Loading Now

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਪ੍ਰੋH ਗੁਰਨਾਮ ਸਿੰਘ ਪ੍ਰਭਾਤ ਦੇ 4 ਇਕਾਂਗੀ ਸੰਗ੍ਰਹਿ ਰਿਲੀਜ਼

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਪ੍ਰੋH ਗੁਰਨਾਮ ਸਿੰਘ ਪ੍ਰਭਾਤ ਦੇ 4 ਇਕਾਂਗੀ ਸੰਗ੍ਰਹਿ ਰਿਲੀਜ਼

IMG-20260412-WA0205-1024x501 ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਪ੍ਰੋH ਗੁਰਨਾਮ ਸਿੰਘ ਪ੍ਰਭਾਤ ਦੇ 4 ਇਕਾਂਗੀ ਸੰਗ੍ਰਹਿ ਰਿਲੀਜ਼
ਨਾਟਕਕਾਰ ਪ੍ਰੋ. ਗੁਰਨਾਮ ਸਿੰਘ ਪ੍ਰਭਾਤ ਦੇ 4 ਇਕਾਂਗੀ ਸੰਗ੍ਰਹਿਆਂ ਦਾ ਲੋਕ ਅਰਪਣ ਕਰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ*, ਪ੍ਰਿੰ. ਚਰਨਜੀਤ ਕੌਰ, ਗੀਤਕਾਰ ਧਰਮ ਕੰਮੇਆਣਾ, ਡਾ. ਜਪਪ੍ਰੀਤ ਕੌਰ ਭੰਗੂ, ਗੁਰਵਿੰਦਰ ਕੌਰ,ਗਜਾਦੀਨ ਪੱਬੀ, ਪਰਮਿੰਦਰ ਸਿੰਘ, ਦਵਿੰਦਰ ਪਟਿਆਲਵੀ, ਬਲਬੀਰ ਸਿੰਘ ਦਿਲਦਾਰ,ਨਵਦੀਪ ਸਿੰਘ ਮੁੰਡੀ, ਗੋਪਾਲ ਸ਼ਰਮਾ ਆਦਿ।

*ਪੰਜਾਬੀ ਸਾਹਿਤ ਅਤੇ ਰੰਗਮੰਚ ਇਕ ਦੂਜੇ ਦੇ ਪੂਰਕ — ਡਾ.  ਦਰਸ਼ਨ ਸਿੰਘ ‘ਆਸ਼ਟ

ਪਟਿਆਲਾ, 13 ਅਪ੍ਰੈਲ – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪਟਿਆਲਾ ਵਿਖੇ ਨਾਟ ਅਤੇ ਰੰਗਮੰਚ ਦੀ ਜਾਣੀ ਪਛਾਣੀ ਸ਼ਖ਼ਸੀਅਤ ਪ੍ਰੋH ਗੁਰਨਾਮ ਸਿੰਘ ਪ੍ਰਭਾਤ ਦੇ 4 ਇਕਾਂਗੀ ਸੰਗ੍ਰਹਿਆਂ ‘ਕਰਤਾਪੁਰ ਦੇ ਰਾਹ *ਤੇ*,‘ਤੁਰੇ ਤੇਗ਼ ਦੀ ਧਾਰ *ਤੇ*,‘ਇਤਿਹਾਸ ਬੋਲਦਾ ਹੈ* ਅਤੇ ‘ਬਲਦੀਆਂ ਨਜ਼ਰਾਂ *ਤੇ* ਦਾ ਲੋਕ—ਅਰਪਣ ਕੀਤਾ ਗਿਆ। ਪ੍ਰਸਿੱਧ ਸਾਹਿਤਕਾਰ ਡਾ. ਅਮਰ ਕੋਮਲ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਸਭਾ ਦੇ ਪ੍ਰਧਾਨ ਡਾH ਦਰਸ਼ਨ ਸਿੰਘ ‘ਆਸ਼ਟ* ਨੇ  ਪੁੱਜੇ ਸਾਹਿਤਕਾਰਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਅਤੇ ਰੰਗਮੰਚ ਇਕ ਦੂਜੇ ਦੇ ਪੂਰਕ ਹਨ। ਉਨ੍ਹਾਂ ਇਸ ਕੇਂਦਰੀ ਨੁਕਤੇ ਨੂੰ ਉਭਾਰਿਆ ਕਿ ਵੱਖ ਵੱਖ ਸਰਕਾਰੀ ਕਾਲਜਾਂ ਵਿਚ ਪੰਜਾਬੀ ਭਾਸ਼ਾ ਦੇ ਦਹਾਕਿਆਂ ਬੱਧੀ ਪ੍ਰੋਫ਼ੈਸਰ ਰਹੇ ਗੁਰਨਾਮ ਸਿੰਘ ਪ੍ਰਭਾਤ ਨੇ ਆਪਣੇ ਨਾਟਕਾਂ ਅਤੇ ਇਕਾਂਗੀਆਂ ਵਿਚ ਸਮਾਜ ਨਾਲ ਜੁੜੇ ਨਿਵੇਕਲੇ ਵਿਸ਼ਿਆਂ ਦੀ ਜੀਵੰਤ ਪੇਸ਼ਕਾਰੀ ਕੀਤੀ ਹੈ। ਪ੍ਰੋ. ਪ੍ਰਭਾਤ ਨੇ ਆਪਣੇ ਨਾਟਕੀ ਸਫ਼ਰ ਦਾ ਬ੍ਰਿਤਾਂਤ ਸਾਂਝਾ ਕਰਦਿਆਂ ਵਿਦਿਆਰਥੀ ਜੀਵਨ ਤੋਂ ਲੈ ਕੇ ਅਧਿਐਨ,ਅਧਿਆਪਨ,ਨਾਟ ਅਤੇ ਰੰਗਮੰਚ ਖੇਤਰਾਂ ਨਾਲ ਆਪਣੇ ਸੰਬੰਧਾਂ ਅਤੇ ਸਮੱਸਿਆਵਾਂ ਦਾ ਵਰਣਨ ਕੀਤਾ। ਡਾ. ਜਪਪ੍ਰੀਤ ਕੌਰ ਭੰਗੂ,ਪਰਮਿੰਦਰ ਸਿੰਘ ਅਤੇ ਰੰਗਕਰਮੀ ਜੋਗਾ ਸਿੰਘ ਖੀਵਾ ਨੇ ਪ੍ਰੋ. ਪ੍ਰਭਾਤ ਨੂੰ ਦੂਜੀ ਪੀੜ੍ਹੀ ਦੇ ਅਹਿਮ ਨਾਟਕਕਾਰਾਂ ਵਿਚ ਵਿਸ਼ੇਸ਼ ਸਥਾਨ ਨਿਸਚਿਤ ਕੀਤਾ। ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਅੰਬਾਲਾ ਤੋਂ ਪੁੱਜੇ ਪ੍ਰਸਿੱਧ ਸਟੇਜੀ ਸ਼ਾਇਰ ਗੁਰਚਰਨ ਸਿੰਘ ਜੋਗੀ ਨੇ ਇਸ ਸਮਾਗਮ ਨੂੰ ਸਾਹਿਤਕ ਗੁਲਦਸਤੇ ਨਾਲ ਤੁਲਨਾ ਦਿੱਤੀ ਜਦੋਂ ਕਿ ਪ੍ਰਿੰਸੀਪਲ ਚਰਨਜੀਤ ਕੌਰ ਅਤੇ ਗੁਰਵਿੰਦਰ ਕੌਰ ਵਿਸ਼ੇਸ਼ ਮਹਿਮਾਨਾਂ ਦਾ ਸਾਂਝਾ ਮਤ ਸੀ ਕਿ ਜਦੋਂ ਸਾਹਿਤਕਾਰ ਆਪਣੇ ਹੰਢਾਏ ਹੋਏ ਤਜਰਬਿਆਂ ਨੂੰ ਲੇਖਣੀ ਰਾਹੀਂ ਪੇਸ਼ ਕਰਦੇ ਹਨ ਤਾਂ ਉਸ ਦਾ ਪਾਠਕਾਂ ਅਤੇ ਸਰੋਤਿਆਂ ਉਪਰ ਡੂੰਘਾ ਪ੍ਰਭਾਵ ਪੈਂਦਾ ਹੈ। ਬਜ਼ੁਰਗ ਸ਼ਾਇਰ ਗਜਾਦੀਨ ਪੱਬੀ ਨੇ ਵਰਤਮਾਨ ਦੌਰ ਦੀ ਲੇਖਣੀ ਬਾਰੇ ਚਰਚਾ ਕੀਤੀ। ਸਮਾਗਮ ਵਿਚ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਪ੍ਰਸਿੱਧ ਵਿਦਵਾਨ ਡਾ. ਅਮਰ ਕੋਮਲ ਦੇ ਜੀਵਨ ਤੇ ਰਚਨਾ ਬਾਰੇ ਡਾ. ਦਰਸ਼ਨ ਸਿੰਘ ਆਸ਼ਟ, ਗੀਤਕਾਰ ਧਰਮ ਕੰਮੇਆਣਾ, ਡਾ. ਜੀ. ਐਸ. ਆਨੰਦ, ਗਲਪਕਾਰ ਬਾਬੂ ਸਿੰਘ ਰੈਹਲ, ਕਵੀ ਤ੍ਰਲੋਕ ਸਿੰਘ ਢਿੱਲੋਂ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੀ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਅਦੁੱਤੀ ਦੇਣ ਬਾਰੇ ਵੱਖ ਵੱਖ ਪੱਖਾਂ *ਤੇ ਰੌਸ਼ਨੀ ਪਾਈ।

ਇਸ ਸਮਾਗਮ ਵਿਚ ਸ਼ਰਵਣ ਕੁਮਾਰ ਵਰਮਾ, ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਅਮਰ ਗਰਗ ਕਲਮਦਾਨ ਧੂਰੀ,ਸਾਬਕਾ ਡੀ.ਐਸ.ਪੀ.ਨਾਹਰ ਸਿੰਘ, ਗ਼ਜ਼ਲਗੋ ਵਿਜੈ ਕੁਮਾਰ, ਗੋਪਾਲ ਸ਼ਰਮਾ ਸਮਾਣਾ,ਚਰਨ ਪੁਆਧੀ, ਜੱਗਾ ਰੰਗੂਵਾਲ,ਬਜਿੰਦਰ ਠਾਕੁਰ,ਸਤੀਸ਼ ਵਿਦਰੋਹੀ,ਸ਼ਾਮ ਸਿੰਘ ਪ੍ਰੇਮ, ਹਰੀ ਦੱਤ ਹਬੀਬ, ਗੁਰਚਰਨ ਸਿੰਘ ਗੁਣੀਕੇ, ਮਹਿੰਦਰ ਸਿੰਘ ਜੱਗੀ,ਕੁਲਦੀਪ ਪਟਿਆਲਵੀ  ਆਦਿ ਨੇ ਵੰਨ ਸੁਵੰਨੀਆਂ ਰਚਨਾਵਾਂ ਸੁਣਾਈਆਂ। ਇਸ ਸਮਾਗਮ ਵਿਚ ਗੁਰਦੀਪ ਸਿੰਘ ਸੱਗੂ, ਸਹਿਜ ਅਲੀ,ਰਾਜੇਸ਼ ਕੋਟੀਆ,ਪਰਵੇਜ਼ ਅਲੀ, ਹਰਵਿੰਦਰ ਸਿੰਘ ਸੇਠੀ, ਕਮਲਜੀਤ ਸਿੰਘ ਕੰਗ,ਐਸ.ਐਸ. ਛਾਬੜਾ,ਮਸਤ ਅਲੀ ਆਦਿ ਸ਼ਾਮਿਲ ਸਨ। ਸੁਖਦੇਵ ਸਿੰਘ ਚਹਿਲ ਵੱਲੋਂ ਪੁੱਜੇ ਲੇਖਕਾਂ ਦਾ ਕਾਵਿਮਈ ਅੰਦਾਜ਼ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਜਨਰਲ ਸਕੱਤਰ ਪਟਿਆਲਵੀ ਅਤੇ ਨਵਦੀਪ ਸਿੰਘ ਮੁੰਡੀ ਨੇ ਬਾਖ਼ੂਬੀ ਨਿਭਾਈ। ਇਸ ਦੌਰਾਨ ਪੁੱਜੇ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਅੰਤ ਵਿਚ ਸਭਾ ਨਾਲ ਜੁੜੇ ਰਹੇ ਡਾ. ਅਮਰ ਕੋਮਲ, ਪੰਜਾਬੀ ਕਵਿੱਤਰੀ ਅਮਰਜੀਤ ਕੌਰ ਆਸ਼ਟਾ ਅਤੇ ਕਵੀ ਅੰਮ੍ਰਿਤਪਾਲ ਸਿੰਘ ਕੌਫ਼ੀ ਦੇ ਮਾਤਾ ਜੀ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਗਾਇਕਾ ਆਸ਼ਾ ਭੌਂਸਲੇ ਦੇ ਦਿਹਾਂਤ *ਤੇ ਵਿੱਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।

Share this content:

Post Comment