱਥੇਬੰਦੀ ਦੇ ਪ੍ਰਚਾਰ ਪਸਾਰ ਲਈ ਮੁਲਾਜਮ ਕੇਂਦਰ ਦੇ ਸਾਰਥਿਕ ਰੋਲ ਬਾਰੇ ਚਾਨਣਾ ਪਾਇਆ ਅਤੇ ਸਮੂਹ ਸੂਬਾ ਆਗੂਆਂ ਨੂੰ ਇਸ ਨੂੰ ਵੱਧ ਤੋਂ ਵੱਧ ਮੁਲਾਜਮਾਂ,ਪੈਨਸ਼ਨਰਾਂ ਅਤੇ ਡੀ.ਡੀ.ਓਜ ਤੱਕ ਪਹੁੰਚਦਾ ਕਰਨ ਦੀ ਸਲਾਹ ਦਿੱਤੀ। ਉਹਨਾਂ ਹੜ੍ਹ ਪੀੜਤਾਂ ਲਈ 11000 ਰੁਪਏ ਸੂਬਾ ਪ੍ਰਧਾਨ ਨੂੰ ਸੌਂਪਿਆ। ਸ਼ੁਭਾਸ਼ ਚੰਦਰ ਕੋਟਕਪੂਰਾ , ਰਣਜੀਤ ਸਿੰਘ ਮਲੋਟ , ਭੁਪਿੰਦਰ ਸਿੰਘ ਹੁਸ਼ਿਆਰ ਪੁਰ , ਜਸਵਿੰਦਰ ਸਿੰਘ ਆਹਲੂ ਵਾਲੀਆਂ , ਪ੍ਰੀਤਮ ਸਿੰਘ ਨਾਗਰਾ , ਸੁੱਚਾ ਸਿੰਘ ਸੁਲਤਾਨ ਪੁਰ ਲੋਧੀ , ਪ੍ਰੇਮ ਕੁਮਾਰ ਮੋਗਾ , ਸਰਬਜੀਤ ਦੌਧਰ , ਅਜੀਤ ਸਿੰਘ ਸੋਢੀ , ਖਜਾਨ ਸਿੰਘ , ਕਸ਼ਮੀਰ ਸਿੰਘ , ਬਲਵੀਰ ਸਿੰਘ ਪਵਾਰ , ਸੁਰਿੰਦਰ ਕੁਮਾਰ ਜੋਸ਼ਨ , ਦੇਸ ਰਾਜ ਗਾਂਧੀ , ਗੁਰਮੀਤ ਸਿੰਘ ਜੈਤੋ , ਸੁਲੱਖਣ ਸਿੰਘ ਅਤੇ ਹੋਰ ਆਗੂਆਂ ਨੇ ਸੁਝਾਅ ਦਿੱਤਾ ਕਿ *ਹੜ੍ਹ ਪੀੜਤਾਂ ਦੀ ਦੁਖਦਾਈ ਹਾਲਤ ਵੇਖਦਿਆਂ ਸਾਨੂੰ ਆਪਣੇ ਸੰਘਰਸ਼ ਨੂੰ ਹਾਲ ਦੀ ਘੜੀ 15 ਅਕਤੂਬਰ ਤੱਕ ਅੱਗੇ ਪਾ ਦੇਣਾ ਚਾਹੀਦਾ ਹੈ। ਜਿਸ ਤੇ ਸਹਿਮਤੀ ਪਰਗਟ ਕਰਦਿਆਂ ਸੂਬਾ ਸਕੱਤਰ ਨੇ ਸਾਂਝਾ ਫਰੰਟ ਦੇ ਆਗੂਆਂ ਤੱਕ ਇਹ ਸੁਝਾਅ ਪਹੁੰਚਦਾ ਕਰਨ ਦਾ ਭਰੋਸਾ ਦਿੱਤਾ।

ਸ਼ੁਬੇਗ ਸਿੰਘ ਸੂਬਾ ਵਿੱਤ ਸਕੱਤਰ ਨੇ ਮੀਟਿੰਗ ਵਿਚ ਜੱਥੇਬੰਦੀ ਦਾ ਇੱਕ ਸਾਲ ਦਾ ਲੇਖਾ ਜੋਖਾ ਪੇਸ਼ ਕੀਤਾ*। ਅੰਤ ਵਿੱਚ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਨੇ ਸਭਨਾਂ ਸੂਬਾ ਕਮੇਟੀ ਮੈਂਬਰਾਂ ਦਾ ਮੀਟਿੰਗ ਵਿੱਚ ਭਾਗ ਲੈਣ ਅਤੇ ਕੀਮਤੀ ਵਿਚਾਰ ਰੱਖਣ ਲਈ ਧੰਨਵਾਦ ਕੀਤਾ। ਮੀਟਿੰਗ ਵਿੱਚ ਨਿਰੰਜਣ ਸਿੰਘ ਗਿੰਦੜ ਬਾਹਾ , ਅਵਤਾਰ ਸਿੰਘ ਪੱਪੂ , ਹਰਭਜਨ ਸਿੰਘ ਅਜਨੋਹਾ , ਪ੍ਰਿੰ ਜਗਜੀਤ ਸਿੰਘ ਜੁਰਿੰਦਰ ਰਾਇ ਲੁਧਿਆਣਾ , ਗੁਰਜੀਤ ਸਿੰਘ ਭਗਤਾ ਭਾਈ ਕਾ, ਓਮਾਂ ਕਾਂਤ ਸਾਸ਼ਤਰੀ, ਬਿੱਕਰ ਸਿੰਘ’ ਪ੍ਰੀਤਮ ਸਿੰਘ ਨਾਗਰਾ , ਗੁਰਜੰਟ ਸਿੰਘ,ਜਸਵੰਤ ਸਿੰਘ, ਮਨਜੀਤ ਸਿੰਘ, ਬਲਵੀਰ ਸਿੰਘ , ਨਾਇਬ ਸਿੰਘ ਮੋਗਾ , ਮਾਸਟਰ ਇੰਦਰਜੀਤ ਸਿੰਘ , ਗਿਆਨ ਸਿੰਘ ਸਾਬਕਾ ਡੀ. ਪੀ ਆਰ ਓ ਜਿਲ੍ਹਾ ਪ੍ਰੈਸ ਸਕੱਤਰ ਅਤੇ ਹੋਰ ਬਹੁਤ ਸਾਰੇ ਸੂਬਾ ਅਤੇ ਜਿਲ੍ਹਾ ਆਗੂ ਸ਼ਾਮਲ ਹੋਏ ਅਤੇ ਵਿਚਾਰ ਰੱਖੇ।

Share this content:

Post Comment