ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਹਰਫੂਲ ਭੁੱਲਰ ਦੀ ਪੁਸਤਕ ‘ਆਪੇ ਦੇ ਰੂ-ਬਰੂ` ਦਾ ਲੋਕ ਅਰਪਣ
*ਨਵੀਂ ਪੀੜ੍ਹੀ ਦੇ ਕਲਮਕਾਰਾਂ ਕੋਲ ਸਮਾਜਕ ਨਜ਼ਰੀਏ ਨੂੰ ਦਲੀਲ ਨਾਲ ਦੇਖਣ ਦੀ ਜੁਗਤ- ਡਾ. ਦਰਸ਼ਨ ਸਿੰਘ ‘ਆਸ਼ਟ`
*ਮਿਆਰੀ ਸਾਹਿਤ ਦਾ ਮਹੱਤਵ ਸਦੀਵੀ ਰਹਿੰਦਾ ਹੈ- ਓਮ ਪ੍ਰਕਾਸ਼ ਗਾਸੋ
ਪਟਿਆਲਾ, 10 ਜੂਨ – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਬਹੁਪੱਖੀ ਕਲਮਕਾਰ ਹਰਫੂਲ ਭੁੱਲਰ ਰਚਿਤ ਵਾਰਤਕ ਪੁਸਤਕ ‘ਆਪੇ ਦੇ ਰੂ-ਬਰੂ` ਦਾ ਲੋਕ ਅਰਪਣ ਕੀਤਾ ਗਿਆ।ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਤੋਂ ਇਲਾਵਾ ਮੁਖ ਮਹਿਮਾਨ ਵਜੋਂ ਪ੍ਰਸਿੱਧ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਸ਼ਾਮਿਲ ਹੋਏ ਜਦੋਂ ਕਿ ਪ੍ਰਧਾਨਗੀ ਪ੍ਰਸਿੱਧ ਵਿਦਵਾਨ ਡਾ. ਰਤਨ ਸਿੰਘ ਢਿੱਲੋਂ (ਅੰਬਾਲਾ) ਨੇ ਕੀਤੀ। ਇਹਨਾਂ ਸ਼ਖ਼ਸੀਅਤਾਂ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਵਜੋਂ ਬਹੁਪੱਖੀ ਕਲਮਕਾਰ ਡਾ. ਰਾਕੇਸ਼ ਤਿਲਕ ਰਾਜ (ਅੰਮ੍ਰਿਤਸਰ) ਅਤੇ ਬਹੁਪੱਖੀ ਲੇਖਿਕਾ ਪ੍ਰਿੰ. ਚਰਨਜੀਤ ਕੌਰ ਨੇ ਸ਼ਿਰਕਤ ਕੀਤੀ ਜਦੋਂ ਕਿ ਜਨਰਲ ਸਕੱਤਰ ਦਵਿੰਦਰ ਪਟਿਆਲਵੀ,ਵਿੱਤ ਸਕੱਤਰ ਬਲਬੀਰ ਸਿੰਘ ਦਿਲਦਾਰ ਅਤੇ ਨਵਦੀਪ ਸਿੰਘ ਮੁੰਡੀ ਨੇ ਸਮੁੱਚੀ ਕਾਰਵਾਈ ਨੂੰ ਨੇਪਰੇ ਚਾੜ੍ਹਨ ਵਿਚ ਆਪਣੀਆਂ ਰਚਨਾਵਾਂ ਦੇ ਨਾਲ ਨਾਲ ਸਹਿਯੋਗੀ ਭੂਮਿਕਾ ਨਿਭਾਈ। ਸਮਾਗਮ ਦੇ ਆਰੰਭ ਵਿਚ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਨੇ ਕਿਹਾ ਕਿ ਹਰਫੂਲ ਭੁੱਲਰ ਵਰਗੇ ਨਵੀਂ ਪੀੜ੍ਹੀ ਦੇ ਕਲਮਕਾਰਾਂ ਕੋਲ ਸਮਾਜਕ ਨਜ਼ਰੀਏ ਨੂੰ ਦਲੀਲ ਨਾਲ ਦੇਖਣ ਦੀ ਜੁਗਤ ਹੈ।

ਓਮ ਪ੍ਰਕਾਸ਼ ਗਾਸੋ ਦਾ ਮਤ ਸੀ ਕਿ ਵਿਸ਼ਵ ਵਿਚ ਕਿਰਤ ਦਾ ਮਹੱਤਵ ਦਰਸਾਉਣ ਵਾਲੇ ਸਾਹਿਤ ਦਾ ਮਹੱਤਵ ਸਦੀਵੀ ਰਹਿੰਦਾ ਹੈ।ਡਾ. ਰਤਨ ਸਿੰਘ ਢਿੱਲੋਂ ਨੇ ਪੜ੍ਹੇ ਗਏ ਪਰਚਿਆਂ ਬਾਰੇ ਮਿਆਰੀ ਤਬਸਰਾ ਕੀਤਾ। ਅੰਮ੍ਰਿਤਸਰ ਤੋਂ ਉਚੇਚੇ ਤੌਰ ਤੇ ਪੁੱਜੇ ਬਹੁਪੱਖੀ ਕਲਮਕਾਰ ਡਾ. ਰਾਕੇਸ਼ ਤਿਲਕ ਰਾਜ ਨੇ ਵਿਸ਼ੇਸ਼ ਕਲਾਮ ਸਾਂਝਾ ਕਰਦਿਆਂ ਮਤ ਪੇਸ਼ ਕੀਤਾ ਕਿ ਉਹੀ ਲੇਖਣੀ ਪਾਠਕ ਨੂੰ ਅਪੀਲ ਕਰਦੀ ਹੈ ਜੋ ਲੇਖਕ ਦੇ ਹਿਰਦੇ ਵਿਚੋਂ ਨਿਕਲੀ ਹੁੰਦੀ ਹੈ। ਪ੍ਰਿੰ. ਚਰਨਜੀਤ ਕੌਰ ਦਾ ਕਾਵਿਕ ਅੰਦਾਜ਼ ਵਿਚ ਕਹਿਣਾ ਸੀ ਕਿ ਚੰਗੇ ਲੇਖਕਾਂ ਦੀ ਲੇਖਣੀ ਆਵਾਮ ਵਿਚੋਂ ਨਿਰਾਸਤਾ ਅਤੇ ਉਦਾਸੀ ਦੇ ਆਲਮ ਨੂੰ ਦੂਰ ਕਰਦੀ ਹੈ।ਹਰਫੂਲ ਭੁੱਲਰ ਨੇ ਸਮੁੱਚੀ ਵਿਚਾਰ ਚਰਚਾ ਲਈ ਧੰਨਵਾਦ ਕਰਦਿਆਂ ਕਿਹਾ ਕਿ ਦੁੱਖ ਸੁੱਖ ਜੀਵਨ ਦੇ ਦੋ ਪਹਿਲੂ ਹਨ।ਉਹ ਸਮਾਜਕ ਚੌਗਿਰਦੇ ਵਿਚ ਜੋ ਕੁਝ ਮਹਿਸੂਸ ਕਰਦੇ ਹਨ, ਉਸ ਦੀ ਕਲਮ ਉਸ ਨੂੰ ਕਵਿਤਾ,ਗੀਤ,ਗ਼ਜ਼ਲ ਜਾਂ ਨਿਬੰਧ ਆਦਿ ਵਿਧਾਵਾਂ ਵਿਚ ਢਾਲ ਦਿੰਦੀ ਹੈ ਪਰ ਸਮਾਜਕ ਕਲਿਆਣ ਹਿਤ ਉਸ ਦੀ ਹਰ ਲਿਖਤ ਵਿਚ ਕੋਈ ਸੁਨੇਹਾ ਜ਼ਰੂਰ ਛੁਪਿਆ ਹੁੰਦਾ ਹੈ।
ਹਰਫੂਲ ਭੁੱਲਰ ਦੀ ਪੁਸਤਕ ਉਪਰ ਮੁਖ ਪੇਪਰ ਪੜ੍ਹਦਿਆਂ ਚੰਡੀਗੜ੍ਹ ਤੋਂ ਪੁੱਜੇ ਬਹੁਪੱਖੀ ਲੇਖਿਕਾ ਡਾ. ਦਵਿੰਦਰ ਖੁਸ਼ ਧਾਲੀਵਾਲ ਨੇ ਦਲੀਲਾਂ ਦਿੰਦਿਆਂ ਕਿਹਾ ਕਿ ਭੁੱਲਰ ਦੀ ਵਾਰਤਕ ਪਾਠਕ ਨੂੰ ਹਨੇਰੇ ਤੋਂ ਚਾਨਣ ਵੱਲ ਲਿਜਾ ਕੇ ਉਸ ਦਾ ਸਾਰਥਿਕ ਮਾਰਗ ਦਰਸ਼ਨ ਕਰਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੋਜਾਰਥੀ ਗੁਰਪ੍ਰੀਤ ਸਿੰਘ ਪੰਜਾਬੀ ਦਾ ਮਤ ਸੀ ਕਿ ਭੁੱਲਰ ਦੇ ਇਸ ਪੁਸਤਕ ਵਿਚਲੇ ਲੇਖ ਸੰਖੇਪ ਹੋਣ ਦੇ ਬਾਵਜੂਦ ਵੀ ਵੱਡੇ ਸੁਨੇਹੇ ਦਿੰਦੇ ਹਨ ਜਦੋਂ ਕਿ ਖੋਜਾਰਥਣ ਮਨਜੀਤ ਕੌਰ ਨੇ ਇਸ ਗੱਲ ਉਪਰ ਬਲ ਦਿੱਤਾ ਕਿ ਭੁੱਲਰ ਦੀਆਂ ਲਿਖਤਾਂ ਨੈਤਿਕ ਕਦਰਾਂ ਕੀਮਤਾਂ ਨੂੰ ਬਚਾਉਣ ਦੀ ਗੱਲ ਕਰਦੀਆਂ ਹੋਈਆਂ ਸਾਹਿਤਕ ਫ਼ਰਜ਼ ਨਿਭਾਉਂਦੀਆਂ ਹਨ।
ਸਮਾਗਮ ਦੇ ਦੂਜੇ ਦੌਰ ਵਿਚ ਸਰਪ੍ਰਸਤ ਬਾਬੂ ਸਿੰਘ ਰੈਹਲ, ਡਾ.ਜੀ.ਐਸ.ਆਨੰਦ,ਕਵਿੱਤਰੀ ਵਿਜੇਤਾ ਭਾਰਦਵਾਜ, ਭੁਪਿੰਦਰ ਕੌਰ ਵਾਲੀਆ, ਭੁਪਿੰਦਰ ਕੌਰ ਵਾਲੀਆ,ਪ੍ਰਬਲਦੀਪ ਸਿੰਘ,ਨਾਹਰ ਸਿੰਘ (ਸਾਬਕਾ ਡੀ.ਐਸ.ਪੀ.),ਡਾ. ਹਰਪ੍ਰੀਤ ਸਿੰਘ ਰਾਣਾ, ਪ੍ਰੋ. ਗੁਰਦੇਵ ਸਿੰਘ ਦੇਵ (ਅੰਬਾਲਾ), ਦਰਸ਼ਨ ਸਿੰਘ ਦਰਸ਼ੀ (ਅੰਬਾਲਾ),ਸੁਖਵਿੰਦਰ ਚਹਿਲ,ਰਘਬੀਰ ਸਿੰਘ ਮਹਿਮੀ,ਨਾਇਬ ਸਿੰਘ ਬਦੇਸ਼ਾ,ਬਲਦੇਵ ਸਿੰਘ ਬਿੰਦਰਾ,ਹਰਚਰਨ ਸਿੰਘ, ਮਾਸਟਰ ਰਾਜ ਸਿੰਘ ਬਧੌਛੀ,ਡਾ. ਅਸ਼ੋਕ ਕੁਮਾਰ ਖੁਰਾਣਾ,ਤ੍ਰਿਲੋਕ ਢਿੱਲੋਂ,ਸਟੇਟ ਐਵਾਰਡੀ ਪਰਮਦੀਪ ਕੌਰ,ਬਲਵਿੰਦਰ ਕੌਰ ਥਿੰਦ,ਅਵਤਾਰਜੀਤ ਅਟਵਾਲ, ਸੁਖਵਿੰਦਰ ਕੌਰ, ਜਗਤਾਰ ਸ਼ੇਰਗਿੱਲ, ਰਾਜੇਸ਼ਵਰ ਕੁਮਾਰ,ਪ੍ਰਿੰ. ਰਿਪਨਜੋਤ ਕੌਰ ਸੋਨੀ ਬੱਗਾ,ਸੁਖਵਿੰਦਰ ਸਿੰਘ, ਜ਼ੈਲਦਾਰ ਲਖਵਿੰਦਰ ਸਿੰਘ ਬਰਾੜ,ਸਰੂਪ ਸਿੰਘ ਚੌਧਰੀ ਮਾਜਰਾ,ਇੰਦਰਪਾਲ ਸਿੰਘ ਅਤੇ ਦਵਿੰਦਰ ਸਿੰਘ ਪਨੇਸਰ (ਦਿੱਲੀ) ਆਦਿ ਨੇ ਭਾਗ ਲਿਆ।
ਇਸ ਸਮਾਗਮ ਵਿਚ ਸੀਨੀਅਰ ਮੈਂਬਰ ਸੁਖਦੇਵ ਸਿੰਘ ਚਹਿਲ,ਹਰਵਿੰਦਰ ਸਿੰਘ ਵਿੰਦਰ,ਕੁਲਵਿੰਦਰ ਸਿੰਘ ਮਾਨੂੰਪੁਰੀ,ਕਮਰਜੀਤ ਸਿੰਘ ਸੇਖੋਂ,ਡਾ. ਗੁਰਵਿੰਦਰ ਸਿੰਘ ਅਮਨ,ਰਣਜੀਤ ਕੌਰ ਸਵੀ ਮਾਲੇਰਕੋਟਲਾ,ਸਤਨਾਮ ਸਿੰਘ ਮੱਟੂ,ਐਸ.ਐਨ. ਚੌਧਰੀ,ਕੁਲਦੀਪ ਪਟਿਆਲਵੀ, ਮੋਹਨਜੀਤ ਸਿੰਘ,ਇਕਬਾਲਜੀਤ ਸਿੰਘ,ਹਰਵਿੰਦਰ ਸਿੰਘ ਪੂੰਨੀਆ,ਹਰਦੀਪ ਕੁਮਾਰ, ਅਮਰਜੀਤ ਸਿੰਘ ਵਾਲੀਆ,ਜੋਗਾ ਸਿੰਘ ਧਨੌਲਾ,ਜਤਿੰਦਰਪਾਲ ਸਿੰਘ ਨਾਗਰਾ, ਗੋਪਾਲ ਸ਼ਰਮਾ (ਰੰਗਮੰਚ),ਕਾਮਰੇਡ ਸੁਰਜੀਤ ਸਿੰਘ ਆਦਿ ਸ਼ਾਮਿਲ ਸਨ।ਇਸ ਦੌਰਾਨ ਸਭਾ ਵੱਲੋਂ ਪੁੱਜੇ ਮਹਿਮਾਨ ਲੇਖਕਾਂ ਤੇ ਪਰਚਾ ਲੇਖਕਾਂ ਦਾ ਸਨਮਾਨ ਵੀ ਕੀਤਾ ਗਿਆ।ਮੰਚ ਸੰਚਾਲਨ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਅਤੇ ਨਵਦੀਪ ਸਿੰਘ ਮੁੰਡੀ ਨੇ ਬਖ਼ੂਬੀ ਨਿਭਾਇਆ।ਅੰਤ ਵਿਚ ਸਭਾ ਦੇ ਸਰਪ੍ਰਸਤ ਬਾਬੂ ਸਿੰਘ ਰੈਹਲ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।
ਫੋਟੋ ਕੈਪਸ਼ਨ :
Share this content:

Post Comment