Loading Now

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਅਧਿਆਪਕ-ਲੇਖਿਕਾ ਮਨਿੰਦਰ ਕੌਰ ਦੇ ਪਲੇਠੇ ਬਾਲ ਕਾਵਿ-ਸੰਗ੍ਰਹਿ ‘ਚੱਟ ਗਈ ਮਲਾਈ` ਦਾ ਲੋਕ-ਅਰਪਣ 12 ਅਕਤੂਬਰ ਐਤਵਾਰ ਨੂੰ ਵਿਸ਼ੇਸ਼ ਤੌਰ ਤੇ ਬਾਲ ਸਾਹਿਤ ਲੇਖਕ ਪੁੱਜਣਗੇ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਅਧਿਆਪਕ-ਲੇਖਿਕਾ ਮਨਿੰਦਰ ਕੌਰ ਦੇ ਪਲੇਠੇ ਬਾਲ ਕਾਵਿ-ਸੰਗ੍ਰਹਿ ‘ਚੱਟ ਗਈ ਮਲਾਈ` ਦਾ ਲੋਕ-ਅਰਪਣ 12 ਅਕਤੂਬਰ ਐਤਵਾਰ ਨੂੰ ਵਿਸ਼ੇਸ਼ ਤੌਰ ਤੇ ਬਾਲ ਸਾਹਿਤ ਲੇਖਕ ਪੁੱਜਣਗੇ

ਪਟਿਆਲਾ, 11 ਅਕਤੂਬਰ – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਅਧਿਆਪਕ-ਲੇਖਿਕਾ ਮਨਿੰਦਰ ਕੌਰ ਦੇ ਪਲੇਠੇ ਬਾਲ ਕਾਵਿ-ਸੰਗ੍ਰਹਿ ‘ਚੱਟ ਗਈ ਮਲਾਈ` ਦਾ ਲੋਕ-ਅਰਪਣ 12 ਅਕਤੂਬਰ ਐਤਵਾਰ ਨੂੰ ਸਵੇਰੇ 9.30 ਵਜੇ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਦੇ ਲੈਕਚਰ ਹਾਲ ਵਿਖੇ ਕੀਤਾ ਜਾ ਰਿਹਾ ਹੈ। ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਦੇ ਸਾਬਕਾ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ ਕਰਨਗੇ ਅਤੇ ਮੁੱਖ ਮਹਿਮਾਨ ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਤਰਸੇਮ (ਬਰਨਾਲਾ) ਹੋਣਗੇ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਪੰਜਾਬੀ ਵਿਕਾਸ ਮੰਚ ਪੰਜਾਬ ਦੇ ਕਨਵੀਨਰ ਸ. ਚਰਨਜੀਤ ਸਿੰਘ ਗਰੋਵਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਪਟਿਆਲਾ ਸ੍ਰੀਮਤੀ ਮਨਵਿੰਦਰ ਕੌਰ ਭੁੱਲਰ ਅਤੇ ਉਘੇ ਪੰਜਾਬੀ ਕਵੀ ਸ੍ਰੀ ਜੰਗ ਸਿੰਘ ਫੱਟੜ ਹੋਣਗੇ। ਮਨਿੰਦਰ ਕੌਰ ਦੀ ਪੁਸਤਕ ਉਪਰ ਸ੍ਰੀ ਸਤਪਾਲ ਭੀਖੀ ਵੱਲੋਂ ਮੁੱਖ ਪੇਪਰ ਪੜ੍ਹਿਆ ਜਾਵੇਗਾ ਜਦੋਂ ਕਿ ਸ੍ਰੀ ਸੁਖਦੇਵ ਸਿੰਘ ਚਹਿਲ, ਸ੍ਰੀ ਸੁਖਜੀਵਨ ਅਤੇ ਸ੍ਰੀ ਹਰਪ੍ਰੀਤ ਸਿੰਘ ਆਦਿ ਵਿਦਵਾਨ ਇਸ ਬਾਲ ਪੁਸਤਕ ਦੇ ਵੱਖ ਵੱਖ ਪੱਖਾਂ ਬਾਰੇ ਚਰਚਾ ਕਰਨਗੇ। ਪੁੱਜੇ ਵੱਖ ਵੱਖ ਲੇਖਕ ਵੀ ਆਪਣੀਆਂ ਵੰਨ-ਸੁਵੰਨੀਆਂ ਰਚਨਾਵਾਂ ਸੁਣਾਉਣਗੇ ਅਤੇ ਚਰਚਾ ਹੋਵੇਗੀ।ਲੇਖਕਾਂ ਦਾ ਸਨਮਾਨ ਵੀ ਕੀਤਾ ਜਾਵੇਗਾ।

Share this content:

Post Comment