Loading Now

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਾਹਿਤਕ ਸਮਾਗਮ 10 ਅਗਸਤ ਨੂੰ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਾਹਿਤਕ ਸਮਾਗਮ 10 ਅਗਸਤ ਨੂੰ

*ਸਿਮਰ ਜੰਗਰਾਲ ਦੀ ਕਾਵਿ-ਪੁਸਤਕ ‘ਡਰ ਲੱਗਦਾ ਏ` ਦਾ ਹੋਵੇਗਾ ਲੋਕ-ਅਰਪਣ

*ਸਾਵਣ ਕਵੀ ਦਰਬਾਰ ਵੀ ਹੋਵੇਗਾ

ਪਟਿਆਲਾ, 8 ਅਗਸਤ – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ 10 ਅਗਸਤ,2025 ਦਿਨ ਐਤਵਾਰ ਨੂੰ ਸਵੇਰੇ 9.30 ਵਜੇ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਦੇ ਲੈਕਚਰ ਹਾਲ ਵਿਖੇ ਸਾਹਿਤਕ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਸ.ਸ.ਬੋਰਡ,ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਮਾਂ ਬੋਲੀ ਤੇ ਸਾਹਿਤ ਦੇ ਹਿਤੈਸ਼ੀ ਸ.ਤੇਜਿੰਦਰਪਾਲ ਸਿੰਘ ਸੰਧੂ ਕਰਨਗੇ ਅਤੇ ਮੁੱਖ ਮਹਿਮਾਨ ਪ੍ਰਸਿੱਧ ਨਾਟ-ਆਲੋਚਕ ਅਤੇ ਰੰਗਕਰਮੀ ਡਾ. ਸਤੀਸ਼ ਕੁਮਾਰ ਵਰਮਾ ਹੋਣਗੇ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਗੀਤਕਾਰ ਤੇ ਕਵੀ ਧਰਮ ਕੰਮੇਆਣਾ,ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਪ੍ਰਸਿੱਧ ਵਿਗਿਆਨ ਲੇਖਕ ਡਾ. ਕਰਮਜੀਤ ਸਿੰਘ, ਪ੍ਰਸਿੱਧ ਕਵਿੱਤਰੀ ਸਤਨਾਮ ਕੌਰ ਚੌਹਾਨ ਅਤੇ ਸੇਵਾਮੁਕਤ ਸਹਾ. ਕਮਿਸ਼ਨਰ (ਸਟੇਟ ਟੈਕਸ ਮੋਬਾ. ਵਿੰਗ, ਬਠਿੰਡਾ ਹੋਣਗੇ।

ਇਸ ਦੌਰਾਨ ਚੰਡੀਗੜ੍ਹ ਦੇ ਨੌਜਵਾਨ ਲੇਖਕ ਸਿਮਰ ਜੰਗਰਾਲ ਰਚਿਤ ਕਾਵਿ ਸੰਗ੍ਰਹਿ ‘ਡਰ ਲੱਗਦਾ ਏ` ਦਾ ਲੋਕ-ਅਰਪਣ ਕੀਤਾ ਜਾਵੇਗਾ।ਇਸ ਪੁਸਤਕ ਉਪਰ ਮੁਖ ਪੇਪਰ ਬਹੁਪੱਖੀ ਅਤੇ ਪ੍ਰਸਿੱਧ ਲੇਖਕ ਪੋ੍ਰ. ਨਵਸੰਗੀਤ ਸਿੰਘ (ਤਲਵੰਡੀ ਸਾਬੋ) ਪੜ੍ਹਨਗੇ ਅਤੇ ਬਹੁਪੱਖੀ ਲੇਖਿਕਾ ਕੁਲਦੀਪ ਕੌਰ ਭੁੱਲਰ ਅਤੇ ਗੁਰਚਰਨ ਸਿੰਘ ਚੰਨੀ ਪੁਸਤਕ ਦੇ ਵੱਖ ਵੱਖ ਨਜ਼ਰੀਏ ਤੋਂ ਆਪਣੇ ਵਿਚਾਰ ਪੇਸ਼ ਕਰਨਗੇ।ਇਸ ਦੌਰਾਨ ਸਾਵਣ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਜਾਵੇਗਾ ਜਿਸ ਵਿਚ ਵੱਖ ਵੱਖ ਕਵੀ ਆਪਣੀਆਂ ਵੰਨ-ਸੁਵੰਨੀਆਂ ਰਚਨਾਵਾਂ ਸੁਣਾਉਣਗੇ ਅਤੇ ਚਰਚਾ ਹੋਵੇਗੀ। ਲੇਖਕਾਂ ਦਾ ਸਨਮਾਨ ਵੀ ਕੀਤਾ ਜਾਵੇਗਾ।ਸਭਾ ਦੇ ਸਰਪ੍ਰਸਤ ਡਾ. ਗੁਰਬਚਨ ਸਿੰਘ ਰਾਹੀ,ਬਾਬੂ ਸਿੰਘ ਰੈਹਲ,ਵਿੱਤ ਸਕੱਤਰ ਬਲਬੀਰ ਸਿੰਘ ਦਿਲਦਾਰ ਅਤੇ ਨਵਦੀਪ ਸਿੰਘ ਮੁੰਡੀ ਆਦਿ ਸਮੇਤ ਸਮੁੱਚੀ ਕਾਰਜਕਾਰਨੀ ਨੇ ਲੇਖਕਾਂ ਨੂੰ ਸਮਾਗਮ ਵਿਚ ਪੁੱਜਣ ਦੀ ਵਿਸ਼ੇਸ਼ ਤੌਰ ਤੇ ਪੁਰਜ਼ੋਰ ਅਪੀਲ ਕੀਤੀ ਹੈ।

Share this content:

Post Comment