ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਿਮਰ ਜੰਗਰਾਲ ਦੀ ਕਾਵਿ-ਪੁਸਤਕ ‘ਡਰ ਲੱਗਦਾ ਏ` ਦਾ ਲੋਕ-ਅਰਪਣ

*ਸਾਹਿਤ ਮਨੁੱਖੀ ਭਾਵਨਾਵਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਦਾ ਹੈ- ਡਾ. ਦਰਸ਼ਨ ਸਿੰਘ ‘ਆਸ਼ਟ`
*ਤੇਜਿੰਦਰਪਾਲ ਸਿੰਘ ਸੰਧੂ,ਧਰਮ ਕੰਮੇਆਣਾ,ਸਤਨਾਮ ਕੌਰ ਚੌਹਾਨ ਆਦਿ ਨੇ ਕੀਤੀ ਵਿਸ਼ੇਸ਼ ਸ਼ਮੂਲੀਅਤ
ਪਟਿਆਲਾ, 11 ਅਗਸਤ (ਏ.ਡੀ.ਪੀ ਨਿਊਜ਼) – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਅੱਜ 10 ਅਗਸਤ,2025 ਦਿਨ ਐਤਵਾਰ ਨੂੰ ਸਵੇਰੇ 9.30 ਵਜੇ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਦੇ ਲੈਕਚਰ ਹਾਲ ਵਿਖੇ ਯਾਦਗਾਰੀ ਸਾਹਿਤਕ ਸਮਾਗਮ ਆਯੋਜਿਤ ਕੀਤਾ ਗਿਆ।ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇਲਾਵਾ ਚੰਡੀਗੜ੍ਹ ਅਤੇ ਹਰਿਆਣਾ ਆਦਿ ਰਾਜਾਂ ਤੋਂ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਸਾਹਿਤ ਮਨੁੱਖੀ ਭਾਵਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਦਾ ਹੈ ਅਤੇ ਸਾਹਿਤ ਸਭਾਵਾਂ ਮਿਆਰੀ ਸਾਹਿਤ ਨੂੰ ਵਿਸ਼ਵ ਵਿਚ ਫੈਲਾਉਣ ਲਈ ਇਕ ਉਸਾਰੂ ਪਲੇਟਫਾਰਮ ਦਾ ਕਾਰਜ ਕਰ ਰਹੀਆਂ ਹਨ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪੰਜਾਬ ਅਧੀਨ ਚੋਣ ਸੇਵਾਵਾਂ ਦੇ ਸਾਬਕਾ ਚੇਅਰਮੈਨ ਅਤੇ ਮਾਂ ਬੋਲੀ ਤੇ ਸਾਹਿਤ ਦੇ ਹਿਤੈਸ਼ੀ ਸ.ਤੇਜਿੰਦਰਪਾਲ ਸਿੰਘ ਸੰਧੂ ਨੇ ਪਟਿਆਲਾ ਦੀ ਸਾਹਿਤਕ ਪੱਤਰਕਾਰੀ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਨਵੀਂ ਪੀੜ੍ਹੀ ਵਿਚ ਮਾਂ ਬੋਲੀ ਦੀ ਜਾਗ ਲਗਾ ਰਹੀ ਪੰਜਾਬੀ ਸਾਹਿਤ ਸਭਾ ਨਾਲ ਦਹਾਕਿਆਂ ਪੁਰਾਣੀ ਸਾਂਝ ਹੈ ਜਿੱਥੇ ਆ ਕੇ ਉਹ ਵਿਸ਼ੇਸ਼ ਸਕੂਨ ਪ੍ਰਾਪਤ ਕਰਦੇ ਹਨ।ਉਘੀ ਪੰਜਾਬੀ ਕਵਿੱਤਰੀ ਸਤਨਾਮ ਕੌਰ ਚੌਹਾਨ ਦੀ ਧਾਰਣਾ ਸੀ ਕਿ ਸਮਕਾਲੀ ਸਮਾਜ ਦੀ ਗੱਲ ਕਰਨ ਵਾਲੀ ਮਿਆਰੀ ਸ਼ਾਇਰੀ ਕਦੇ ਖ਼ਤਮ ਨਹੀਂ ਹੋ ਸਕਦੀ।
ਵਿਸ਼ੇਸ਼ ਮਹਿਮਾਨ ਉਘੇ ਗੀਤਕਾਰ ਧਰਮ ਕੰਮੇਆਣਾ ਨੇ ਉਘੇ ਗੀਤਕਾਰਾਂ ਦੀਆਂ ਤਕਨੀਕੀ ਉਕਾਈਆਂ ਨੂੰ ਬਿਆਨ ਕਰਦਿਆਂ ਆਪਣੇ ਗੀਤਾਂ ਦੇ ਬੋਲ ਵੀ ਸਾਂਝੇ ਕੀਤੇ। ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਪੰਜਾਬੀ ਭਾਸ਼ਾ ਵਿਚ ਵਿਗਿਆਨਕ ਸਾਹਿਤ ਸਿਰਜਣ ਵਾਲੇ ਵਿਦਵਾਨ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਰਾਹੀਂ ਵੀ ਵਿਗਿਆਨ ਨੂੰ ਖੂਬ ਪ੍ਰਚਾਰਿਆ ਪ੍ਰਸਾਰਿਆ ਜਾ ਸਕਦਾ ਹੈ।ਸੇਵਾਮੁਕਤ ਸਹਾ. ਕਮਿਸ਼ਨਰ (ਸਟੇਟ ਟੈਕਸ ਮੋਬਾ. ਵਿੰਗ, ਬਠਿੰਡਾ) ਸੁਖਦੇਵ ਸਿੰਘ ਚਹਿਲ,ਭਾਗ ਸਿੰਘ, ਦਵਿੰਦਰ ਪਟਿਆਲਵੀ,ਬਲਬੀਰ ਦਿਲਦਾਰ ਅਤੇ ਨਵਦੀਪ ਸਿੰਘ ਮੁੰਡੀ ਨੇ ਵੰਨ-ਸੁਵੰਨੇ ਅੰਦਾਜ਼ ਵਿਚ ਆਪਣੀਆਂ ਵਿਸ਼ੇਸ਼ ਕਾਵਿਕ ਭਾਵਨਾਵਾਂ ਦਾ ਸੰਚਾਰ ਕੀਤਾ। ਇਸ ਸਮਾਗਮ ਵਿਚ ਨੌਜਵਾਨ ਕਵੀ ਸਿਮਰ ਜੰਗਰਾਲ ਰਚਿਤ ਕਾਵਿ ਸੰਗ੍ਰਹਿ ‘ਡਰ ਲੱਗਦਾ ਏ` ਦਾ ਲੋਕ-ਅਰਪਣ ਕੀਤਾ ਗਿਆ ਜਿਸ ਉਪਰ ਪੇਪਰ ਪੜ੍ਹਦਿਆਂ ਪੋ੍ਰ. ਨਵਸੰਗੀਤ ਸਿੰਘ ਨੇ ਕਿਹਾ ਕਿ ਕਵੀ ਕੋਲ ਕਵਿਤਾ ਰਾਹੀਂ ਗੱਲ ਕਹਿਣ ਦਾ ਚੰਗਾ ਅਨੁਭਵ ਹੈ।
ਬਹੁਪੱਖੀ ਲੇਖਿਕਾ ਕੁਲਦੀਪ ਕੌਰ ਭੁੱਲਰ ਨੇ ਜੰਗਰਾਲ ਨੂੰ ਇਨਸਾਨੀ ਮੁਹੱਬਤ ਦਾ ਪੈਗ਼ਾਮ ਵੰਡਣ ਵਾਲੇ ਕਵੀ ਨਾਲ ਤੁਲਨਾ ਦਿੱਤੀ ਜਦੋਂ ਕਿ ਭੁਪਿੰਦਰ ਉਪਰਾਮ ਦੀ ਧਾਰਣਾ ਸੀ ਕਿ ਸਿਮਰ ਦੀ ਕਲਮ ਵਿਚ ਭਵਿੱਖ ਦਾ ਚੰਗਾ ਕਵੀ ਬਣਨ ਦੀਆਂ ਸੰਭਾਵਨਾਵਾਂ ਛੁਪੀਆਂ ਹੋਈਆਂ ਹਨ।ਨੌਜਵਾਨ ਲੇਖਕ ਸੁਖਵਿੰਦਰ ਸਿੰਘ ਨੇ ਇਸ ਪੁਸਤਕ ਦੇ ਸ਼ਿਲਪ-ਪੱਖ ਤੋਂ ਵਿਚਾਰ ਸਾਂਝੇ ਕੀਤੇ। ਸਮੁੱਚੀ ਚਰਚਾ ਤੋਂ ਬਾਦ ਚੰਡੀਗੜ੍ਹ ਤੋਂ ਪੁੱਜੇ ਨੌਜਵਾਨ ਕਵੀ ਸਿਮਰ ਜੰਗਰਾਲ ਨੇ ਆਪਣੀ ਸ਼ਾਇਰੀ ਦੇ ਹਵਾਲੇ ਦਿੰਦਿਆਂ ਕਿਹਾ ਕਿ ਪਟਿਆਲਾ ਵਿਖੇ ਪੰਜਾਬੀ ਸਾਹਿਤ ਸਭਾ ਵੱਲੋਂ ਉਸ ਦੀ ਪੁਸਤਕ ਉਪਰ ਸੰਵਾਦ ਰਚਾਉਣਾ ਉਸ ਲਈ ਹੋਰ ਨਿੱਗਰ ਰਚਨਾ ਕਰਨ ਦੀ ਪ੍ਰੇਰਣਾ ਮਿਲੀ ਹੈ।
ਸਮਾਗਮ ਦੇ ਦੂਜੇ ਦੌਰ ਵਿਚ ਸਭਾ ਨੂੰ ਵਿਛੋੜਾ ਦੇ ਗਏ ਪ੍ਰਸਿੱਧ ਕਵਿੱਤਰੀ ਭੁਪਿੰਦਰ ਕੌਰ ਵਾਲੀਆ ਦੇ ਪਰਿਵਾਰਕ ਮੈਂਬਰਾਂ ਵਿਚੋਂ ਮਨਜੋਤ ਸਿੰਘ, ਰਮਨਦੀਪ ਕੌਰ, ਅਮਰਪ੍ਰੀਤ ਕੌਰ ਅਤੇ ਅਮਰਪ੍ਰੀਤ ਕੌਰ ਆਦਿ ਨੇ ਸੰਵੇਦਨਸ਼ੀਲ ਕਾਵਿ-ਭਾਵਨਾਵਾਂ ਸਾਂਝੀਆਂ ਕੀਤੀਆਂ।ਇਨ੍ਹਾਂ ਤੋਂ ਇਲਾਵਾ ਅਮਰਜੀਤ ਸਿੰਘ ਵਾਲੀਆ, ਨਿਰਮਲਾ ਗਰਗ, ਪ੍ਰੋ. ਅਸ਼ੋਕ ਕੁਮਾਰ ਖੁਰਾਣਾ,ਅਮਰ ਗਰਗ ਕਲਮਦਾਨ,ਸਾਬਕਾ ਡੀ.ਐਸ.ਪੀ.ਨਾਹਰ ਸਿੰਘ,ਅਜਾਇਬ ਰਾਜ ਗੁਰਕੀਰਤ,ਹਰੀ ਸਿੰਘ ਚਮਕ,ਕੁਲਵੰਤ ਸਿੰਘ ਨਾਰੀਕੇ (ਸੰਪਾਦਕ ਗੁਸਈਆਂ),ਕਿਰਪਾਲ ਸਿੰਘ ਮੂਨਕ,ਗੁਰਦੀਪ ਸਿੰਘ ਥਿੰਦ,ਗੁਰਿੰਦਰ ਸਿੰਘ ਸੇਠੀ,ਅਨੁਪ੍ਰੀਤ ਭੱਟੀ, ਸੁਰਿੰਦਰ ਕੌਰ ਬਾੜਾ,ਗੁਰਦੀਪ ਸਿੰਘ ਸੱਗੂ,ਨੈਬ ਸਿੰਘ ਬਦੇਸ਼ਾ,ਪਵਨ ਕੁਮਾਰ ਗੋਇਲ,ਰੰਗਕਰਮੀ ਜੋਗਾ ਸਿੰਘ ਚਖੀਵਾ, ਜੱਗਾ ਰੰਗੂਵਾਲ, ਅਵਤਾਰਜੀਤ ਅਟਵਾਲ,ਕ੍ਰਿਸ਼ਨ ਲਾਲ ਧੀਮਾਨ,ਬਚਨ ਸਿੰਘ ਗੁਰਮ,ਵਿਜੇ ਕੁਮਾਰ, ਸ਼ਾਮ ਸਿੰਘ ਪ੍ਰੇਮ,ਜਸਵੀਰ ਸਿੰਘ ਡਰੌਲੀ,ਅਗਰਜੀਤ ਵਾਲੀਆ,ਜਗਤਾਰ ਨਿਮਾਣਾ, ਆਦਿ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ।
ਇਸ ਸਮਾਗਮ ਵਿਚ ਹਰਦੀਪ ਸਿੰਘ ਸੱਭਰਵਾਲ,ਐਸ.ਐਨ. ਚੌਧਰੀ, ਸਰਵਿੰਦਰ ਸਿੰਘ ਛਾਬੜਾ,ਜੋਗਾ ਸਿੰਘ ਧਨੌਲਾ,ਗੋਪਾਲ ਸ਼ਰਮਾ ਸਮਾਣਾ,ਸੰਨੀ,ਨਵਦੀਪ ਸਿੰਘ ਮੰੁਡੀ, ਇੰਦਰਪਾਲ ਸਿੰਘ, ਰਾਜੇਸ਼ਵਰ ਕੁੁਮਾਰ, ਗੋਪਾਲ ਸ਼ਰਮਾ (ਰੰਗਕਰਮੀ) ਆਦਿ ਸ਼ਾਮਿਲ ਸਨ। ਅੰਤ ਵਿੱਚ ਲੇਖਕਾਂ ਤੇ ਵਿਦਵਾਨਾਂ ਦਾ ਸਨਮਾਨ ਵੀ ਕੀਤਾ ਗਿਆ।ਬਾਬੂ ਸਿੰਘ ਰੈਹਲ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਜਨਰਲ ਸਕੱਤਰ ਪਟਿਆਲਵੀ ਅਤੇ ਨਵਦੀਪ ਸਿੰਘ ਮੁੰਡੀ ਨੇ ਬਾਖ਼ੂਬੀ ਨਿਭਾਈ। ਅੰਤ ਵਿਚ ਸਭਾ ਵੱਲੋਂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਮੈਡਮ ਭੁਪਿੰਦਰ ਕੌਰ ਵਾਲੀਆ,ਭਾਸ਼ਾ ਵਿਭਾਗ ਦੇ ਸਾਬਕਾ ਡਿ. ਡਾਇਰੈਕਟਰ ਪ੍ਰੇਮ ਭੂਸ਼ਨ ਗੋਇਲ ਅਤੇ ਬਾਲ ਸਾਹਿਤ ਲੇਖਕ ਸ਼ੀਸ਼ਪਾਲ ਸਿੰਘ ਮਾਣਕਪੁਰੀ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।
Share this content:



Post Comment