Loading Now

ਪੰਜਾਬ ਕੌਮੀ ਸਬ-ਜੂਨੀਅਰ ਚੈਂਪੀਅਨ ਬਣਿਆ

ਪੰਜਾਬ ਕੌਮੀ ਸਬ-ਜੂਨੀਅਰ ਚੈਂਪੀਅਨ ਬਣਿਆ

9, ਅਗਸਤ – ਮਨਦੀਪ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਪੰਜਾਬ ਨੇ ਅੱਜ ਇੱਥੇ 15ਵੀਂ ਹਾਕੀ ਇੰਡੀਆ ਸਬ-ਜੂਨੀਅਰ ਪੁਰਸ਼ ਕੌਮੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਝਾਰਖੰਡ ਨੂੰ 4-3 ਨਾਲ ਹਰਾ ਕੇ ਖਿਤਾਬ ਜਿੱਤ ਲਿਆ ਹੈ। ਖਿਤਾਬੀ ਮੁਕਾਬਲੇ ਵਿੱਚ ਦੋਵਾਂ ਟੀਮਾਂ ਨੇ ਆਖਰੀ ਪਲਾਂ ਤੱਕ ਇੱਕ-ਦੂਜੇ ਨੂੰ ਸਖ਼ਤ ਟੱਕਰ ਦਿੱਤੀ। ਝਾਰਖੰਡ ਨੇ ਦੂਜੇ ਕੁਆਰਟਰ ਵਿੱਚ ਆਸ਼ੀਸ਼ ਟਾਨੀ ਪੂਰਤੀ (21ਵੇਂ ਮਿੰਟ) ਅਤੇ ਅਨੀਸ਼ ਡੁੰਗਡੁੰਗ (24ਵੇਂ ਮਿੰਟ) ਦੇ ਗੋਲਾਂ ਦੀ ਮਦਦ ਨਾਲ ਲੀਡ ਹਾਸਲ ਕੀਤੀ ਪਰ ਪੰਜਾਬ ਲਈ ਅਕਸ਼ਿਤ ਸਲਾਰੀਆ (29ਵੇਂ ਮਿੰਟ) ਅਤੇ ਵਰਿੰਦਰ ਸਿੰਘ (30ਵੇਂ ਮਿੰਟ) ਨੇ ਦੋ ਮਿੰਟਾਂ ਵਿੱਚ ਦੋ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਝਾਰਖੰਡ ਦੇ ਸੁੱਖੂ ਗੁਰੀਆ (42ਵੇਂ ਮਿੰਟ) ਨੇ ਆਪਣੀ ਟੀਮ ਨੂੰ ਮੁੜ ਲੀਡ ਦਿਵਾਈ।

Share this content:

Post Comment