Loading Now

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਪੁਰਸਕਾਰ ਸਮਾਗਮ 9 ਨਵੰਬਰ ਨੂੰ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਪੁਰਸਕਾਰ ਸਮਾਗਮ 9 ਨਵੰਬਰ ਨੂੰ

*80 ਸਾਲ ਤੋਂ ਵੱਧ ਉਮਰ ਦੇ ਇੰਦਰਜੀਤ ਸਿੰਘ ਚੋਪੜਾ, ਡਾ. ਤਰਲੋਕ ਸਿੰਘ ਆਨੰਦ, ਬਲਦੇਵ ਸਿੰਘ ਬਿੰਦਰਾ, ਸੁਕੀਰਤੀ ਭਟਨਗਾਰ ਅਤੇ ਮੋਹਸਿਨ ਉਸਮਾਨੀ ਨੂੰ ਦਿੱਤਾ ਜਾਵੇਗਾ ‘ਪੰਜਾਬੀ ਸਾਹਿਤ ਸਭਾ ਕਲਮਕਾਰ` ਪੁਰਸਕਾਰ

ਪਟਿਆਲਾ, 7 ਨਵੰਬਰ – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ 9 ਨਵੰਬਰ 2025 ਦਿਨ ਐਤਵਾਰ ਨੂੰ ਸਵੇਰੇ 9.30 ਵਜੇ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਦੇ ਲੈਕਚਰ ਹਾਲ ਵਿਖੇ 80 ਸਾਲਾਂ ਤੋਂ ਵੱਧ ਉਮਰ ਦੇ ਪੰਜ ਸੀਨੀਅਰ ਲਿਖਾਰੀਆਂ ਨੂੰ ‘ਪੰਜਾਬੀ ਸਾਹਿਤ ਸਭਾ ਕਲਮਕਾਰ ਪੁਰਸਕਾਰ` ਪ੍ਰਦਾਨ ਕੀਤਾ ਜਾਵੇਗਾ।ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਦੱਸਿਆ ਕਿ ਸਭਾ ਵੱਲੋਂ ਆਰੰਭ ਕੀਤੀ ਗਈ ਸ਼ਾਨਦਾਰ ਰਵਾਇਤ ਨੂੰ ਅੱਗੇ ਤੋਰਦਿਆਂ ਇਸ ਵਾਰੀ 80 ਸਾਲ ਤੋਂ ਵੱਧ ਉਮਰ ਦੇ ਕਲਮਕਾਰ ਇੰਦਰਜੀਤ ਸਿੰਘ ਚੋਪੜਾ, ਡਾ. ਤਰਲੋਕ ਸਿੰਘ ਆਨੰਦ, ਬਲਦੇਵ ਸਿੰਘ ਬਿੰਦਰਾ, ਸੁਕੀਰਤੀ ਭਟਨਗਾਰ ਅਤੇ ਮੋਹਸਿਨ ਉਸਮਾਨੀ ਨੂੰ ਦਿੱਤਾ ਜਾਵੇਗਾ ‘ਪੰਜਾਬੀ ਸਾਹਿਤ ਸਭਾ ਕਲਮਕਾਰ` ਪੁਰਸਕਾਰ ਪ੍ਰਦਾਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਲੰਮਾ ਅਰਸਾ ਭਾਸ਼ਾ ਅਤੇ ਸਾਹਿਤ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੈ।

ਡਾ. ‘ਆਸ਼ਟ` ਨੇ ਹੋਰ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਸਨਮਾਨ ਪ੍ਰਾਪਤ ਕਰਨ ਵਾਲੀਆਂ ਇਨ੍ਹਾਂ ਸ਼ਖ਼ਸੀਅਤਾਂ ਬਾਰੇ ਕ੍ਰਮਕਾਰ ਅਧਿਆਪਕਾ ਮਨਪ੍ਰੀਤ ਕੌਰ,ਸ਼ਿਸ਼ਨ ਕੁਮਾਰ,ਰਮਾ ਰਾਮੇਸ਼ਵਰੀ,ਗੁਰਪ੍ਰੀਤ ਡਿੰਪੀ ਪਟਿਆਲਾ ਅਤੇ ਅੰਮ੍ਰਿਤਪਾਲ ਸਿੰਘ ਸ਼ੈਦਾ ਵੱਲੋਂ ਸਨਮਾਨ ਪੱਤਰ ਵੀ ਪੜ੍ਹੇ ਜਾਣਗੇ।ਇਸ ਸਮਾਗਮ ਦੀ ਪ੍ਰਧਾਨਗੀ ਉਘੇ ਸਮਾਜ ਸੇਵੀ ਅਤੇ ਗਿਆਨ ਜਯੋਤੀ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਸ. ਉਪਕਾਰ ਸਿੰਘ ਕਰਨਗੇ ਜਦੋਂ ਕਿ ਪ੍ਰਧਾਨਗੀ ਭਾਸ਼ਾ ਵਿਭਾਗ,ਪੰਜਾਬ ਦੇ ਸਾਬਕਾ ਡਾਇਰੈਕਟਰ ਡਾ. ਮਦਨ ਲਾਲ ਹਸੀਜਾ ਕਰਨਗੇ। ਅੱਜ ਸਭਾ ਦੀ ਕਾਰਜਕਾਰਨੀ ਦੀ ਹੋਈ ਇਕੱਤਰਤਾ ਵਿਚ ਡਾ. ਗੁਰਬਚਨ ਸਿੰਘ ਰਾਹੀ, ਬਾਬੂ ਸਿੰਘ ਰੈਹਲ,ਡਾ. ਹਰਪ੍ਰੀਤ ਸਿੰਘ ਰਾਣਾ,ਬਲਬੀਰ ਸਿੰਘ ਦਿਲਦਾਰ ਅਤੇ ਨਵਦੀਪ ਸਿੰਘ ਮੁੰਡੀ ਆਦਿ ਸ਼ਾਮਿਲ ਸਨ। ਇਸ ਸਮਾਗਮ ਵਿਚ ਪੁੱਜੇ ਲੇਖਕ ਵੀ ਆਪੋ ਆਪਣੀਆਂ ਵੰਨ ਸੁਵੰਨੀਆਂ ਰਚਨਾਵਾਂ ਸੁਣਾਉਣਗੇ।

Share this content:

Post Comment